ਲੁਧਿਆਣਾ — ਅਕਾਲੀ ਦਲ ਤੇ ਭਾਜਪਾ ਗਠਜੋੜ ਵਲੋਂ ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਕਾਂਗਰਸ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਸੋਮਵਾਰ ਸ਼ੁਰੂ ਕਰ ਦਿੱਤਾ ਗਿਆ ਹੈ। ਲੁਧਿਆਣਾ 'ਚ ਹੋ ਰਹੇ ਧਰਨਾ ਪ੍ਰਦਰਸ਼ਨ 'ਚ ਸੁਖਬੀਰ ਬਾਦਲ ਵੀ ਪਹੁੰਚ ਚੁੱਕੇ ਹਨ।
ਸਾਬਕਾ ਸਰਕਾਰ ਵਲੋਂ ਇਹ ਧਰਨਾ ਕਾਂਗਰਸ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਦੇ ਮਾਈਨਿੰਗ ਸਕੈਮ ਮਾਮਲੇ 'ਤੇ ਕੈਪਟਨ ਸਰਕਾਰ ਵਲੋਂ ਕੀਤੀ ਗਈ ਖਾਨਾ-ਪੂਰਤੀ ਦੇ ਖਿਲਾਫ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਹ ਕਾਂਗਰਸ ਸਰਕਾਰ ਨੂੰ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਵੀ ਯਾਦ ਕਰਵਾਉਣਗੇ, ਜੋ ਸੱਤਾ 'ਚ ਤਿੰਨ ਮਹੀਨੇ ਪੂਰੇ ਕਰਨ ਤੋਂ ਬਾਅਦ ਵੀ ਕਾਂਗਰਸ ਸਰਕਾਰ ਪੂਰੇ ਨਹੀਂ ਕਰ ਸਕੀ। ਲੁਧਿਆਣਾ 'ਚ ਹੋ ਰਹੇ ਪ੍ਰਦਰਸ਼ਨ 'ਚ ਭਾਰੀ ਗਿਣਤੀ 'ਚ ਵਰਕਰ ਤੇ ਆਗੂ ਮੌਜੂਦ ਹਨ।
...ਜਦੋਂ ਭੁੱਖੇ ਰਹਿਣ ਲੱਗ ਪਏ ਨਿਆਣੇ ਤਾਂ ਮਾਸਟਰ ਵੇਚਣ ਲੱਗ ਪਿਆ ਹਦਵਾਣੇ
NEXT STORY