ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਅਹਿਮ ਮੀਟਿੰਗ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸੂਬਾ ਸਰਕਾਰ 'ਤੇ ਗੰਭੀਰ ਇਲਜ਼ਾਮ ਲਾਏ ਹਨ। ਮੀਟਿੰਗ ਮਗਰੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਸਮੇਂ ਪੰਜਾਬ 'ਚ ਬਹੁਤ ਜ਼ਿਆਦਾ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ। ਹੁਣ ਸੂਬੇ 'ਚ ਚੋਣਾਂ ਦਾ ਬਿਗੁਲ ਵੱਜ ਗਿਆ ਹੈ ਅਤੇ ਅਸੀਂ ਆਪਣੀ ਕਾਰਗੁਜ਼ਾਰੀ ਦੇ ਨਾਲ-ਨਾਲ ਸਰਕਾਰ ਦਾ ਨਾਂ ਪੱਖੀ ਵਰਤਾਰੇ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਦਲਜੀਤ ਸਿੰਘ ਚੀਮਾ ਨੇ ਵੱਡਾ ਇਲਜ਼ਾਮ ਲਾਉਂਦਿਆਂ 'ਮੁੱਖ ਮੰਤਰੀ ਸਿਹਤ ਬੀਮਾ ਯੋਜਨਾ' ਨੂੰ ਲੋਕਾਂ ਨਾਲ ਸਿੱਧਾ ਧੋਖਾ ਦੱਸਿਆ ਹੈ ਅਤੇ ਸਰਕਾਰ ਇਸ ਨਾਲ ਲੋਕਾਂ ਦਾ ਡਾਟਾ ਸਿਰਫ ਚੋਣਾਂ ਲਈ ਇਕੱਠਾ ਕਰਨਾ ਚਾਹੁੰਦੀ ਹੈ ਅਤੇ ਇਹ ਸਕੀਮ ਲਾਗੂ ਨਹੀਂ ਹੋਵੇਗੀ ਕਿਉਂਕਿ ਜੇਕਰ ਸਰਕਾਰ ਕੋਲ ਦੇਣ ਲਈ ਪੈਸਾ ਹੀ ਨਹੀਂ ਹੈ ਤਾਂ ਇਹ ਸਕੀਮ ਕਿਵੇਂ ਚੱਲ ਸਕਦੀ ਹੈ।
ਇਹ ਵੀ ਪੜ੍ਹੋ : 'ਜੋ ਨਹੀਂ ਮਿਲਾ ਉਸੇ ਦਫ਼ਾ ਕੀਜੀਏ...', ਸ਼ਾਇਰਾਨਾ ਅੰਦਾਜ਼ 'ਚ ਨਵਜੋਤ ਸਿੱਧੂ ਨੇ ਦਿਖਾਈ ਨਾਰਾਜ਼ਗੀ (ਵੀਡੀਓ)
ਇਹ ਲੋਕਾਂ ਨੂੰ ਨੀਵਾਂ ਦਿਖਾਉਣ ਦੀ ਇਕ ਕੋਝੀ ਹਰਕਤ ਹੈ ਅਤੇ ਅਸੀਂ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਕਿ ਸਰਕਾਰ ਨੂੰ ਇਹੋਜਿਹੇ ਹੱਥ ਕੰਡੇ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਦਲਜੀਤ ਚੀਮਾ ਨੇ ਕਿਹਾ ਕਿ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਪੰਚਾਇਤਾਂ ਕੋਲ ਪੁੱਜੀਆਂ ਹਨ। ਸੰਵਿਧਾਨਕ ਤੌਰ 'ਤੇ ਪੰਚਾਇਤਾਂ ਇਨ੍ਹਾਂ ਗ੍ਰਾਂਟਾਂ ਦੀਆਂ ਹੱਕਦਾਰ ਹਨ ਪਰ ਸਰਕਾਰ ਵਲੋਂ ਪੰਚਾਇਤਾਂ 'ਤੇ ਦਬਾਅ ਪਾਇਆ ਜਾ ਰਿਹਾ ਹੈ। ਪਿੰਡਾਂ ਦੇ ਟਿਊਬਵੈੱਲ ਕਾਰਪੋਰੇਸ਼ਨਾਂ ਦੇ ਲੱਖਾਂ ਦੇ ਬਿੱਲ ਪੈਂਡਿੰਗ ਹਨ ਅਤੇ ਸਰਕਾਰ ਵਿੱਤ ਕਮਿਸ਼ਨ ਦੀ ਗ੍ਰਾਂਟ ਨਾਲ ਧੱਕੇ ਨਾਲ ਇਹ ਬਿੱਲ ਤਾਰਨ ਲਈ ਕਹਿ ਰਹੀ ਹੈ ਅਤੇ ਸਾਡੀ ਪਾਰਟੀ ਇਸ ਦਾ ਪੂਰੀ ਤਰ੍ਹਾਂ ਵਿਰੋਧ ਕਰਦੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ MBA ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ, ਜਿਗਰੀ ਯਾਰ ਨੇ ਹੀ ਕਮਾਇਆ ਦਗ਼ਾ
ਉਨ੍ਹਾਂ ਕਿਹਾ ਕਿ ਅਸੀਂ ਪਾਰਟੀ ਦੇ ਜੱਥੇਦਾਰਾਂ ਨੂੰ 10 ਫਰਵਰੀ ਤੱਕ ਡੈੱਡਲਾਈਨ ਦਿੱਤੀ ਹੈ ਅਤੇ ਸਾਰੇ ਜ਼ਿਲ੍ਹਿਆਂ 'ਚ ਸਰਕਲ ਪ੍ਰਧਾਨ ਬਣਾਏ ਜਾਣੇ ਹਨ। ਚੀਮਾ ਨੇ ਕਿਹਾ ਕਿ ਜਿਹੜੇ ਵਰਕਰਾਂ ਦੀ ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਸੰਮਤੀ ਦੀਆਂ ਚੋਣਾਂ ਲੜੀਆਂ ਜਾਂ ਸਰਪੰਚ ਚੁਣੇ ਗਏ, ਉਨ੍ਹਾਂ ਨੂੰ ਵਿਸ਼ੇਸ਼ ਅਹਿਮੀਅਤ ਦਿੱਤੀ ਜਾਵੇਗੀ। ਨਗਰ ਨਿਗਮ ਦੀਆਂ ਚੋਣਾਂ ਲਈ ਵੀ ਹਰ ਜ਼ਿਲ੍ਹੇ ਅਤੇ ਕਸਬੇ 'ਚ ਬੂਥ ਲੈਵਲ 'ਤੇ ਕਮੇਟੀਆਂ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਭਰ 'ਚ ਪਾਰਟੀ ਵਲੋਂ ਫਰਵਰੀ ਮਹੀਨੇ ਰੈਲੀਆਂ ਸ਼ੁਰੂ ਕੀਤੀਆਂ ਜਾਣਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੈਸ ਏਜੰਸੀ ਦੇ ਡਿਲੀਵਰੀ ਬੁਆਏ ਨਾਲ ਲੁੱਟ! ਲੋਕਾਂ ਵੱਲੋਂ ਫੜੇ ਜਾਣ ਤੋਂ ਬਾਅਦ ਵੀ ਭੱਜ ਗਏ ਲੁਟੇਰੇ
NEXT STORY