ਲੁਧਿਆਣਾ (ਵੈੱਬ ਡੈਸਕ, ਰਾਜ) : ਮਹਾਨਗਰ ਦੇ ਪਿੰਡ ਤਲਵਾੜਾ ਨੇੜੇ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਐੱਮ. ਬੀ. ਏ. ਦੀ ਪੜ੍ਹਾਈ ਕਰ ਰਹੇ ਨੌਜਵਾਨ ਰਾਜਵੀਰ ਸਿੰਘ ਖਹਿਰਾ (25) ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਹਮਲਾਵਰ ਕੋਈ ਹੋਰ ਨਹੀਂ, ਸਗੋਂ ਉਸ ਦਾ ਹੀ ਜਿਗਰੀ ਦੋਸਤ ਜੁਗਰਾਜ ਸਿੰਘ ਹੈ। ਉਹ ਰਾਜਵੀਰ ਨੂੰ ਘਰ ਬੁਲਾ ਲੈ ਕੇ ਲੈ ਗਿਆ ਅਤੇ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਟਰਾਂਸਪੋਰਟ ਵਿਭਾਗ ਨੇ ਕੀਤੀ ਸਖ਼ਤ ਕਾਰਵਾਈ
ਜਾਣਕਾਰੀ ਮੁਤਾਬਕ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਸ਼ਾਮ ਰਾਜਵੀਰ ਦਾ ਦੋਸਤ ਜੁਗਰਾਜ ਸਿੰਘ ਉਸ ਨੂੰ ਘਰ ਬੁਲਾ ਕੇ ਲੈ ਗਿਆ ਸੀ। ਰਾਜਵੀਰ ਨੇ ਜਾਂਦੇ ਸਮੇਂ ਘਰਦਿਆਂ ਨੂੰ ਦੱਸਿਆ ਸੀ ਕਿ ਉਹ ਆਪਣੇ ਦੋਸਤ ਨਾਲ ਜਾ ਰਿਹਾ ਹੈ। ਪਰਿਵਾਰ ਵਾਲਿਆਂ ਨੂੰ ਕੀ ਪਤਾ ਸੀ ਕਿ ਜਿਸ ਦੋਸਤ 'ਤੇ ਉਨ੍ਹਾਂ ਦਾ ਪੁੱਤ ਭਰੋਸਾ ਕਰ ਰਿਹਾ ਹੈ, ਉਹ ਹੀ ਉਸ ਦੀ ਜਾਨ ਦਾ ਦੁਸ਼ਮਣ ਬਣ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਮੀਟਰਾਂ ਨੂੰ ਲੈ ਕੇ ਵੱਡਾ ਐਕਸ਼ਨ, ਹਜ਼ਾਰਾਂ ਖ਼ਪਤਕਾਰਾਂ ਨੇ ਘਰਾਂ 'ਚ ਲੱਗੇ...
ਥਾਣਾ ਪੀ. ਏ. ਯੂ. ਦੇ ਐੱਸ. ਐੱਚ. ਓ. ਵਿਜੇ ਕੁਮਾਰ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਦੋਸ਼ੀ ਦੀ ਪਛਾਣ ਜੁਗਰਾਜ ਸਿੰਘ ਵਾਸੀ ਪਿੰਡ ਪਮਾਲ ਵਜੋਂ ਹੋਈ ਹੈ। ਪਰਿਵਾਰ ਦੀ ਸ਼ਿਕਾਇਤ 'ਤੇ ਜੁਗਰਾਜ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਫਿਲਹਾਲ ਫ਼ਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਪੁਲਸ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਲਵੰਡੀ ਕਲਾਂ ਦੀ ਮਹਿਲਾ ਨਸ਼ਾ ਸਮੱਗਲਰ ਹੈਰੋਇਨ ਸਣੇ ਕਾਬੂ, ਪਹਿਲਾਂ ਵੀ ਸਮੱਗਲਿੰਗ ਦੇ ਦਰਜ ਹਨ 7 ਕੇਸ
NEXT STORY