ਵਲਟੋਹਾ (ਬਲਜੀਤ ਸਿੰਘ) — ਵਿਧਾਨ ਸਭਾ ਹਲਕਾ ਖੇਮਕਰਨ ਤੋਂ ਸੀਨੀਅਰ ਅਕਾਲੀ ਆਗੂ ਸਵਰਨ ਸਿੰਘ ਪੱਪੂ ਫੌਜੀ ਘਰਿਆਲਾ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਹਾਈ ਕਮਾਨ ਨੇ ਅਨੁਸੂਚਿਤ ਜਾਤੀ ਵਿੰਗ ਪੰਜਾਬ ਦਾ ਜੁਆਂਇੰਟ ਸਕੱਤਰ ਨਿਯੁਕਤ ਕੀਤਾ ਹੈ।
ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਅਤੇ ਅਨੁਸੂਚਿਤ ਜਾਤੀ ਵਿੰਗ ਦੇ ਕੌਮੀ ਪ੍ਰਧਾਨ ਗੁਲਜਾਰ ਸਿੰਘ ਰਣੀਕੇ ਨੇ ਸਵਰਨ ਸਿੰਘ ਪੱਪੂ ਫੋਜੀ ਨੂੰ ਨਿਯੁਕਤੀ ਪੱਤਰ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਮਿਹਨਤੀ ਅਤੇ ਪਾਰਟੀ 'ਚ ਵੱਧ ਚੱੜ ਕੇ ਕੰਮ ਕਰਨ ਵਾਲੇ ਵਰਕਰਾਂ ਨੂੰ ਉਨ੍ਹਾਂ ਦਾ ਬਣਦਾ ਮਾਨ ਸਨਮਾਨ ਦਿੱਤਾ ਹੈ ਅਤੇ ਪੱਪੂ ਫੌਜੀ ਵੀ ਪਾਰਟੀ ਦਾ ਇਕ ਸੱਚਾ ਸਿਪਾਹੀ ਹੈ,ਜਿਸ ਕਰਕੇ ਪਾਰਟੀ ਹਾਈ ਕਮਾਨ ਨੇ ਉਨ੍ਹਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਹੈ।
ਇਸ ਮੌਕੇ ਸਵਰਨ ਸਿੰਘ ਫੌਜੀ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਵਿਧਾਇਕ ਅਤੇ ਜ਼ਿਲਾ ਪ੍ਰਧਾਨ ਵਿਰਸਾ ਸਿੰਘ ਵਲਟੋਹਾ ਅਤੇ ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਪ੍ਰਰਗਟ ਸਿੰਘ ਬਨਵਾਲੀ ਪੁਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ, ''ਪਾਰਟੀ ਵੱਲੋ, ਜੋ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਹੈ, ਮੈਂ ਉਸ ਨੂੰ ਪੂਰੀ ਇਮਾਨਦਾਰੀ ਅਤੇ ਤੰਨ ਦੇਹੀ ਨਾਲ ਨਿਬਾਵਾਂਗਾ।''
ਦੋਸਤ ਦੀ ਸ਼ਰਮਨਾਕ ਕਰਤੂਤ, ਦੋਸਤ ਦੀ ਪਤਨੀ ਨਾਲ ਹੀ ਕਰ 'ਤਾ ਕਾਰਾ
NEXT STORY