ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਅਤੇ ਮਹਾਨਗਰ ਲੁਧਿਆਣਾ ’ਚ ਬੈਠੇ ਅਕਾਲੀ ਨੇਤਾ ਅੱਜ ਕੱਲ ਆਪਣੀ ਪੁਰਾਣੀ ਭਾਈਵਾਲ ਪਾਰਟੀ ਭਾਜਪਾ ਦੀ ਛਤਰੀ ’ਤੇ ਮੰਡਰਾਉਂਦੇ ਦੱਸੇ ਜਾ ਰਹੇ ਹਨ। ਇਹ ਆਗੂ ਵੱਡੇ ਕੱਦ ਦੇ ਦੱਸੇ ਜਾ ਰਹੇ ਹਨ। ਇਨ੍ਹਾਂ ਦੀ ਮਨਸ਼ਾ ਪੰਜਾਬ ’ਚ ਦਿਨੋ ਦਿਨ ਵਧ ਰਹੀ ਭਾਜਪਾ ਦੇ ਵਧ ਰਹੇ ਗ੍ਰਾਫ਼ ਤੋਂ ਪ੍ਰਭਾਵਿਤ ਹੋ ਕੇ ਭਵਿੱਖ ’ਚ ਸ਼ਾਮਲ ਹੋਣਾ ਮੰਨਿਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਭਾਜਪਾ ’ਚ ਬੈਠਾ ‘ਜੱਟ ਸਿੱਖ’ ਨੌਜਵਾਨ ਨੇਤਾ ਜੋ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਕਿਸੇ ਵੇਲੇ ਚੋਟੀ ਦਾ ਆਗੂ ਸੀ, ਅੱਜ-ਕੱਲ ਭਾਜਪਾ ਦੇ ਸ਼ਿਖਰਲੇ ਰਾਜਸੀ ਟੰਬੇ ’ਤੇ ਬੈਠੇ ਦੀਆਂ ਤਿਰਛੀਆਂ ਨਜ਼ਰਾਂ ਲੁਧਿਆਣਾ ਦੇ ਕਾਂਗਰਸੀ ਅਤੇ ਅਕਾਲੀ ਨੇਤਾਵਾਂ ’ਤੇ ਪੈ ਰਹੀਆਂ ਹਨ। ਸ਼ਾਇਦ ਇਸ ਦੇ ਚਲਦੇ ਲੰਘੇ ਕੱਲ ਕਾਂਗਰਸ ਦੇ ਹਲਕਾ ਇੰਚਾਰਜ ਕੜਵਲ, ਕਾਹਲੋਂ ਅਤੇ ਪਰਮਿੰਦਰ ਮਹਿਤਾ ਸਾਬਕਾ ਕੌਂਸਲਰ ਭਾਜਪਾ ਦੀ ਗੱਡੀ ਚੜ੍ਹ ਗਏ ਹਨ।
ਇਹ ਵੀ ਪੜ੍ਹੋ : ਚੰਗਾ ਹੁੰਦਾ ਸੁਖਬੀਰ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਮੁਆਫੀ ਮੰਗਦਾ : ਢੀਂਡਸਾ
ਹੁਣ ਭਰੋਸੇਯੋਗ ਸੂਤਰਾਂ ਨੇ ਦੱਸਿਆ ਹੈ ਕਿ ਜਲਦ ਹੀ ਅਕਾਲੀ ਦਲ ’ਚੋਂ ਭਾਜਪਾ ਵਿੱਚ ਗਏ ਨੇਤਾ ਅਕਾਲੀ ਦਲ ’ਚ ਵੱਡੀ ਸੰਨ੍ਹ ਲਾਉਣ ਲਈ ਇਸ ਕਾਰਜ ਲਈ ਉਹ ਪਿਛਲੇ ਦਸ ਦਿਨਾਂ ਤੋਂ ਪੂਰੀ ਤਰ੍ਹਾਂ ਸਰਗਰਮ ਦੱਸੇ ਜਾ ਰਹੇ ਹਨ ਜਿਸ ਦੀ ਭਿਣਕ ਅਕਾਲੀ ਹਲਕਿਆਂ ਨੂੰ ਲਗ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਉਹ ਇਨ੍ਹਾਂ ਨੂੰ ਰੋਕਣ ’ਚ ਸਫ਼ਲ ਕਿੰਨਾਂ ਕੁ ਸਫਲ ਹੁੰਦੇ ਹਨ ਜਾਂ ਫਿਰ ਕਾਂਗਰਸੀ ਨੇਤਾਵਾਂ ਵਾਂਗ ਸ਼ਾਮਲ ਹੋਣ ਵਾਲੇ ਅਕਾਲੀ ਕਿਸੇ ਵੀ ਸਮੇਂ ਜੈਕਾਰ ਛੱਡ ਸਕਦੇ ਹਨ।
ਇਹ ਵੀ ਪੜ੍ਹੋ : ਕਿਰਨ ਖੇਰ ਦੀ SSP ਨੂੰ ਗੁਹਾਰ, ਕਿਹਾ,‘‘ਮੈਂ ਬਜ਼ੁਰਗ ਔਰਤ ਹਾਂ,ਮਿਹਨਤ ਦੀ ਕਮਾਈ ਦਿਵਾਓ ਵਾਪਸ’’
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਖੁਸ਼ਹਾਲ ਭਵਿੱਖ ਲਈ ਬਿਜਲੀ ਦੀ ਬੱਚਤ ਕਰੋ: ਹਰਭਜਨ ਸਿੰਘ ਈ.ਟੀ.ਓ
NEXT STORY