ਮਲੋਟ (ਜੁਨੇਜਾ) : ਆਵਾਜਾਈ ਦੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਖਾਸ ਕਰਕੇ ਨਾਬਾਲਿਗ ਬੱਚਿਆਂ ਵਲੋਂ ਵਾਹਨ ਚਲਾਉਣ ਵਿਰੁੱਧ ਕਾਰਵਾਈ ਲਈ ਟ੍ਰੈਫਿਕ ਪੁਲਸ ਐਕਸ਼ਨ ਮੋਡ ਵਿਚ ਆ ਗਈ ਹੈ। ਇਸ ਸਬੰਧੀ ਮਲੋਟ ਟ੍ਰੈਫਿਕ ਇੰਚਾਰਜ ਹਰਭਗਵਾਨ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਕਪਤਾਨ ਤੁਸ਼ਾਰ ਗੁਪਤਾ ਆਈ. ਪੀ. ਐੱਸ. ਦੇ ਨਿਰਦੇਸ਼ਾਂ ’ਤੇ ਡੀ. ਐੱਸ. ਪੀ. ਮਲੋਟ ਇਕਬਾਲ ਸਿੰਘ ਸੰਧੂ ਦੀਆਂ ਹਦਾਇਤਾਂ ’ਤੇ ਆਵਾਜਾਈ ਸਬੰਧੀ ਨਵੇਂ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਬੱਚਿਆਂ ਅਤੇ ਮਾਪਿਆਂ ਨੂੰ ਜਾਗਰੂਕ ਕਰਨ ਤੋਂ ਬਾਅਦ ਦਿੱਤੀ ਸਮਾ-ਸੀਮਾਂ ਪੂਰੀ ਹੋਣ ਤੋਂ ਬਾਅਦ ਟ੍ਰੈਫਿਕ ਪੁਲਸ ਨੇ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਪੰਜਾਬ ਭਰ ਵਿਚ ਸ਼ੁਰੂ ਹੋਏ ਐਕਸ਼ਨ
ਇਸ ਤਹਿਤ ਪੁਲਸ ਵੱਲੋਂ 18 ਸਾਲ ਤੋਂ ਘੱਟ ਉਮਰ ਦੇ ਦੋ-ਪਹੀਆ ਵਾਹਨ ਚਾਲਕਾਂ, ਤੀਹਰੀ ਸਵਾਰੀ ਅਤੇ ਗਲ਼ਤ ਪਾਰਕਿੰਗ ਨੂੰ ਲੈ ਕੇ ਚਲਾਨ ਕੱਟੇ ਜਾ ਰਹੇ ਹਨ। ਪੁਲਸ ਨੇ ਦੋ ਦਿਨਾਂ ਵਿਚ 50 ਤੋਂ ਵੱਧ ਚਲਾਨ ਕੱਟੇ ਹਨ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ 3 ਨਾਬਾਲਿਗ ਚਾਲਕਾਂ 6 ਤੀਹਰੀ ਸਵਾਰੀ ਸਮੇਤ ਕੁੱਲ 30 ਚਲਾਨ ਕੱਟੇ ਹਨ। ਉਨ੍ਹਾਂ ਕਿਹਾ ਕਿ ਨਾਬਾਲਿਗ ਚਾਲਕਾਂ ਵਿਰੁੱਧ ਕਾਨੂੰਨ ਤਹਿਤ ਪਰ ਸਖ਼ਤ ਕਾਰਵਾਈ ਹੈ ਪਰ ਇਕ ਵਾਰ ਮਸ਼ੀਨ ’ਤੇ ਚਲਾਨ ਕੱਟਿਆ ਜਾਂਦਾ ਹੈ, ਜਿਸ ਦਾ ਘੱਟੋ-ਘੱਟ ਜੁਰਮਾਨਾ 5 ਹਜ਼ਾਰ ਰੁਪਏ ਹੈ। ਜਿਸ ਨੂੰ ਅਦਾ ਨਾ ਕਰਨ ’ਤੇ ਪਾਸਪੋਰਟ ਸਮੇਤ ਕਈ ਸਮੱਸਿਆਵਾਂ ਆਉਣਗੀਆਂ।
ਇਹ ਵੀ ਪੜ੍ਹੋ : ਹੁਸ਼ਿਆਰਪੁਰ 'ਚ ਭਿਆਨਕ ਬਣੇ ਹਾਲਾਤ, ਪੰਜਾਬੀਆਂ ਨੇ ਜਾਨ ਤਲੀ 'ਤੇ ਧਰ ਕੇ ਬਚਾਈ ਹਿਮਾਚਲ ਦੇ ਮੁੰਡਿਆਂ ਦੀ ਜਾਨ
ਉਨ੍ਹਾਂ ਕਿਹਾ ਕਿ ਮੰਗਲਵਾਰ ਪੁਲਸ ਵਲੋਂ 20 ਦੇ ਕਰੀਬ ਚਲਾਨ ਕੱਟੇ ਜਾ ਚੁੱਕੇ ਹਨ ਤੇ ਪੁਲਸ ਵਲੋਂ ਇਸ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਇਕ ਵਾਰ ਮਾਪਿਆਂ ਨੂੰ ਅਪੀਲ ਕੀਤੀ ਕਿ ਕਾਰਵਾਈ ਤੋਂ ਬਚਣ ਲਈ ਨਾਬਾਲਿਗ ਬੱਚਿਆਂ ਹੱਥ ਵਾਹਨ ਨਾ ਦੇਣ। ਇਸ ਤੋਂ ਬਿਨਾਂ ਸਾਰੇ ਵਾਹਨ ਚਾਲਕ ਆਪਣੇ ਕਾਗਜ਼ਾਤ ਪੂਰੇ ਰੱਖਣ। ਇਸ ਮੌਕੇ ਟ੍ਰੈਫਿਕ ਮੁਣਸ਼ੀ ਮਨਪ੍ਰੀਤ ਸਿੰਘ ਵੀ ਹਾਜ਼ਰ ਸੀ।
ਇਹ ਵੀ ਪੜ੍ਹੋ : ਪੰਜਾਬ ਵਿਚ ਜ਼ਬਰਦਸਤ ਹਨੇਰੀ, ਤਸਵੀਰਾਂ 'ਚ ਦੇਖੋ ਤੂਫਾਨ ਨੇ ਮਿੰਟਾਂ-ਸਕਿੰਟਾਂ 'ਚ ਕਿਵੇਂ ਮਚਾਈ ਤਬਾਹੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਰ ਸਵਾਰ 2 ਤਸਕਰ ਹੈਰੋਇਨ ਸਮੇਤ ਗ੍ਰਿਫ਼ਤਾਰ
NEXT STORY