ਭਵਾਨੀਗੜ੍ਹ(ਵਿਕਾਸ/ਅੱਤਰੀ)-ਪੁਲਸ ਨੇ ਇਕ ਕਾਰ 'ਚੋਂ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਇਕ ਅਣਪਛਾਤੇ ਸਮੇਤ ਦੋ ਵਿਅਕਤੀਆਂ ਵਿਰੁੱਧ ਪਰਚਾ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਭਵਾਨੀਗੜ੍ਹ ਤੋਂ ਬਲਿਆਲ ਜਾ ਰਹੇ ਸੀ ਤਾਂ ਇਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਰ ਚਾਲਕ ਤੇ ਉਸਦੇ ਨਾਲ ਬੈਠਾ ਵਿਅਕਤੀ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੂੰ ਤਲਾਸ਼ੀ ਦੌਰਾਨ ਕਾਰ 'ਚੋਂ 40 ਡੱਬੇ (480 ਬੋਤਲਾਂ) ਸ਼ਰਾਬ ਠੇਕਾ ਦੇਸੀ ਦੀਆਂ ਚੰਡੀਗੜ੍ਹ ਮਾਰਕਾ ਬਰਾਮਦ ਹੋਈਆਂ। ਮਾਮਲੇ ਨੂੰ ਲੈ ਕੇ ਕਾਰਵਾਈ ਕਰਦਿਆਂ ਪੁਲਸ ਨੇ ਮੁਲਜ਼ਮ ਹੇਮਰਾਜ ਉਰਫ ਹੇਮਾ ਪੁੱਤਰ ਸੁਰਜੀਤ ਸਿੰਘ ਵਾਸੀ ਨਾਗਰੀ ਹਾਲ ਆਬਾਦ ਬੈਕ ਸਾਈਡ ਕਾਰ ਸੇਵਾ ਗੁਰਦੁਆਰਾ ਭਵਾਨੀਗੜ੍ਹ ਤੇ ਇਕ ਨਾਮਾਲੂਮ ਵਿਅਕਤੀ ਵਿਰੁੱਧ ਐਕਸਾਈਜ਼ ਐਕਟ ਅਧੀਨ ਪਰਚਾ ਦਰਜ ਕਰ ਕੇ ਸ਼ਰਾਬ ਸਮੇਤ ਕਾਰ ਨੂੰ ਕਬਜ਼ੇ ਵਿਚ ਲੈ ਕੇ ਫਰਾਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਟੈਂਪਰੇਰੀ ਥਾਣੇ ਦੀ ਕੰਡਮ ਇਮਾਰਤ ਹੇਠਾਂ ਕੰਮ ਕਰਨ ਵਾਲੇ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਸੂਤੇ ਸਾਹ
NEXT STORY