ਲੁਧਿਆਣਾ, (ਸਹਿਗਲ)- ਇਕ ਵਾਰ ਫਿਰ ਪੰਜਾਬ 'ਚ ਸਵਾਈਨ ਫਲੂ ਦੇ ਪ੍ਰਕੋਪ ਦੀ ਸੰਭਾਵਨਾ ਨੂੰ ਦੇਖਦੇ ਹੋਏ ਸਿਹਤ ਵਿਭਾਗ ਦੇ ਨਿਰਦੇਸ਼ਕ ਨੇ ਸੂਬੇ ਦੇ ਸਾਰੇ ਸਿਵਲ ਸਰਜਨਾਂ, ਸਰਕਾਰੀ ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਹਸਪਤਾਲਾਂ ਦੇ ਮੈਡੀਕਲ ਸੁਪਰਡੈਂਟਾਂ ਨੂੰ ਪੱਤਰ ਲਿਖ ਕੇ ਚੌਕੰਨੇ ਰਹਿਣ ਲਈ ਕਿਹਾ ਹੈ।
ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਅਨੁਸਾਰ ਸਵਾਈਨ ਫਲੂ ਦੇ ਵਾਇਰਸ 'ਚ ਬਦਲਾਅ ਆਉਣ ਤੋਂ ਗਰਮੀਆਂ 'ਚ ਵੀ ਸਵਾਈਨ ਫਲੂ ਨੇ ਆਪਣਾ ਘਾਤਕ ਅਸਰ ਦਿਖਾਇਆ ਅਤੇ ਪੁਰਾਣੇ ਰਿਕਾਰਡ ਤੋੜ ਦਿੱਤੇ। ਕਿਉਂਕਿ ਸਰਦੀਆਂ ਸ਼ੁਰੂ ਹੋ ਚੁੱਕੀਆਂ ਹਨ, ਅਜਿਹੇ ਵਿਚ ਹਰ ਵਾਰ ਆਪਣਾ ਪ੍ਰਕੋਪ ਦਿਖਾਉਣ ਵਾਲੀ ਬੀਮਾਰੀ, ਇਸ ਵਾਰ ਕੀ ਰੂਪ ਲੈ ਕੇ ਆਉਂਦੀ ਹੈ? ਇਸ 'ਤੇ ਗੌਰ ਕਰਨ ਅਤੇ ਹਰ ਹਾਲਾਤ ਲਈ ਤਿਆਰ ਰਹਿਣ ਦੀ ਲੋੜ ਹੈ।
ਹਰ ਹਸਪਤਾਲ 'ਚ ਬਣਨਗੇ ਫਲੂ ਕਾਰਨਰ
ਸਿਹਤ ਨਿਰਦੇਸ਼ਕ ਨੇ ਹਰ ਸਰਕਾਰੀ ਹਸਪਤਾਲਾਂ ਨੂੰ ਓ. ਪੀ. ਡੀ. ਵਿਚ ਫਲੂ ਕਾਰਨਰ ਬਣਾਉਣ ਦੇ ਨਿਰਦੇਸ਼ ਦਿੱਤੇ ਹਨ, ਜਿਥੇ ਫਲੂ ਦੇ ਲੱਛਣਾਂ ਬਾਰੇ ਹਰ ਮਰੀਜ਼ ਦੀ ਜਾਂਚ ਹੋਵੇਗੀ। ਫਲੂ ਕਾਰਨਰ 'ਤੇ ਤਾਇਨਾਤ ਡਾਕਟਰ ਤੇ ਪੈਰਾ-ਮੈਡੀਕਲ ਸਟਾਫ ਦੀ ਵੈਕਸੀਨ ਕਰਨ, ਉਨ੍ਹਾਂ ਨੂੰ ਮਾਸਕ ਤੇ ਦਸਤਾਨੇ ਉਪਲੱਬਧ ਕਰਵਾਉਣ ਦੇ ਨਾਲ ਉਨ੍ਹਾਂ ਨੂੰ ਸਵਾਈਨ ਫਲੂ ਦੀ ਗਾਈਡਲਾਈਨਜ਼ ਪ੍ਰਤੀ ਜਾਗਰੂਕ ਕਰਵਾਉਣ ਨੂੰ ਕਿਹਾ ਹੈ, ਤਾਂ ਕਿ ਉਹ ਲੱਛਣਾਂ ਆਦਿ ਦੇ ਆਧਾਰ 'ਤੇ ਮਰੀਜ਼ ਦੀ ਪਛਾਣ ਕਰ ਸਕਣ।
ਦੇਸ਼ 'ਚ ਕਿਸ ਮਹੀਨੇ ਕਿੰਨੇ ਮਰੀਜ਼ ਸਾਹਮਣੇ ਆਏ
ਦੇਸ਼ 'ਚ ਹੁਣ ਤੱਕ 25,864 ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ 1268 ਮਰੀਜ਼ਾਂ ਦੀ ਸਵਾਈਨ ਫਲੂ ਨਾਲ ਮੌਤ ਹੋ ਚੁੱਕੀ ਹੈ। ਸਭ ਤੋਂ ਵੱਧ ਮਰੀਜ਼ ਅਗਸਤ ਮਹੀਨੇ 'ਚ ਸਾਹਮਣੇ ਆਏ। ਇਸ ਮਹੀਨੇ ਦੇਸ਼ ਵਿਚ 10 ਹਜ਼ਾਰ 488 ਮਰੀਜ਼ ਸਾਹਮਣੇ ਆਏ ਅਤੇ 509 ਮਰੀਜ਼ਾਂ ਦੀ ਸਵਾਈਨ ਫਲੂ ਨਾਲ ਮੌਤ ਹੋ ਗਈ। ਇਸ ਅੰਕੜੇ ਨੇ ਸਰਕਾਰ ਨੂੰ ਹੈਰਾਨ ਕਰ ਦਿੱਤਾ, ਕਿਉਂਕਿ ਗਰਮੀਆਂ 'ਚ ਸਵਾਈਨ ਫਲੂ ਦੇ ਮਰੀਜ਼ ਕਾਫੀ ਘੱਟ ਸਾਹਮਣੇ ਆਉਂਦੇ ਰਹੇ ਹਨ। ਵਿਗਿਆਨੀਆਂ ਤੇ ਖੋਜ ਕਰਤਾਵਾਂ ਨੇ ਇਸ ਨੂੰ ਵਾਇਰਸ 'ਚ ਬਦਲਾਅ ਆਉਣ ਦੀ ਗੱਲ ਕਹੀ। ਜੁਲਾਈ ਮਹੀਨੇ 'ਚ 3773 ਮਰੀਜ਼ ਸਾਹਮਣੇ ਆ ਚੁੱਕੇ ਸਨ। ਇਨ੍ਹਾਂ ਵਿਚ 187 ਦੀ ਮੌਤ ਹੋ ਗਈ। ਮਾਰਚ 'ਚ 3355 ਤੇ 113 ਮਰੀਜ਼ਾਂ ਦੀ ਮੌਤ ਹੋਈ, ਅਪ੍ਰੈਲ 'ਚ 1859 ਅਤੇ ਮਈ ਵਿਚ 1687 ਸਵਾਈਨ ਫਲੂ ਦੇ ਮਰੀਜ਼ ਸਾਹਮਣੇ ਆਉਣ ਦੀ ਗੱਲ ਕਹੀ ਗਈ ਹੈ।
ਪੰਜਾਬ 'ਚ 236 ਮਰੀਜ਼ਾਂ 'ਚੋਂ 72 ਦੀ ਹੋ ਚੁੱਕੀ ਹੈ ਮੌਤ
ਰਾਜ ਵਿਚ ਨੈਸ਼ਨਲ ਵੈਕਟਰ ਬੌਰਨ ਡਿਜ਼ੀਜ਼ ਕੰਟਰੋਲ ਦੇ ਪ੍ਰੋਗਰਾਮ ਅਫਸਰ ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ 'ਚ ਹੁਣ ਤੱਕ 236 ਸਵਾਈਨ ਫਲੂ ਦੇ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਚੋਂ 72 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਲੁਧਿਆਣਾ 'ਚ 55 ਸਵਾਈਨ ਫਲੂ ਦੀ ਪੁਸ਼ਟੀ ਹੋਈ ਅਤੇ ਇਨ੍ਹਾਂ ਵਿਚੋਂ 18 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਸਰਕਾਰੀ ਹਸਪਤਾਲਾਂ 'ਚ ਡਰ ਦਾ ਮਾਹੌਲ, 9 ਹਜ਼ਾਰ ਨੇ ਕਰਵਾਇਆ ਟੀਕਾਕਰਨ
ਸਵਾਈਨ ਫਲੂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਗਰਮੀਆਂ 'ਚ ਸਾਹਮਣੇ ਆਏ ਸਵਾਈਨ ਫਲੂ ਦੇ ਮਾਮਲਿਆਂ ਨੂੰ ਦੇਖਦੇ ਹੋਏ ਰਾਜ ਦੇ ਸਰਕਾਰੀ ਹਸਪਤਾਲਾਂ 'ਚ 9 ਹਜ਼ਾਰ ਡਾਕਟਰਾਂ, ਪੈਰਾ-ਮੈਡੀਕਲ ਸਟਾਫ ਤੋਂ ਇਲਾਵਾ ਕਲਰਕ ਯੂਨੀਅਨ ਦੇ ਨੇਤਾਵਾਂ, ਦਰਜਾ ਚਾਰ ਕਰਮਚਾਰੀਆਂ ਨੇ ਆਪਣਾ ਟੀਕਾਕਰਨ ਕਰਵਾ ਲਿਆ ਹੈ ਕਿ ਕਿਤੇ ਜਾਣੇ-ਅਣਜਾਣੇ 'ਚ ਉਹ ਸਵਾਈਨ ਫਲੂ ਦੇ ਮਰੀਜ਼ ਦੇ ਸੰਪਰਕ ਵਿਚ ਨਾ ਆ ਜਾਣ। ਹੁਣ ਤੱਕ 9 ਹਜ਼ਾਰ ਕਰਮਚਾਰੀ ਆਪਣਾ ਟੀਕਾਕਰਨ ਕਰਵਾ ਚੁੱਕੇ ਹਨ।
ਟਰੇਨਾਂ ਦੇ ਏ. ਸੀ. ਕੋਚ ਵਿਚ ਹੁਣ ਯਾਤਰੀਆਂ ਨੂੰ ਨਹੀਂ ਮਿਲੇਗਾ ਕੰਬਲ
NEXT STORY