ਚੰਡੀਗੜ੍ਹ: ਪੰਜਾਬ ਵਿਚ ਪਰਾਲੀ ਸਾੜਣ ਅਤੇ ਹੋਰ ਕਾਰਨਾਂ ਕਰਕੇ ਪ੍ਰਦੂਸ਼ਣ ਦਾ ਲੈਵਲ ਖ਼ਤਰਨਾਕ ਪੱਧਰ ’ਤੇ ਪਹੁੰਚ ਗਿਆ ਹੈ। ਲੋਕਾਂ ਨੂੰ ਸਾਹ ਲੈਣ ਦੀ ਦਿੱਕਤ ਦੇ ਨਾਲ-ਨਾਲ ਅੱਖਾਂ ਵਿਚ ਜਲਨ ਮਹਿਸੂਸ ਹੋ ਰਹੀ ਹੈ। ਐਤਵਾਰ ਨੂੰ ਤਾਂ ਚੰਡੀਗੜ੍ਹ ਦਾ AQI ਦਿੱਲੀ ਨੂੰ ਵੀ ਪਛਾੜ ਗਿਆ। ਚੰਡੀਗੜ੍ਹ ਦਾ AQI 339 'ਤੇ ਪਹੁੰਚ ਗਿਆ ਸੀ, ਜਦਕਿ ਦਿੱਲੀ ਦਾ AQI 334 ਦਰਜ ਕੀਤਾ ਗਿਆ ਸੀ। ਪੰਜਾਬ ਦੇ ਸਾਰੇ ਸ਼ਹਿਰਾਂ ਦੀ ਹਵਾ ਵੀ ਪ੍ਰਦੂਸ਼ਿਤ ਹੈ। ਚੰਡੀਗੜ੍ਹ ਤੋਂ ਬਾਅਦ ਮੰਡੀ ਗੋਬਿੰਦਗੜ੍ਹ ਦੀ ਹਵਾ ਦਾ ਗੁਣਵੱਤਾ ਸਭ ਤੋਂ ਖ਼ਰਾਬ ਦੱਸੀ ਜਾ ਰਹੀ ਹੈ। ਸੋਮਵਾਰ ਸਵੇਰੇ ਚੰਡੀਗੜ੍ਹ ਦਾ AQI 341 ਜਦਕਿ ਮੰਡੀ ਗੋਬਿੰਦਗੜ੍ਹ ਦਾ AQI 270 ਦਰਜ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਕੇਜਰੀਵਾਲ ਤੇ CM ਮਾਨ ਨੇ ਦਿੱਲੀ ਸੱਦੇ ਵਿਧਾਇਕ, ਮੀਟਿੰਗ ਮਗਰੋਂ ਲਿਆ ਅਹਿਮ ਫ਼ੈਸਲਾ
ਦੂਜੇ ਪਾਸੇ ਸੂਬੇ 'ਚ ਮੌਸਮ ਨੇ ਵੀ ਕਰਵਟ ਲੈਣੀ ਸ਼ੁਰੂ ਕਰ ਦਿੱਤੀ ਹੈ। 24 ਘੰਟਿਆਂ ਵਿਚ ਔਸਤ ਵੱਧ ਤੋਂ ਵੱਧ ਤਾਪਮਾਨ ਵਿਚ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਨੇ ਅੱਜ ਕਈ ਥਾਵਾਂ 'ਤੇ ਸੰਘਣੀ ਧੁੰਦ ਦਾ ਔਰੇਜ਼ ਅਲਰਟ ਜਾਰੀ ਕੀਤਾ ਹੈ। ਇਸ ਕਾਰਨ ਵਿਜ਼ੀਬਿਲਟੀ ਪ੍ਰਭਾਵਿਤ ਹੋ ਰਹੀ ਹੈ। ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੀ AQI ਦੀ ਗੱਲ ਕਰੀਏ ਤਾਂ ਜਲੰਧਰ ਦਾ AQI 207, ਅੰਮ੍ਰਿਤਸਰ ਦਾ 202, ਲੁਧਿਆਣਾ ਦਾ 202, ਬਠਿੰਡਾ ਦਾ 175 ਅਤੇ ਪਟਿਆਲਾ ਦਾ 199 ਦਰਜ ਕੀਤਾ ਗਿਆ ਹੈ। ਮਾਹਰਾਂ ਦੀ ਮੰਨੀਏ ਤਾਂ AQI 50 ਤੋਂ ਹੇਠਾਂ ਹੋਣਾ ਚਾਹੀਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਨੂੰ ਦਰਪੇਸ਼ ਚੁਣੌਤੀਆਂ ’ਤੇ ਮੰਤਰੀ, ਅਧਿਕਾਰੀ ਮਿਲ ਬੈਠ ਕੇ ਕਰਨਗੇ ਚਰਚਾ, CM ਮਾਨ ਵੀ ਹੋਣਗੇ ਸ਼ਾਮਲ
NEXT STORY