ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਨੂੰ ਸਾਈਬਰ ਅਪਰਾਧਾਂ ਲਈ 'ਹਾਈ ਰਿਸਕ ਜ਼ੋਨ' ਘੋਸ਼ਿਤ ਕਰਦਿਆਂ ਅਲਰਟ ਜਾਰੀ ਕੀਤਾ ਹੈ। ਸੂਬੇ ਵਿਚ ਸਾਈਬਰ ਠੱਗਾਂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਸਾਈਬਰ ਠੱਗਾਂ ਨੇ ਆਮ ਲੋਕਾਂ ਦੇ ਨਾਲ-ਨਾਲ ਵੱਡੇ ਅਹੁਦੇ 'ਤੇ ਬੈਠੇ ਅਫ਼ਸਰਾਂ ਨੂੰ ਵੀ ਨਹੀਂ ਬਖਸ਼ਿਆ। ਹਾਲ ਹੀ ਵਿਚ ਪੰਜਾਬ ਦੇ ਇਕ ਸਾਬਕਾ ਆਈ. ਜੀ. ਵੱਲੋਂ ਸਾਈਬਰ ਠੱਗੀ ਤੋਂ ਦੁਖੀ ਹੋ ਕੇ ਖ਼ੁਦ ਨੂੰ ਗੋਲ਼ੀ ਤਕ ਮਾਰ ਲਈ ਗਈ ਸੀ।
ਪਿਛਲੇ 9 ਮਹੀਨਿਆਂ ਦੌਰਾਨ ਪੰਜਾਬ 'ਚ ਕਈ IAS, IPS, PCS ਅਤੇ ਫ਼ੌਜੀ ਅਫ਼ਸਰਾਂ ਸਮੇਤ ਕੁੱਲ 157 ਅਧਿਕਾਰੀ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਹਨ, ਜਿਨ੍ਹਾਂ ਤੋਂ ਲਗਭਗ 117 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਹੈ। ਇਨ੍ਹਾਂ ਵਿੱਚੋਂ 128 ਅਧਿਕਾਰੀ ਅਜਿਹੇ ਸਨ ਜੋ ਪੈਸੇ ਦੁੱਗਣੇ ਕਰਨ ਦੇ ਲਾਲਚ ਵਿਚ ਠੱਗਾਂ ਦੇ ਜਾਲ ਵਿਚ ਫਸ ਗਏ। ਇਸ ਦੌਰਾਨ ਠੱਗਾਂ ਵੱਲੋਂ ਇਕ ਨਹੀਂ, ਕਈ ਤਰ੍ਹਾਂ ਦੇ ਤਰੀਕੇ ਅਪਨਾਏ ਗਏ ਹਨ। ਇਨ੍ਹਾਂ ਵਿਚੋਂ ਕੁਝ ਮਾਮਲਿਆਂ ਵਿਚ ਵਟਸਐਪ 'ਤੇ ਵੱਡੇ ਅਧਿਕਾਰੀਆਂ ਦੀ DP ਲਗਾ ਕੇ ਫ਼ੋਨ ਕਰ ਕੇ ਲੋਕਾਂ ਨੂੰ ਠੱਗਿਆ ਗਿਆ। ਇਸ ਤੋਂ ਇਲਾਵਾ ਕਈਆਂ ਨੂੰ ਮੋਟੀ ਕਮਾਈ ਦਾ ਲਾਲਚ ਦੇ ਕੇ ਨਿਵੇਸ਼ ਕਰਵਾਉਣ ਦੀ ਗੱਲ ਕਹਿ ਕੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਠੱਗ ਲਈ ਗੀ।
ਇਸੇ ਤਰ੍ਹਾਂ ਸੂਬੇ ਵਿਚ ਡਿਜੀਟਲ ਅਰੈਸਟ ਦੇ ਵੀ ਕਈ ਮਾਮਲੇ ਸਾਹਮਣੇ ਆਏ, ਜਿਸ ਵਿਚ ਸਾਈਬਰ ਠੱਗਾਂ ਨੇ ਕੇਂਦਰੀ ਏਜੰਸੀਆਂ ਜਾਂ ਪੁਲਸ ਦੇ ਵੱਡੇ ਅਫ਼ਸਰ ਬਣ ਕੇ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਠੱਗ ਲਏ। ਇਸ ਤੋਂ ਇਲਾਵਾ ਪਾਰਟ ਟਾਈਮ ਨੌਕਰੀ ਸਮੇਤ ਹੋਰ ਵੀ ਕਈ ਤਰ੍ਹਾਂ ਦੇ ਹਥਕੰਡੇ ਅਪਨਾ ਕੇ ਸਾਈਬਰ ਠੱਗ ਲੋਕਾਂ ਨੂੰ ਆਪਣੇ ਝਾਂਸੇ ਵਿਚ ਫਸਾ ਕੇ ਪੈਸੇ ਲੁੱਟ ਰਹੇ ਹਨ। ਇਸ ਦੇ ਮੱਦੇਨਜ਼ਰ ਹੀ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਨੂੰ ਸਾਈਬਰ ਅਪਰਾਧਾਂ ਲਈ ਹਾਈ ਰਿਸਕ ਜ਼ੋਨ ਐਲਾਨਦਿਆਂ ਅਲਰਟ ਭੇਜਿਆ ਹੈ।
ਲੋਹੜੀ ਮੌਕੇ ਮਹਿਲਾ ਕਲਾਂ ਪੁਲਸ ਵੱਲੋਂ ਵਿਸ਼ੇਸ਼ ਚੈਕਿੰਗ, ਪਤੰਗ ਵਾਲੀਆਂ ਦੁਕਾਨਾਂ 'ਤੇ ਰੱਖੀ ਨਜ਼ਰ
NEXT STORY