ਗੁਰਦਾਸਪੁਰ (ਦੀਪਕ) : ਭਾਰਤੀ ਹਵਾਈ ਫੌਜ ਵਲੋਂ ਪੁਲਵਾਮਾ ਅੱਤਵਾਦੀ ਹਮਲੇ ਦਾ ਬਦਲਾ ਲੈਂਦੇ ਹੋਏ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਸਥਿਤ ਦਹਿਸ਼ਤਗਰਦਾਂ ਦੇ ਟਿਕਾਣਿਆਂ 'ਤੇ ਕੀਤੀ ਗਈ ਕਾਰਵਾਈ ਤੋਂ ਬਾਅਦ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਸਰਹੱਦੀ ਇਲਾਕੇ ਕਲਾਨੌਰ ਦੇ ਪਟਵਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਤਹਿਸੀਲਦਾਰਾਂ ਨੇ ਇਸ ਸੰਬੰਧੀ ਬਕਾਇਦਾ ਪੱਤਰ ਭੇਜ ਕੇ ਪਟਵਾਰੀਆਂ ਨੂੰ ਸਰਕਾਰੀ ਛੁੱਟੀਆਂ ਰੱਦ ਕਰਨ ਦਾ ਫਰਮਾਨ ਜਾਰੀ ਕੀਤਾ ਹੈ।
ਜਾਰੀ ਪੱਤਰ ਵਿਚ ਲਿਖਿਆ ਗਿਆ ਹੈ ਕਿ ਤਹਿਸੀਲ ਕਲਾਨੌਰ ਅਧੀਨ ਕੰਮ ਕਰਦੇ ਦਫਤਰੀ ਕਰਮਚਾਰੀ ਅਤੇ ਹਲਕਾ ਕਾਨੂੰਗੋ ਕਲਾਨੌਰ (ਸਾਊਥ ਅਤੇ ਨਾਰਥ) ਅਤੇ ਸਮੂਹ ਪਟਵਾਰੀਆਂ ਨੂੰ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਹਿੰਦ ਪਾਕਿ ਬਾਰਡਰ 'ਤੇ ਜੰਗ ਵਰਗੇ ਹਾਲਾਤ ਹੋਣ ਕਾਰਨ ਕੋਈ ਵੀ ਕਰਮਚਾਰੀ ਪ੍ਰਵਾਨਗੀ ਤੋਂ ਬਿਨਾਂ ਛੁੱਟੀ 'ਤੇ ਨਹੀਂ ਜਾਵੇਗਾ ਅਤੇ ਨਾ ਹੀ ਕੋਈ ਆਪਣਾ ਮੋਬਾਇਲ ਬੰਦ ਕਰੇਗਾ। ਇਸ ਵਿਚੇ ਕਿਸੇ ਕਿਸਮ ਦੀ ਅਣਗਹਿਲੀ ਕਰਨ 'ਤੇ ਉਕਤ ਮੁਲਾਜ਼ਮ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਪਾਕਿ ਦੇ ਬਹਾਨੇ ਐੱਸ. ਵਾਈ. ਐੱਲ. ਨਹਿਰ ਖੋਲ੍ਹਣਾ ਚਾਹੁੰਦੀ ਹੈ ਭਾਜਪਾ: ਖਹਿਰਾ
NEXT STORY