ਜਲੰਧਰ (ਵਿਨੋਦ)-ਸ਼ਹਿਰ ਦੇ ਮਾਡਲ ਟਾਊਨ ਬਾਬਾ ਰਸੋਈ ਦੇ ਬਾਹਰ ਸੇਖੋਂ ਗਰੈਂਡ ਦੇ ਮਾਲਕ ਗਿੱਕੀ ਸੇਖੋਂ ਨੂੰ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ 'ਚ ਚਾਰੇ ਦੋਸ਼ੀਆਂ ਨੂੰ ਸੋਮਵਾਰ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ 10,000 ਰੁਪਏ ਜ਼ੁਰਮਾਨਾ ਵੀ ਲਗਾਇਆ ਗਿਆ। ਜ਼ਿਕਰਯੋਗ ਹੈ ਕਿ 20 ਅਪ੍ਰੈਲ, 2011 ਦੀ ਦੇਰ ਰਾਤ ਮਾਡਲ ਟਾਊਨ ਦੀ ਬਾਬਾ ਰਸੋਈ ਦੇ ਬਾਹਰ ਹੋਟਲ ਸੇਖੋਂ ਗਰੈਂਡ ਦੇ ਮਾਲਕ ਰਾਜਬੀਰ ਸਿੰਘ ਸੇਖੋਂ ਦੇ ਬੇਟੇ ਗੁਰਕੀਰਤ ਸਿੰਘ ਉਰਫ ਗਿੱਕੀ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਕਤਲ ਮਾਮਲੇ 'ਚ ਪੁਲਸ ਨੇ ਸਾਬਕਾ ਅਕਾਲੀ ਵਿਧਾਇਕ ਸਰਬਜੀਤ ਸਿੰਘ ਮੱਕੜ ਦੇ ਭਤੀਜੇ ਸਾਬਕਾ ਵਿਧਾਇਕ ਪ੍ਰਿੰਸ ਮੱਕੜ, ਐਡਵੋਕੇਟ ਅਮਰਦੀਪ ਸਿੰਘ, ਜਗਦੀਪ ਸਿੰਘ ਜੱਸੂ ਅਤੇ ਅਮਰਜੀਤ ਸਿੰਘ ਨਰੂਲਾ ਨੂੰ ਗ੍ਰਿਫਤਾਰ ਕੀਤਾ ਸੀ। ਇਸ ਆਦੇਸ਼ ਦੇ ਆਉਂਦੇ ਹੀ ਚਾਰਾਂ ਦੋਸ਼ੀਆਂ ਦੇ ਪਰਿਵਾਰ ਵਾਲਿਆਂ ਵਲੋਂ ਅਦਾਲਤ ਦੇ ਬਾਹਰ ਰੋਣਾ ਸ਼ੁਰੂ ਕਰ ਦਿੱਤਾ। ਮ੍ਰਿਤਕ ਅਤੇ ਸਰਕਾਰ ਵਲੋਂ ਜ਼ਿਲਾ ਅਟਾਰਨੀ ਜੇ. ਕੇ ਚੋਪੜਾ ਕੇਸ ਦੀ ਪੈਰਵੀ ਕਰ ਰਹੇ ਸੀ, ਜਦਕਿ ਦੋਸ਼ੀਆਂ ਵਲੋਂ ਜਲੰਧਰ ਤੇ ਗੁਰਦਾਸਪੁਰ ਦੇ ਕਈ ਵਕੀਲ ਪੈਰਵੀ ਕਰ ਰਹੇ ਸੀ।
ਪੰਜਾਬ ਨੂੰ ਅੱਤਵਾਦ ਤੋਂ ਬਚਾਉਣੈ, ਪੈ ਚੁੱਕੀ ਹੈ ISIS ਦੀ ਨਜ਼ਰ : ਬਿੱਟਾ (ਵੀਡੀਓ)
NEXT STORY