ਚੰਡੀਗੜ੍ਹ (ਹਾਂਡਾ) : ਚੰਡੀਗੜ੍ਹ ਨਗਰ ਨਿਗਮ ਦੀ ਕਮਿਸ਼ਨਰ ਆਨੰਦਿਤਾ ਮਿੱਤਰਾ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਹੈੱਡਕੁਆਰਟਰ ’ਤੇ ਤਾਇਨਾਤ ਫਾਇਰ ਕਰਮੀਆਂ ਨੂੰ ਵਰਦੀ ਪਾ ਕੇ ਆਉਣਾ ਪਵੇਗਾ। ਹੁਕਮਾਂ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਹੈੱਡਕੁਆਰਟਰ ’ਤੇ ਤਾਇਨਾਤ ਜ਼ਿਆਦਾਤਰ ਫਾਇਰ ਕਰਮੀਆਂ ਨੇ ਵਰਦੀ ਨਹੀਂ ਪਾ ਰਹੇ, ਜਿਨ੍ਹਾਂ ਨੂੰ ਵਰਦੀਆਂ ਮਿਲੀਆਂ ਹੋਈਆਂ ਹਨ ਜਾਂ ਵਰਦੀ ਦਾ ਭੱਤਾ ਮਿਲ ਰਿਹਾ ਹੈ।
ਹੁਕਮਾਂ ਵਿਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਬਿਨਾਂ ਵਰਦੀ ਤੋਂ ਡਿਊਟੀ ’ਤੇ ਆਉਣ ਵਾਲੇ ਫਾਇਰ ਕਰਮੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਉਪਰੋਕਤ ਹੁਕਮਾਂ ਵਿਚ ਨਿਗਮ ਦੇ ਸੰਯੁਕਤ ਸਕੱਤਰ ਅਤੇ ਫਾਇਰ ਅਫ਼ਸਰ ਵੱਲੋਂ ਲਿਖਿਆ ਗਿਆ ਹੈ ਕਿ ਜੇਕਰ ਹੈੱਡਕੁਆਰਟਰ ਵਿਖੇ ਤਾਇਨਾਤ ਕਿਸੇ ਵੀ ਮਹਿਲਾ ਜਾਂ ਪੁਰਸ਼ ਫਾਇਰ ਕਰਮੀਆਂ ਨੂੰ ਵਰਦੀ ਨਹੀਂ ਮਿਲੀ ਤਾਂ ਉਹ ਇਸ ਦੀ ਸੂਚਨਾ ਦੇਣ ਅਤੇ ਵਰਦੀ ਉਨ੍ਹਾਂ ਨੂੰ ਮੁਹੱਈਆ ਕਰਵਾਈ ਜਾਵੇਗੀ। ਉਕਤ ਹੁਕਮ ਸਾਰੇ ਕਰਮਚਾਰੀਆਂ ਨੂੰ ਭੇਜ ਦਿੱਤੇ ਗਏ ਹਨ ਅਤੇ ਇਹ ਤੁਰੰਤ ਪ੍ਰਭਾਵ ਨਾਲ ਲਾਗੂ ਮੰਨੇ ਜਾਣਗੇ।
ਫਰੀਦਕੋਟ ਦੀ ਜੇਲ੍ਹ ਵਿਚ ਬੰਦ ਨੌਜਵਾਨਾਂ ਦਾ ਵੱਡਾ ਕਾਰਨਾਮਾ, ਜਾਣ ਹੋਵੋਗੇ ਹੈਰਾਨ
NEXT STORY