ਲੁਧਿਆਣਾ (ਖੁਰਾਣਾ)- ਭਾਰਤ ਅਤੇ ਪਾਕਿਸਤਾਨ ਵਿਚਾਲੇ ਛਿੜੀ ਜੰਗ ਦੇ ਬੱਦਲ ਤਾਂ ਚਾਹੇ ਹਾਲ ਦੀ ਘੜੀ ਹਟ ਗਏ ਹਨ ਪਰ ਰਸੋਈ ਗੈਸ ਦੀ ਭਾਰੀ ਕਿੱਲਤ ਕਾਰਨ ਉਦਯੋਗਿਕ ਨਗਰ ਵਿਚ ਜ਼ਿਆਦਾਤਰ ਘਰੇਲੂ ਖਪਤਕਾਰਾਂ ਦੀਆਂ ਮੁਸੀਬਤਾਂ ਅਜੇ ਵੀ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ।
ਜਾਣਕਾਰੀ ਮੁਤਾਬਕ ਗੈਸ ਕੰਪਨੀਆਂ ਵੱਲੋਂ ਜ਼ਿਆਦਾਤਰ ਏਜੰਸੀਆਂ ਦੇ ਡੀਲਰਾਂ ਨੂੰ ਮਾਲ ਦੀ ਸਪਲਾਈ ਪੂਰੀ ਸਪਲਾਈ ਨਾ ਭੇਜਣ ਕਾਰਨ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਪੈਦਾ ਹੋਈ ਰਸੋਈ ਗੈਸ ਦੀ ਸਮੱਸਿਆ ਜਿਓਂ ਦਾ ਤਿਓਂ ਬਣੀ ਹੋਈ ਹੈ। ਹਿੰਦੁਸਤਾਨ ਅਤੇ ਇੰਡੇਨ ਗੈਸ ਕੰਪਨੀਆਂ ਨਾਲ ਜੁੜੇ ਹੋਏ ਡੀਲਰਾਂ ਦੀ ਮੰਨੀਏ ਤਾਂ ਹਾਲਾਤ ਇਹ ਬਣੇ ਹੋਏ ਹਨ ਕਿ ਕੰਪਨੀਆਂ ਵੱਲੋਂ ਸਿਲੰਡਰਾਂ ਦੀ ਪੂਰੀ ਸਪਲਾਈ ਨਹੀਂ ਦਿੱਤੀ ਜਾ ਰਹੀ ਹੈ ਜਿਸ ਕਾਰਨ ਡੀਲਰ, ਖਪਤਕਾਰ ਅਤੇ ਡਲਿਵਰੀ ਮੈਨ ਸਾਰੇ ਲਗਾਤਾਰ ਪ੍ਰੇਸ਼ਾਨ ਹੋ ਰਹੇ ਹਨ ਕਿਉਂਕਿ ਏਜੰਸੀਆਂ ’ਤੇ ਲੱਗਾ ਬੈਕਲਾਗ ਟੁੱਟਣ ਦਾ ਨਾਂ ਨਹੀਂ ਲੈ ਰਿਹਾ।
ਇਹ ਵੀ ਪੜ੍ਹੋ- ਆ ਗਿਆ ਪਾਕਿਸਤਾਨੀ PM ਦਾ ਕਬੂਲਨਾਮਾ ; ਕਿਹਾ- '10 ਮਈ ਦੀ ਰਾਤ ਢਾਈ ਵਜੇ...'
ਉਨ੍ਹਾਂ ਦੱਸਿਆ ਕਿ ਛੋਟੇ ਡੀਲਰਾਂ ਨੂੰ ਕੰਪਨੀਆਂ ਵੱਲੋਂ 1 ਦਿਨ ਛੱਡ ਕੇ ਸਿਲੰਡਰਾਂ ਦੀ ਗੱਡੀ ਦਿੱਤੀ ਜਾ ਰਹੀ ਹੈ ਜਾਂ ਫਿਰ ਨਾਮਾਤਰ ਸਪਲਾਈ ਮਿਲ ਰਹੀ ਹੈ ਜਿਸ ਕਾਰਨ ਜਿਥੇ ਗੈਸ ਏਜੰਸੀਆਂ ’ਤੇ ਬੁਕਿੰਗ ਅਤੇ ਲਗਾਤਾਰ ਵਧ ਰਹੇ ਬੈਕਲਾਗ ਨੂੰ ਲੈ ਕੇ ਹਾਲਾਤ ਗਰਮਾਏ ਹੋਏ ਹਨ। ਅਜਿਹੇ ਵਿਚ ਜਿਨ੍ਹਾਂ ਖਪਤਕਾਰਾਂ ਨੂੰ ਗੈਸ ਸਿਲੰਡਰਾਂ ਦੀ ਸਪਲਾਈ ਨਹੀਂ ਮਿਲ ਰਹੀ।
ਸ਼ਹਿਰਵਾਸੀਆਂ ਦੇ ਗੈਸ ਕੰਪਨੀਆਂ ਦੇ ਅਧਿਕਾਰੀਆਂ ਅਤੇ ਸਰਕਾਰ ਨੂੰ ਤਿੱਖੇ ਸਵਾਲ ਕਰਦੇ ਹੋਏ ਪੁੱਛਿਆ ਕਿ ਭਾਰਤ ਵੱਲੋਂ 6 ਵਿਚ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ’ਤੇ ਏਅਰ ਸਟ੍ਰਾਈਕ ਕੀਤੀ ਗਈ। ਇਸ ਦੌਰਾਨ ਸਿਰਫ ਦੋ ਦਿਨਾਂ ਤੱਕ ਹੀ ਬਾਰਡਰ ਏਰੀਆ ’ਤੇ ਗੋਲੀਬਾਰੀ ਹੋਈ ਅਤੇ ਕਰੀਬ 8 ਤੋਂ 10 ਦਿਨਾਂ ਤੱਕ ਦੋਵੇਂ ਦੇਸ਼ਾਂ ਵਿਚ ਮਾਹੌਲ ਇੱਕੋ ਜਿਹੇ ਬਣੇ ਹੋਏ ਹਨ। ਇਸ ਦੇ ਬਾਵਜੂਦ ਖਪਤਕਾਰਾਂ ਨੂੰ ਗੈਸ ਸਿਲੰਡਰਾਂ ਦੀ ਸਪਲਾਈ ਨਹੀਂ ਮਿਲ ਰਹੀ ਜੋ ਗੈਸ ਕੰਪਨੀਆਂ ਦੇ ਅਧਿਕਾਰੀਆਂ ਦੀ ਕਾਰਜਸ਼ੈਲੀ ਦੇ ਖਿਲਾਫ ਗੰਭੀਰ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ।
ਇਹ ਵੀ ਪੜ੍ਹੋ- ਬਸ ਕੁਝ ਕੁ ਦਿਨਾਂ ਦਾ ਇੰਤਜ਼ਾਰ ! ਪੁੱਠੇ ਪੈਰੀਂ ਹੇਠਾਂ ਮੁੜ ਆਉਣਗੀਆਂ ਸੋਨੇ ਦੀਆਂ ਕੀਮਤਾਂ
ਇਸ ਦੌਰਾਨ ਇੰਡੇਨ ਗੈਸ ਕੰਪਨੀ ਨਾਲ ਸਬੰਧਤ ਇਕ ਡੀਲਰ ਨੇ ਦੱਸਿਆ ਕਿ ਬੈਕਲਾਗ ਹੋਣ ਕਾਰਨ ਖਪਤਕਾਰਾਂ ਤੇ ਡੀਲਰਾਂ ਨੂੰ ਪ੍ਰੇਸ਼ਾਨੀ ਤਾਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਇਹ ਹਾਲਾਤ ਇਸ ਲਈ ਪੈਦਾ ਹੋਏ ਹਨ ਕਿ ਭਾਰਤ-ਪਾਕਿ ਵਿਚ ਬਣੇ ਜੰਗ ਦੇ ਹਾਲਾਤਾਂ ਨੂੰ ਲੈ ਕੇ ਡਰ ਦੇ ਮਾਰੇ ਲੋਕਾਂ ਵੱਲੋਂ ਧੜ੍ਹਾਧੜ ਬੁਕਿੰਗ ਕਰਵਾ ਕੇ ਇਕੱਠੇ ਕਈ ਘਰੇਲੂ ਗੈਸ ਸਿਲੰਡਰ ਸਟੋਰ ਕਰ ਲਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਕੰਪਨੀ ਵੱਲੋਂ ਗੈਸ ਦੀ ਸਪਲਾਈ ਬੈਕਲਾਗ ਦੇ ਹਿਸਾਬ ਨਾਲ ਹਰ ਡੀਲਰ ਨੂੰ ਦਿੱਤੀ ਜਾ ਰਹੀ।
ਇਹ ਵੀ ਪੜ੍ਹੋ- ਸਿੰਧੂ ਜਲ ਸੰਧੀ ਮੁਅੱਤਲ ਕਰਨ ਮਗਰੋਂ ਪਾਕਿਸਤਾਨ ਨੂੰ ਇਕ ਹੋਰ ਕਰਾਰਾ ਝਟਕਾ ਦੇਣ ਦੀ ਤਿਆਰੀ 'ਚ ਭਾਰਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੱਜ ਭਾਰਤ-ਪਾਕਿਸਤਾਨ ਵਿਚਾਲੇ DGMO ਪੱਧਰ ਦੀ ਗੱਲਬਾਤ ਤੈਅ ਨਹੀਂ
NEXT STORY