ਚੰਡੀਗੜ੍ਹ (ਸੁਸ਼ੀਲ) : ਅਮਰੀਕਾ ਵਿਚ 8 ਘੰਟਿਆਂ ਵਿਚ 5 ਲੱਖ ਰੁਪਏ ਕਮਾਉਣ ਦਾ ਝਾਂਸਾ ਦੇ ਕੇ ਕਾਂਸਲ ਨਿਵਾਸੀ ਨਾਲ 13 ਲੱਖ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗ ਨੇ ਨੌਜਵਾਨ ਨੂੰ ਥਾਈਲੈਂਡ ਤੋਂ ਮੈਕਸੀਕੋ ਜ਼ਰੀਏ ਅਮਰੀਕਾ ਵਿਚ ਐਂਟਰੀ ਕਰਵਾਉਣੀ ਸੀ ਪਰ ਥਾਈਲੈਂਡ ਵਿਚ ਹੀ ਛੱਡ ਦਿੱਤਾ। ਇਸ ਤੋਂ ਬਾਅਦ ਠੱਗ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਕਾਂਸਲ ਨਿਵਾਸੀ ਕੁਲਬੀਰ ਸਿੰਘ ਨੇ ਥਾਈਲੈਂਡ ਤੋਂ ਵਾਪਿਸ ਆਉਣ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਦਿੱਤੀ। ਸੈਕਟਰ-3 ਥਾਣਾ ਪੁਲਸ ਨੇ ਕੈਂਬਵਾਲਾ ਨਿਵਾਸੀ ਹਰੀਸ਼ ਖ਼ਿਲਾਫ ਧੋਖਾਧੜੀ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਮਹਿੰਗੀ ਹੋਈ ਬਿਜਲੀ, ਨਵੀਂਆਂ ਦਰਾਂ ਕੀਤੀਆਂ ਗਈਆਂ ਜਾਰੀ
ਕਾਂਸਲ ਨਿਵਾਸੀ ਕੁਲਬੀਰ ਸਿੰਘ ਨੇ ਦੱਸਿਆ ਕਿ ਭੂਆ ਦਾ ਬੇਟਾ ਕੈਂਬਵਾਲਾ ਵਿਚ ਰਹਿੰਦਾ ਹੈ, ਜੋ ਸਕਰੈਪ ਦੀ ਦੁਕਾਨ ਚਲਾਉਂਦਾ ਹੈ। ਭਰਾ ਦੀ ਦੁਕਾਨ ’ਤੇ ਹਰੀਸ਼ ਨਾਂ ਦਾ ਵਿਅਕਤੀ ਆਉਂਦਾ ਸੀ, ਜੋ ਵਿਦੇਸ਼ ਭੇਜਣ ਦਾ ਕੰਮ ਕਰਦਾ ਸੀ। ਹਰੀਸ਼ ਦੇ ਪੁੱਛਣ ’ਤੇ ਉਸ ਨੇ ਦੱਸਿਆ ਕਿ ਉਹ 22 ਹਜ਼ਾਰ ਰੁਪਏ ਕਮਾਉਂਦਾ ਹੈ। ਇਸ ’ਤੇ ਹਰੀਸ਼ ਨੇ ਕਿਹਾ ਕਿ ਉਹ ਉਸ ਨੂੰ ਅਮਰੀਕਾ ਭੇਜ ਦੇਵੇਗਾ, ਉੱਥੇ 8 ਘੰਟੇ ਕੰਮ ਕਰਨ ਦੇ 5 ਲੱਖ ਰੁਪਏ ਮਿਲਦੇ ਹਨ। ਉਸ ਨੇ ਅਮਰੀਕਾ ਭੇਜਣ ਲਈ 31 ਲੱਖ ਰੁਪਏ ਮੰਗੇ। ਹਰੀਸ਼ ਨੂੰ ਪਾਸਪੋਰਟ ਅਤੇ 13 ਲੱਖ ਰੁਪਏ ਦੇ ਦਿੱਤੇ। ਬਾਕੀ ਦੇ ਰੁਪਏ ਅਮਰੀਕਾ ਜਾਣ ਤੋਂ ਬਾਅਦ ਦੇਣ ਦੀ ਗੱਲ ਹੋਈ। ਮੁਲਜ਼ਮ ਨੇ ਕਿਹਾ ਕਿ ਉਸ ਨੂੰ ਪਹਿਲਾਂ ਬੈਂਕਾਕ ਜਾਣਾ ਪਵੇਗਾ।
ਇਹ ਵੀ ਪੜ੍ਹੋ : ਗੁਰਦੁਆਰਾ ਦੂਖ ਨਿਵਾਰਣ ਸਾਹਿਬ ਵਿਖੇ ਹੋਏ ਜਨਾਨੀ ਦੇ ਕਤਲ ’ਚ ਐੱਸ. ਐੱਸ. ਪੀ. ਦਾ ਸਨਸਨੀਖੇਜ਼ ਖ਼ੁਲਾਸਾ
ਇਸ ਤੋਂ ਬਾਅਦ ਉਸਦੀ ਮੈਕਸੀਕੋ ਜ਼ਰੀਏ ਅਮਰੀਕਾ ਵਿਚ ਐਂਟਰੀ ਹੋਵੇਗੀ। ਬੈਂਕਾਕ ਵਿਚ ਇਕ ਹਫ਼ਤਾ ਰਹਿਣ ’ਤੇ ਉਸ ਦੇ ਰੁਪਏ ਖ਼ਤਮ ਹੋ ਗਏ। ਨਾ ਹਰੀਸ਼ ਨੇ ਅਮਰੀਕਾ ਦੀ ਕੋਈ ਟਿਕਟ ਦਿੱਤੀ ਅਤੇ ਨਾ ਹੀ ਰਹਿਣ ਦਾ ਕੋਈ ਟਿਕਾਣਾ ਦੱਸਿਆ। ਇਸ ਕਾਰਨ ਉਸਨੇ ਉੱਥੋਂ ਹੀ ਹਰੀਸ਼ ਨਾਲ ਸੰਪਰਕ ਕੀਤਾ ਤਾਂ ਉਸ ਨੇ ਕਿਹਾ ਕਿ ਤੁਹਾਡਾ ਕੰਮ ਨਹੀਂ ਬਣ ਸਕਿਆ ਅਤੇ ਵਾਪਸ ਸੱਦ ਲਿਆ। ਵਾਪਿਸ ਆਉਣ ’ਤੇ ਜਦੋਂ ਰੁਪਏ ਮੰਗੇ, ਤਾਂ ਮੁਲਜ਼ਮ ਟਾਲ-ਮਟੋਲ ਕਰਨ ਲੱਗਾ। ਇਸ ਕਾਰਨ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਸੈਕਟਰ-3 ਥਾਣਾ ਪੁਲਸ ਨੇ ਕੁਲਬੀਰ ਦੀ ਸ਼ਿਕਾਇਤ ’ਤੇ ਹਰੀਸ਼ ’ਤੇ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਮੋਗਾ ’ਚ ਗ੍ਰਿਫ਼ਤਾਰ ਹੋਏ ਗਿਰੋਹ ਨੇ ਉਡਾਏ ਹੋਸ਼, 15 ਲਗਜ਼ਰੀ ਗੱਡੀਆਂ ਦੇਖ ਹਰ ਕੋਈ ਹੈਰਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਵਿਧਾਇਕ ਕੁਲਵੰਤ ਸਿੱਧੂ ਨੇ ਪਟਵਾਰਖ਼ਾਨੇ ਤੇ ਤਹਿਸੀਲ 'ਚ ਮਾਰਿਆ ਛਾਪਾ, ਪਟਵਾਰੀ ਗੈਰ-ਹਾਜ਼ਰ ਪਾਇਆ
NEXT STORY