ਲੁਧਿਆਣਾ (ਰਾਜ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਿਰੋਜ਼ਪੁਰ ਦੌਰੇ ਦੌਰਾਨ ਉਨ੍ਹਾਂ ਨੂੰ ਕਿਸਾਨਾਂ ਦੇ ਵਿਰੋਧ ਕਾਰਨ ਵਾਪਸ ਮੁੜਨਾ ਪਿਆ ਸੀ। ਉਨ੍ਹਾਂ ਤੋਂ ਬਾਅਦ ਪਹਿਲੀ ਵਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਆ ਰਹੇ ਹਨ। ਪਟਿਆਲਾ ਤੋਂ ਬਾਅਦ ਉਨ੍ਹਾਂ ਦੀ ਫੇਰੀ ਲੁਧਿਆਣਾ ਵਿਚ ਰਹੇਗੀ। ਦਰੇਸੀ ਮੈਦਾਨ ’ਚ ਰੈਲੀ ਕਾਰਨ ਕਿਸੇ ਤਰ੍ਹਾਂ ਦੀ ਕੋਈ ਉੂਣਤਾਈ ਨਾ ਰਹੇ, ਇਸ ਲਈ ਕਮਿਸ਼ਨਰੇਟ ਪੁਲਸ ਅਲਰਟ ਹੋ ਗਈ ਹੈ। ਐਤਵਾਰ ਨੂੰ ਕੇਂਦਰੀ ਏਜੰਸੀਆਂ ਦਰੇਸੀ ਪੁੱਜ ਗਈਆਂ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਏਜੰਸੀਆਂ ਨਾਲ ਦਰੇਸੀ ਮੈਦਾਨ ਦਾ ਪੂਰਾ ਜਾਇਜ਼ਾ ਲਿਆ। ਸੀ. ਪੀ. ਨੇ ਆਪਣੀ ਟੀਮ ਦੇ ਨਾਲ ਦਰੇਸੀ ਮੈਦਾਨ ’ਚ ਇਕ ਮੀਟਿੰਗ ਕੀਤੀ ਅਤੇ ਰੈਲੀ ਸਥਾਨ ਦੀ ਸੁਰੱਖਿਆ ਪਲਾਨ ਤਿਆਰ ਕੀਤਾ। ਇਕ ਦਿਨ ਪਹਿਲਾਂ ਪੂਰੇ ਏਰੀਆ ਨੂੰ ਘੇਰ ਲਿਆ ਗਿਆ। ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੁਲਸ ਨਾਲ ਹੀ ਪੈਰਾਮਿਲਟਰੀ ਫੋਰਸ ਨੇ ਦਰੇਸੀ ਮੈਦਾਨ ਘੇਰਿਆ ਹੋਇਆ ਹੈ।
ਇਹ ਵੀ ਪੜ੍ਹੋ : ਪ੍ਰਿਯੰਕਾ ਗਾਂਧੀ ਅੱਜ ਉਤਰਨਗੇ ਪੰਜਾਬ ਦੇ ਚੋਣ ਅਖਾੜੇ ’ਚ
ਮੈਦਾਨ ਦੇ ਆਸ-ਪਾਸ ਦੁਕਾਨਾਂ ਰਹਿਣਗੀਆਂ ਬੰਦ, ਛੱਤਾਂ ’ਤੇ ਮੌਜੂਦ ਰਹੇਗੀ ਪੁਲਸ
ਅਮਿਤ ਸ਼ਾਹ ਦੇ ਲੁਧਿਆਣਾ ਦੌਰੇ ਦੌਰਾਨ ਪੁਲਸ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀ। ਇਸ ਲਈ ਜਿਸ ਰੋਡ ਤੋਂ ਗ੍ਰਹਿ ਮੰਤਰੀ ਦਾ ਕਾਫ਼ਲਾ ਨਿਕਲਣਾ ਹੈ, ਉੱਥੇ ਵੀ ਪੁਲਸ ਫੋਰਸ ਪੂਰੀ ਤਰ੍ਹਾਂ ਤਾਇਨਾਤ ਰਹੇਗੀ। ਇਸ ਤੋਂ ਇਲਾਵਾ ਦਰੇਸੀ ਮੈਦਾਨ ਦੇ ਆਸ-ਪਾਸ ਸਾਰੀਆਂ ਦੁਕਾਨਾਂ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਦੁਕਾਨਾਂ ਅਤੇ ਘਰਾਂ ਦੀਆਂ ਛੱਤਾਂ ’ਤੇ ਮੁਲਾਜ਼ਮ ਰਹਿਣਗੇ। ਉਨ੍ਹਾਂ ਛੱਤਾਂ ’ਤੇ ਦੁਕਾਨਾਂ ਜਾਂ ਘਰਾਂ ਦੇ ਮਾਲਕਾਂ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਤੋਂ ਇਲਾਵਾ ਪੈਰਾਮਿਲਟਰੀ ਫੋਰਸ ਦੀ ਵੀ ਨਾਕਾਬੰਦੀ ਰਹੇਗੀ।
ਇਹ ਵੀ ਪੜ੍ਹੋ : ਰਵਨੀਤ ਬਿੱਟੂ ਦਾ ਵੱਡਾ ਬਿਆਨ, 'CM ਚੰਨੀ ਦੇ ਭਾਣਜੇ ਨੂੰ ਬੋਰੀਆਂ 'ਚ ਪਾ-ਪਾ ਕੁੱਟਿਆ ਗਿਆ'
ਸ਼ਹਿਰ ਦੇ ਵਿਚਕਾਰ ਹੈ ਮੈਦਾਨ, ਇਸ ਲਈ ਚੁਣਿਆ ਦਰੇਸੀ
ਦਰੇਸੀ ਮੈਦਾਨ ਸ਼ਹਿਰ ਦੇ ਅੰਦਰੂਨੀ ਇਲਾਕੇ ਵਿਚ ਹੈ। ਇਹ ਮੈਦਾਨ ਕਾਫੀ ਪੁਰਾਣਾ ਹੈ, ਜਿੱਥੇ ਦੁਸਹਿਰਾ ਮੇਲਾ ਲਗਦਾ ਹੈ। ਇਸ ਤੋਂ ਪਹਿਲਾਂ ਲਾਲ ਕ੍ਰਿਸ਼ਨ ਅਡਵਾਣੀ ਦੇ ਨਾਲ-ਨਾਲ ਭਾਜਪਾ ਅਤੇ ਕਾਂਗਰਸ ਦੇ ਨਾਲ ਹੀ ਹੋਰਨਾਂ ਪਾਰਟੀਆਂ ਦੇ ਵੱਡੇ ਨੇਤਾ ਇੱਥੇ ਰੈਲੀ ਕਰ ਚੁੱਕੇ ਹਨ। ਸ਼ਹਿਰੀ ਇਲਾਕਾ ਹੋਣ ਕਾਰਨ ਭਾਜਪਾ ਸ਼ਹਿਰੀ ਵੋਟਰਾਂ ਨੂੰ ਲੁਭਾਉਣ ਲਈ ਇੱਥੇ ਰੈਲੀ ਕਰ ਰਹੀ ਹੈ ਤਾਂ ਕਿ ਸ਼ਹਿਰੀ ਇਲਾਕੇ ਦੇ ਲੋਕਾਂ ਨੂੰ ਪੁੱਜਣ ਵਿਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਹੋਵੇ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੇ ਸਭ ਤੋਂ ਮਸਰੂਫ਼ ਪ੍ਰਚਾਰਕ ਬਣੇ 'ਚਰਨਜੀਤ ਸਿੰਘ ਚੰਨੀ'
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਕਾਂਗਰਸ ਦੇ ਸਭ ਤੋਂ ਮਸਰੂਫ਼ ਪ੍ਰਚਾਰਕ ਬਣੇ 'ਚਰਨਜੀਤ ਸਿੰਘ ਚੰਨੀ'
NEXT STORY