ਅੰਮ੍ਰਿਤਸਰ : ਪੰਜਾਬ ਪੁਲਸ ਦੀ ਗ੍ਰਿਫ਼ਤ ’ਚੋਂ ਫਰਾਰ ਚੱਲ ਰਹੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਬੇਹੱਦ ਕਰੀਬੀ ਸਾਥੀ ਅਤੇ ਗੰਨਮੈਨ ਵਰਿੰਦਰ ਸਿੰਘ ਜੌਹਲ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਮੁਤਾਬਰ ਵਰਿੰਦਰ ਜੌਹਲ ’ਤੇ ਐੱਨ. ਐੱਸ. ਏ. (ਨੈਸ਼ਨਲ ਸਕਿਓਰਿਟੀ ਐਕਟ) ਲਗਾਇਆ ਗਿਆ ਹੈ। ਇਸ ਤੋਂ ਬਾਅਦ ਉਸ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ। ਜੌਹਲ ਸਮੇਤ ਹੁਣ ਤਕ 8 ਮੁਲਜ਼ਮਾਂ ਨੂੰ ਡਿਬਰੂਗੜ੍ਹ ਜੇਲ੍ਹ ਭੇਜਿਆ ਜਾ ਚੁੱਕਾ ਹੈ। ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੇ ਦੂਜੇ ਗੰਨਮੈਨ ਗੋਰਖਾ ਬਾਬਾ ਤੋਂ ਵੀ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੰਜਾਬ ਪੁਲਸ ਤੋਂ ਇਲਾਵਾ ਕੇਂਦਰੀ ਖ਼ੁਫ਼ੀਆਂ ਏਜੰਸੀ ਇੰਟੈਲੀਜੈਂਸ ਬਿਊਰੋ (ਆਈ. ਬੀ) ਨੇ ਵੀ ਉਸ ਤੋਂ ਪੁੱਛਗਿੱਛ ਕੀਤੀ ਹੈ। ਉਸ ਦੇ ਫੋਨ ਤੋਂ ਪੁਲਸ ਨੂੰ ਅਹਿਮ ਸੁਰਾਗ ਮਿਲੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਅਹਿਮ ਖ਼ਬਰ, ਸਿੱਖਿਆ ਵਿਭਾਗ ਨੇ ਜਾਰੀ ਕੀਤਾ ਸਖ਼ਤ ਫ਼ਰਮਾਨ
ਅੰਮ੍ਰਿਤਪਾਲ ਦੇ ਮਾਮਲੇ 'ਚ ਜੰਮੂ ਤੋਂ ਜੋੜੇ ਨੂੰ ਲਿਆ ਹਿਰਾਸਤ 'ਚ, ਮੋਬਾਇਲ ਫੋਨ ਕੀਤੇ ਜ਼ਬਤ
'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਜਾਰੀ ਛਾਪੇਮਾਰੀ ਦਰਮਿਆਨ ਪੁਲਸ ਨੇ ਜੰਮੂ ਦੇ ਬਾਹਰੀ ਇਲਾਕੇ 'ਚ ਰਣਬੀਰ ਸਿੰਘ ਪੁਰਾ ਤੋਂ ਉਸ ਦੇ ਕਰੀਬੀ ਸਹਿਯੋਗੀ ਦੇ ਸੰਬੰਧਾਂ ਦੇ ਦੋਸ਼ 'ਚ ਜੋੜੇ ਨੂੰ ਹਿਰਾਸਤ 'ਚ ਲਿਆ ਹੈ। ਜੰਮੂ ਪੁਲਸ ਨੇ ਇਕ ਸੰਦੇਸ਼ 'ਚ ਕਿਹਾ ਕਿ ਆਰ. ਐੱਸ. ਪੁਰਾ ਵਾਸੀ ਅਮਰੀਕ ਸਿੰਘ ਅਤੇ ਉਸ ਦੀ ਪਤਨੀ ਸਰਬਜੀਤ ਕੌਰ ਨੂੰ ਹਿਰਾਸਤ 'ਚ ਲਿਆ ਗਿਆ ਹੈ। ਨਾਲ ਹੀ ਦੋਹਾਂ ਨੂੰ ਅੱਗੇ ਕਾਰਵਾਈ ਲਈ ਪੰਜਾਬ ਪੁਲਸ ਨੂੰ ਸੌਂਪ ਦਿੱਤਾ ਗਿਆ। ਜੋੜੇ ਨੂੰ ਪਪਲਪ੍ਰੀਤ ਸਿੰਘ (ਅੰਮ੍ਰਿਤਪਾਲ ਦੇ ਕਰੀਬੀ ਸਹਿਯੋਗੀ) ਨਾਲ ਸੰਬੰਧ ਹੋਣ ਦੇ ਦੋਸ਼ 'ਚ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਸੂਤਰਾਂ ਅਨੁਸਾਰ ਜਾਂਚ ਲਈ ਜੋੜੇ ਦੇ ਮੋਬਾਇਲ ਫੋਨ ਵੀ ਜ਼ਬਤ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਉਹ ਇਸ ਮਾਮਲੇ 'ਚ ਜੋੜੇ ਤੋਂ ਪੁੱਛ-ਗਿੱਛ ਵੀ ਕਰਨਗੇ।'' ਪਪਲਪ੍ਰੀਤ ਕਥਿਤ ਤੌਰ 'ਤੇ ਅੰਮ੍ਰਿਤਪਾਲ ਨਾਲ ਕੰਮ ਕਰ ਰਿਹਾ ਸੀ, ਕਿਉਂਕਿ ਉਹ ਪਿਛਲੇ ਸਾਲ ਭਾਰਤ ਆਇਆ ਸੀ ਅਤੇ ਅਦਾਕਾਰ ਦੀਪ ਸਿੱਧੂ ਵਲੋਂ ਸਥਾਪਤ ਸੰਗਠਨ 'ਵਾਰਿਸ ਪੰਜਾਬ ਦੇ' ਦੀ ਵਾਗਡੋਰ ਸੰਭਾਲੀ ਸੀ। ਦੱਸਣਯੋਗ ਹੈ ਕਿ ਦੀਪ ਸਿੱਧੂ ਦੀ 15 ਫਰਵਰੀ 2022 ਨੂੰ ਇਕ ਸੜਕ ਹਾਦਸੇ 'ਚ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਆਪ੍ਰੇਸ਼ਨ ਅੰਮ੍ਰਿਤਪਾਲ : ਸਾਈਬਰ ਸੈੱਲ ਦੀ ਸੋਸ਼ਲ ਮੀਡੀਆ ’ਤੇ ਨਜ਼ਰ, ਪੋਸਟ ਪਾਉਣ ਵਾਲੇ ਵੀ ਨਿਸ਼ਾਨੇ ’ਤੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੁਲਸ ਮੁਲਾਜ਼ਮ ਦੀ ਸ਼ਰਮਨਾਕ ਕਰਤੂਤ, ਮੋਟਰਸਾਈਕਲ 'ਚੋਂ ਪੈਟਰੋਲ ਕੱਢਦੇ ਹੋਏ ਦੀ ਵੀਡੀਓ ਵਾਇਰਲ
NEXT STORY