ਚੰਡੀਗੜ੍ਹ (ਹਾਂਡਾ) : ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨ. ਐੱਸ. ਏ.) ਲਾਗੂ ਹੋਣ ਤੋਂ ਬਾਅਦ ਡਿਬਰੂਗੜ੍ਹ ਜੇਲ੍ਹ ਭੇਜੇ ਗਏ ਅੰਮ੍ਰਿਤਪਾਲ ਸਿੰਘ ਦੇ 5 ਸਾਥੀਆਂ ਦੇ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਅੱਜ ਸੁਣਵਾਈ ਹੋਈ। ਅੰਮ੍ਰਿਤਪਾਲ ਦੇ ਸਾਥੀਆਂ ਦੇ ਮਾਮਲੇ 'ਚ ਪਈ ਪਟੀਸ਼ਨ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਹੈ ਕਿਉਂਕਿ ਵਕੀਲਾਂ ਨੂੰ ਇਨ੍ਹਾਂ ਨੂੰ ਡਿਬਰੂਗੜ੍ਹ ਜੇਲ੍ਹ 'ਚ ਮਿਲਣ ਦਿੱਤਾ ਗਿਆ ਹੈ ਅਤੇ ਡਿਟੈਨਸ਼ਨ ਬਾਰੇ ਡਿਟੇਲ ਵੀ ਮਿਲੀ ਹੈ, ਇਸ ਲਈ ਇਹ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਵਿਦੇਸ਼ਾਂ 'ਚ ਸੈੱਟ ਹੋਣਾ ਚਾਹੁੰਦੇ ਨੇ ਪੰਜਾਬ ਦੇ ਜ਼ਿਆਦਾਤਰ ਨੌਜਵਾਨ, ਪੜ੍ਹਾਈ ਲਈ ਕੈਨੇਡਾ ਬਣਿਆ ਪਹਿਲੀ ਪਸੰਦ
ਇਸ ਬਾਰੇ ਅੰਮ੍ਰਿਤਸਰ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਜ਼ਿਲ੍ਹਾ ਗ੍ਰਾਮੀਣ ਪੁਲਸ ਨੇ ਐਡਵਾਈਜ਼ਰੀ ਬੋਰਡ ਨੂੰ ਦੱਸਿਆ ਕਿ ਅੰਮ੍ਰਿਤਪਾਲ ਦੇ ਸਾਥੀਆਂ 'ਤੇ ਐੱਨ. ਐੱਸ. ਏ. ਕਿਉਂ ਲਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਸਾਲ ਅਪ੍ਰੈਲ ਮਹੀਨਾ ਰਿਹਾ Cool, ਆਉਣ ਵਾਲੇ ਦਿਨਾਂ 'ਚ ਵੀ ਲੱਗੇਗੀ ਝੜੀ
ਇਸ ਦੇ ਨਾਲ ਹੀ ਦਲਜੀਤ ਕਲਸੀ ਨੂੰ ਲੈ ਕੇ ਦਾਇਰ ਕੀਤੀ ਗਈ ਪਟੀਸ਼ਨ ਵੀ ਰੱਦ ਕਰ ਦਿੱਤੀ ਗਈ ਹੈ। ਹੁਣ ਉਸ ਦੇ ਖ਼ਿਲਾਫ਼ ਐੱਨ. ਐੱਸ. ਏ. ਲਾਏ ਜਾਣ ਨੂੰ ਚੈਲੰਜ ਕਰਨ ਲਈ ਨਵੀਂ ਪਟੀਸ਼ਨ ਦਾਇਰ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਨਹਿਰ ’ਚ ਕਾਰ ਡਿੱਗਣ ਕਾਰਨ ਰੁੜ੍ਹੇ 3 ਬੈਂਕ ਮੁਲਾਜ਼ਮਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ
NEXT STORY