ਅੰਮ੍ਰਿਤਸਰ(ਸਰਬਜੀਤ)- ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁਹੰਚੇ। ਇਸ ਦੌਰਾਨ ਉਹਨਾਂ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਕੀਤੀ ਅਤੇ ਆਈਆਂ ਗੁਰੂ ਸੰਗਤਾਂ ਦੇ ਦਰਸ਼ਨ ਵੀ ਕੀਤੇ। ਇਸ ਉਪਰੰਤ ਗਿਆਨੀ ਹਰਪ੍ਰੀਤ ਸਿੰਘ ਨੇ ਖਡੂਰ ਸਾਹਿਬ ਤੋਂ ਸੰਸਦ ਚੁਣੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਨਾਲ ਮੁਲਾਕਾਤ ਕਰ ਵਿਚਾਰ ਵਟਾਂਦਰਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਮੇਰਾ ਪਿਆਰ ਹੈ ਤੇ ਅੱਜ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਹੋਈ।
ਇਹ ਵੀ ਪੜ੍ਹੋ- ਸੰਗਰੂਰ ਤੋਂ ਵੱਡੀ ਖ਼ਬਰ, ਸਾਥੀ ਅਧਿਆਪਕਾਂ ਤੋਂ ਦੁਖੀ ਹੋ ਕੇ ਮੁੱਖ ਅਧਿਆਪਕ ਨੇ ਕੀਤੀ ਖ਼ੁਦਕੁਸ਼ੀ
ਅੰਮ੍ਰਿਤਪਾਲ ਬਾਰੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਸਰਕਾਰ ਨੂੰ ਇਹ ਹੀ ਕਹਿਣਾ ਚਾਹੁੰਦੇ ਹਾਂ ਕਿ ਸਿੱਖਾਂ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ ਹੈ। ਬਾਕੀ ਸਟੇਟਾਂ ਵਾਂਗ ਪੰਜਾਬ ਵਿੱਚ ਵੀ ਇੱਕੋ ਜਿਹੇ ਨਿਯਮ ਹੋਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਬਾਕੀ ਸਟੇਟਾਂ 'ਚ ਐੱਨ. ਐੱਸ. ਏ. ਇਕ ਸਾਲ ਦੀ ਹੈ ਪੰਜਾਬ 'ਚ ਦੋ ਸਾਲ ਦੀ ਹੈ ਬਿਨਾਂ ਵਜ੍ਹਾ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ 'ਚ ਰੱਖਣਾ ਗੈਰ ਵਾਜਬ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਕਾਨੂੰਨ ਵੇਖ ਕੇ ਇੰਝ ਲੱਗਦਾ ਹੈ ਕਿ ਸਿੱਖਾਂ ਨਾਲ ਆਪਣੇ ਦੇਸ਼ ਵਿੱਚ ਵੀ ਬੇਗਾਨਿਆਂ ਵਰਗਾ ਵਰਤਾਅ ਕੀਤਾ ਜਾ ਰਿਹਾ ਹੈ। ਸਰਕਾਰ ਦੀ ਬਦਨੀਤੀ ਸਿੱਖਾਂ ਨਾਲ ਹਮੇਸ਼ਾ ਹੀ ਧੱਕਾ ਕਰਦੀ ਆਈ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਭਾਈ ਅੰਮ੍ਰਿਤਪਲ ਸਿੰਘ ਤੇ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਜਿਹੜਾ ਇਕ ਸਾਲ ਦੀ ਐੱਨ. ਐੱਸ. ਏ. ਵਧਾ ਦਿੱਤੀ ਜਾਂਦੀ ਹੈ ਇਹ ਧੱਕੇ ਤੋਂ ਵੱਧ ਹੈ। ਉਹਨਾਂ ਕਿਹਾ ਕਿ ਸਰਕਾਰਾਂ ਜਾਣ ਬੁਝ ਕੇ ਸਿੱਖਾਂ ਨੂੰ ਇਹ ਅਹਿਸਾਸ ਕਰਾ ਰਹੀਆਂ ਹਨ ਕਿ ਅਸੀਂ ਦੂਜੇ ਜਾਂ ਤੀਜੇ ਨੰਬਰ 'ਤੇ ਸ਼ਹਿਰੀ ਨਿਵਾਸੀ ਹਾਂ, ਸਹੁੰ ਚੁੱਕ ਸਮਾਗਮ ਨੂੰ ਲੇਕੇ ਬਿਨਾਂ ਵਜ੍ਹਾ ਬਖੇੜਾ ਖੜਾ ਕੀਤਾ ਗਿਆ। ਉਹਨਾਂ ਕਿਹਾ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦੇ ਨੂੰ ਭਾਰੀ ਸੁਰੱਖਿਆ 'ਚ ਸਹੁੰ ਸਮਾਗਮ ਲਈ ਲੈ ਕੇ ਜਾਣਾ ਅਤੇ ਇਸ ਦੌਰਾਨ ਉਹਨਾਂ ਨੂੰ ਪਰਿਵਾਰਿਕ ਮੈਂਬਰਾਂ ਨਾਲ ਮਿਲਣ 'ਤੇ ਵੀ ਸ਼ਰਤਾਂ ਰੱਖਣੀਆਂ ਸਰਕਾਰ ਵੱਲੋਂ ਸਰਾਸਰ ਧੱਕੇਸ਼ਾਹੀ ਹੈ।
ਇਹ ਵੀ ਪੜ੍ਹੋ- SGPC ਵੱਲੋਂ ਕੰਗਨਾ ਰਣੌਤ ਖ਼ਿਲਾਫ਼ ਨਿੰਦਾ ਮਤਾ ਪਾਸ, ਕਿਹਾ- ਦਰਜ ਹੋਵੇ ਮਾਮਲਾ
ਸਿੰਘ ਸਾਹਿਬ ਨੇ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਲੱਖਾਂ ਲੋਕਾਂ ਵੱਲੋਂ ਚੁਣੇ ਗਏ ਆਗੂ ਦਾ ਸਨਮਾਨ ਕਰਨ ਦੀ ਬਜਾਏ ਆਪਣਾ ਤਾਨਾਸ਼ਾਹੀ ਰਵਈਆ ਦਿਖਾ ਰਹੀ ਹੈ । ਉਹਨਾਂ ਕਿਹਾ ਕਿ ਹਿੰਦੁਸਤਾਨ ਬਹੁਤ ਵੱਡੀ ਦੁਨੀਆ ਦੀ ਡੈਮੋਕਰੇਸੀ ਅਖਵਾਉਂਦੀ ਹੈ ਤੇ ਡੈਮੋਕਰੇਸੀ ਕੰਟਰੀ ਹੈ, ਡੈਮੋਕਰੇਟਿਕ ਪਾਰਟੀਆਂ ਨੂੰ ਡੈਮੋਕਰੇਸੀ ਦਾ ਸਤਿਕਾਰ ਕਰਦਿਆਂ ਬਿਨਾਂ ਸ਼ਰਤ ਸਿੱਖ ਨੌਜਵਾਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ, ਬਾਕੀ ਸੂਬਿਆਂ ਵਿੱਚ ਸਿੱਖਾਂ ਨੂੰ ਦਸਤਾਰਧਾਰੀ ਸਿੰਘ ਦੇਖ ਕੇ ਲੋਕਾਂ ਵਿੱਚ ਮਾਨ ਸਨਮਾਨ ਮਿਲਦਾ ਹੈ ਅਤੇ ਹਿੰਦੁਸਤਾਨ 'ਚ ਹੀ ਨੈਗੇਟਿਵ ਦੇਖਿਆ ਜਾ ਰਿਹਾ ਕਿ ਸਿੱਖ ਵੱਖਵਾਦੀ ਹਨ। ਜਿਸ ਕਾਰਨ ਦੁਨੀਆ 'ਚ ਸਿੱਖਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦਾ ਸਰਕਾਰ ਦਾ ਤੌਰ ਤਰੀਕਾ ਨਜ਼ਰ ਆਉਂਦਾ ਹੈ ।
ਗਿਆਨੀ ਹਰਪ੍ਰੀਤ ਸਿੰਘ ਨੇ ਇੰਗਲੈਂਡ ਵਿੱਚ ਸਾਂਸਦ ਚੁਣੇ ਗਏ ਚਾਰ ਸਿੱਖ ਨੌਜਵਾਨ ਅਤੇ ਸਿੱਖ ਪਰਿਵਾਰਾਂ ਦੀਆਂ ਪੰਜ ਬੀਬੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਬਾਹਰਲੇ ਦੇਸ਼ਾਂ ਵਿੱਚ ਮਾਣ ਸਨਮਾਨ ਮਿਲ ਰਿਹਾ ਹੈ ਪਰ ਸਾਡੀ ਬਦਕਿਸਮਤ ਹੀ ਹੈ ਕਿ ਆਪਣੇ ਦੇਸ਼ ਵਿੱਚ ਚੁਣੇ ਗਏ ਨੁਮਾਦਿਆਂ ਨੂੰ ਵੀ ਅਣਗੋਲਿਆ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀਂ ਲੁਧਿਆਣੇ ਵਿੱਚ ਵਾਪਰੀ ਕੱਟਣਾ ਦੀ ਨਿੰਦਾ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਇਹ ਬਹੁਤ ਹੀ ਮਾੜਾ ਵਰਤੀਰਾ ਹੈ ਇਸ ਤਰ੍ਹਾਂ ਨਿਹੱਥਿਆ 'ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ । ਉਹਨਾਂ ਨੇ ਕਿਹਾ ਕਿ ਮੈਂ ਕਿਸੇ ਵੀ ਹਿੰਸਾ ਦਾ ਹਮਾਇਤੀ ਨਹੀਂ ਹਾਂ।
ਇਹ ਵੀ ਪੜ੍ਹੋ- ਸੰਸਦ 'ਚ ਰਾਹੁਲ ਗਾਂਧੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਤਸਵੀਰ ਲੈ ਕੇ ਜਾਣ 'ਤੇ ਐੱਸ. ਜੀ. ਪੀ. ਸੀ. ਸਖ਼ਤ
ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਕਿਹਾ ਕਿ ਪੰਜਾਬ ਵਿੱਚ ਸਿੱਖੀ ਦਾ ਬੋਲਬਾਲਾ ਹੈ ਸਿੱਖੀ ਦੇ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੁੰਦੇ ਹਾਂ ਪਰ ਇਸ ਸਮੇਂ ਜੋ ਪੰਜਾਬ ਦੇ ਹਾਲਾਤ ਬਣੇ ਹਨ ਉਹ ਤੁਹਾਨੂੰ ਵੀ ਪਤਾ ਹੈ ਪੰਜਾਬ ਕਿੰਨਾ ਹਾਲਾਤਾ 'ਤੇ ਪਹੁੰਚ ਗਿਆ ਹੈ । ਨਸ਼ਿਆਂ ਨਾਲ ਕਿੰਨੀਆਂ ਮੌਤਾਂ ਹੋ ਰਹੀਆਂ, ਚੋਰੀਆਂ ਚਕਾਰੀਆਂ ਗੁੰਡਾਗਰਦੀ ਹੋ ਰਹੀ ਹੈ। ਇਸ ਦੌਰਾਨ ਉਹਨਾਂ ਕਿਹਾ ਕਿ ਸਿੰਘ ਸਾਹਿਬ ਨਾਲ ਕੁਦਰਤੀ ਮੇਲ ਹੋ ਗਿਆ ਉਹ ਅੱਗੇ ਵੀ ਸਾਡੇ ਨਾਲ ਪਿਆਰ ਕਰਦੇ ਹਨ, ਔਖੇ-ਸੌਖੇ ਪਏ ਸਾਡੀ ਉਹਨਾਂ ਨੇ ਕਈ ਵਾਰ ਮਦਦ ਕੀਤੀ ਤੇ ਅਸੀਂ ਉਹਨਾਂ ਨੂੰ ਅੱਗੇ ਵੀ ਅਪੀਲ ਕਰਦੇ ਹਾਂ ਕਿ ਉਹ ਵੱਧ ਚੜ ਕੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਯਤਨ ਕਰਨ ਬਾਕੀ ਗੁਰੂ ਮਹਾਰਾਜ ਦੇ ਅੱਗੇ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਚੋਣਾਂ ਵਿਚ ਸਰਵਿਸਥਾ ਬਖਸ਼ਿਆ ਇਸ ਤਰ੍ਹਾਂ ਸਾਰੀ ਕੌਮ ਇੱਕ ਜਗ੍ਹਾ 'ਤੇ ਹੋਵੇ ਅਤੇ ਜਿਹੜੇ ਸਾਡੇ ਬੰਦੀ ਸਿੰਘ ਹਨ ਜਾਂ ਹੋਰ ਮਸਲੇ ਉਹਨਾਂ ਨੂੰ ਹਲ ਕੀਤਾ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਰਨਾਲਾ ਜੇਲ੍ਹ 'ਚੋਂ ਇੱਕ ਸਿੰਮ ਕਾਰਡ ਬਰਾਮਦ
NEXT STORY