ਲੁਧਿਆਣਾ (ਰਾਜ) : ਆਪਰੇਸ਼ਨ ਅੰਮ੍ਰਿਤਪਾਲ ਮਾਮਲੇ ’ਚ 18 ਮਾਰਚ ਦੀ ਰਾਤ ਨੂੰ ਅੰਮ੍ਰਿਤਪਾਲ ਆਪਣੇ ਇਕ ਸਾਥੀ ਨਾਲ ਲੁਧਿਆਣਾ ਪੁੱਜਾ ਸੀ। ਉਹ ਕਰੀਬ 50 ਮਿਟ ਤੱਕ ਸ਼ਹਿਰ ’ਚ ਰਿਹਾ ਹੈ ਅਤੇ ਪੁਲਸ ਰੈੱਡ ਅਲਰਟ ’ਚ ਸਿਰਫ ਫਲੈਗ ਮਾਰਚ ਕਰਦੀ ਰਹੀ। ਅੰਮ੍ਰਿਤਪਾਲ ਭੇਸ ਬਦਲ ਕੇ ਆਰਾਮ ਨਾਲ ਲੁਧਿਆਣਾ ਦੀਆਂ ਸੜਕਾਂ ’ਤੇ ਘੁੰਮ ਕੇ ਨਿਕਲ ਗਿਆ ਅਤੇ ਕਿਸੇ ਨੂੰ ਖ਼ਬਰ ਤੱਕ ਨਹੀਂ ਲੱਗੀ। ਇਸ ਤੋਂ ਇਲਾਵਾ ਜਿਸ ਆਟੋ ’ਚ ਬੈਠਾ ਸੀ, ਉਨ੍ਹਾਂ ਦੋਹਾਂ ਆਟੋ ਚਾਲਕਾਂ ਦਾ ਪੁਲਸ ਨੂੰ ਪਤਾ ਲੱਗ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪੈਂਟ-ਸ਼ਰਟ 'ਚ 2 ਲੋਕ ਆਏ ਸੀ, ਜਿਨ੍ਹਾਂ ਨੇ ਸਵਾਰ ਦੇ ਤੌਰ ’ਤੇ ਆਟੋ ਲਿਆ ਸੀ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਦਿੱਲੀ 'ਚ ਵੀ ਛਾਪੇਮਾਰੀ, ਪੁੱਜੀਆਂ ਪੰਜਾਬ ਪੁਲਸ ਦੀਆਂ ਟੀਮਾਂ
ਉਨ੍ਹਾਂ ਨੂੰ ਵੀ ਨਹੀਂ ਪਤਾ ਲੱਗਾ ਕਿ ਉਨ੍ਹਾਂ ’ਚੋਂ ਇਕ ਅੰਮ੍ਰਿਤਪਾਲ ਸੀ। ਆਟੋ ਵਾਲੇ ਨੇ ਤਾਂ ਆਪਣਾ ਕਿਰਾਇਆ ਲੈ ਕੇ ਉਨ੍ਹਾਂ ਨੂੰ ਮੰਜ਼ਿਲ ਤੱਕ ਛੱਡ ਦਿੱਤਾ। ਚਾਲਕਾਂ ਤੋਂ ਪੁੱਛਗਿੱਛ ਕਰ ਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। ਦਰਅਸਲ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰਨ ਲਈ ਪੂਰੇ ਪੰਜਾਬ ’ਚ ਨਾਕਾਬੰਦੀ ਸੀ। ਲੁਧਿਆਣਾ ਦੇ ਕਈ ਇਲਾਕਿਆਂ ’ਚ ਨਾਕਾਬੰਦੀ ਕੀਤੀ ਗਈ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਲਾਡੋਵਾਲ ਤੋਂ ਹਾਰਡੀ ਵਰਲਡ ਫਿਰ ਆਟੋ ਲੈ ਕੇ ਜਲੰਧਰ ਬਾਈਪਾਸ ਅਤੇ ਬਾਅਦ ’ਚ ਸ਼ੇਰਪੁਰ ਚੌਂਕ ਤੱਕ ਆਸਾਨੀ ਨਾਲ ਪੁੱਜ ਗਿਆ। ਇਸ ਦੌਰਾਨ ਪੁਲਸ ਪ੍ਰਾਈਵੇਟ ਵਾਹਨਾਂ ਦੀ ਚੈਕਿੰਗ ਕਰਦੀ ਰਹੀ ਅਤੇ ਅੰਮ੍ਰਿਤਪਾਲ ਨੇ ਪੁਲਸ ਨੂੰ ਚਕਮਾ ਦੇ ਕੇ ਆਟੋ ਦਾ ਸਹਾਰਾ ਲਿਆ ਅਤੇ ਆਟੋ ਦਾ ਸਹਾਰਾ ਲੈ ਕੇ ਲੁਧਿਆਣਾ ਪਾਰ ਕਰ ਕੇ ਉੱਥੋਂ ਬੱਸ ਦੇ ਜ਼ਰੀਏ ਹਰਿਆਣਾ ’ਚ ਹੋ ਗਿਆ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਪੁਲਸ ਨੇ ਝੂਠੀਆ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਮੁੜ ਦਿੱਤੀ ਸਖ਼ਤ ਚਿਤਾਵਨੀ
ਉੱਧਰ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਆਟੋ ਚਾਲਕਾਂ ਦੀ ਪਛਾਣ ਕਰ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਸੀ ਪਰ ਇਹ ਪਤਾ ਲੱਗਾ ਕਿ ਉਨ੍ਹਾਂ ਨੇ ਤਾਂ ਸਵਾਰੀ ਦੇ ਤੌਰ ’ਤੇ ਦੋਹਾਂ ਨੂੰ ਬਿਠਾਇਆ ਸੀ। ਉਨ੍ਹਾਂ ਨੂੰ ਅੰਮ੍ਰਿਤਪਾਲ ਦੇ ਚਿਹਰੇ ਬਾਰੇ ਨਹੀਂ ਪਤਾ ਸੀ। ਉਹ ਭੇਸ ਬਦਲ ਕੇ ਇੱਥੋਂ ਨਿਕਲਿਆ ਹੈ। ਪੁੱਛਗਿੱਛ ਤੋਂ ਬਾਅਦ ਆਟੋ ਚਾਲਕਾਂ ਨੂੰ ਭੇਜ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਦਿੱਲੀ 'ਚ ਵੀ ਛਾਪੇਮਾਰੀ, ਪੁੱਜੀਆਂ ਪੰਜਾਬ ਪੁਲਸ ਦੀਆਂ ਟੀਮਾਂ
NEXT STORY