ਅੰਮ੍ਰਿਤਸਰ (ਸੁਮਿਤ ਖੰਨਾ) : ਨਵੀਂ ਦਿੱਲੀ ਤੋਂ ਅੰਮ੍ਰਿਤਸਰ ਲਈ ਨਿਕਲੀ ਇਕ ਨਿੱਜੀ ਕੰਪਨੀ ਦੀ ਵੀਡੀਓ ਕੋਚ ਬਸ 'ਚ ਕਲੀਨਰ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਬਸ ਜਦੋਂ ਆਪਣਾ ਸਫਰ ਖਤਮ ਕਰਕੇ ਸਵੇਰੇ ਅੰਮ੍ਰਿਤਸਰ ਪੁੱਜੀ ਤਾਂ ਨੌਜਵਾਨ ਦੀ ਲਾਸ਼ ਬਾਥਰੂਮ 'ਚੋਂ ਬਰਾਮਦ ਕੀਤੀ ਗਈ। ਉਕਤ ਵਿਅਕਤੀ ਨੇ ਫਾਹਾ ਲਿਆ ਹੋਇਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਸ ਦੇ ਡਰਾਇਵਰ ਨੇ ਦੱਸਿਆ ਕਿ ਮ੍ਰਿਤਕ ਜਰਨੈਲ ਨਸ਼ੇ ਕਰਨ ਦਾ ਆਦੀ ਸੀ।
ਇਕ ਛੋਟੇ ਜਿਹੇ ਵਾਸ਼ਰੂਮ 'ਚ ਨੌਜਵਾਨਾ ਵਲੋਂ ਫਾਹਾ ਲੈਣ ਦੀ ਘਟਨਾ ਨੂੰ ਵੇਖ ਪੁਲਸ ਵਲੋਂ ਫੌਰੈਂਸਿਕ ਟੀਮ ਦੀ ਮਦਦ ਲਈ ਜਾ ਰਹੀ ਹੈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਪੰਥ ਅਤੇ ਪੰਜਾਬ ਹਿਤੈਸ਼ੀ ਹੋਣ ਦੀ ਡਰਾਮੇਬਾਜ਼ੀ ਛੱਡਣ ਬਾਦਲ : ਪ੍ਰੋ. ਬਲਜਿੰਦਰ ਕੌਰ
NEXT STORY