ਅੰਮ੍ਰਿਤਸਰ : ਗੁਰਦੁਆਰਾ ਰਾਮਸਰ ਸਾਹਿਬ ਵਿਖੇ ਸਥਿਤ ਪਬਲੀਕੇਸ਼ਨ ਵਿਭਾਗ 'ਚੋਂ ਖੁਰਦ-ਬੁਰਦ ਹੋਏ 328 ਪਾਵਨ ਸਰੂਪਾਂ ਦੇ ਮਾਮਲੇ 'ਚ ਡਾ. ਰੂਪ ਨੇ ਸਿੱਖ ਸੰਗਤ ਨੂੰ ਆਪਣਾ ਸਪਸ਼ਟੀਕਰਨ ਦਿੱਤਾ ਹੈ। ਇਸ ਸਬੰਧੀ ਫੇਸਬੁੱਕ 'ਤੇ ਪੋਸਟ ਪਾਉਂਦਿਆਂ ਡਾ. ਰੂਪ ਸਿੰਘ ਲਿਖਿਆ ਕਿ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਵਧਣ- ਘਟਣ ਦੇ ਗੰਭੀਰ ਮਸਲੇ ਸਬੰਧੀ ਮੌਜੂਦਾ ਮੁੱਖ ਸਕੱਤਰ ਹੋਣ ਕਰਕੇ ਮੈਂ ਇਖਲਾਕੀ ਜਿੰਮੇਵਾਰੀ ਮਨ ਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕਾ ਹਾਂ। ਇਸ ਦਾ ਮਤਲਬ ਇਹ ਨਹੀਂ ਕਿ ਮੈਂ ਦੋਸ਼ੀ ਹਾਂ? ਮੈਂ ਹਰ ਤਰ੍ਹਾ ਦੀ ਪੜਤਾਲ 'ਚ ਸਹਿਯੋਗ ਦਿੱਤਾ ਹੈ ਤੇ ਹੁਣ ਵੀ ਸਹਿਯੋਗ ਦੇਵੇਗਾ'।
ਇਹ ਵੀ ਪੜ੍ਹੋ : ਪੁਲਸ ਇੰਸਪੈਕਟਰ ਦੀ ਕਰਤੂਤ: ਸਾਬਕਾ ਸੂਬੇਦਾਰ ਦੇ ਘਰ ਦੇ ਬਾਹਰ ਕੈਮਰੇ ਅੱਗੇ ਖੜ੍ਹ ਕਰਦਾ ਹੈ ਗੰਦਾ ਕੰਮ, ਵੇਖੋ ਵੀਡੀਓ
ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਕੈਨੇਡਾ ਜਾਣਾ ਮੇਰੀ ਪਰਿਵਾਰਕ ਮਜ਼ਬੂਰੀ ਸੀ, ਜਿਸ ਲਈ ਮਾਰਚ ਮਹੀਨੇ ਤੋਂ ਯਤਨਸ਼ੀਲ ਸੀ। ਪ੍ਰਧਾਨ ਸਾਹਿਬ ਪਾਸੋਂ 40 ਦਿਨਾਂ ਲਈ ਲਿਖਤੀ ਆਗਿਆ 'ਤੇ ਵਿਦੇਸ਼ ਦੀ ਛੁੱਟੀ ਪ੍ਰਵਾਨ ਕਰਵਾ ਕੇ ਗਿਆ ਸੀ। ਗਿਣੀ ਮਿਣੀ ਸ਼ਾਜਿਸ ਤਹਿਤ ਦੋਸ਼ੀਆਂ ਨੂੰ ਛੱਡ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ। ਮੈਨੂੰ, ਗੁਰੂ ਰਾਮਦਾਸ ਪਾਤਸ਼ਾਹ ਜੀ 'ਤੇ ਪੂਰਨ ਭਰੋਸਾ ਹੈ ਜਲਦੀ ਹੀ ਸੱਚ ਸਭ ਦੇ ਸਾਹਮਣੇ ਆਵੇਗਾ। ਇਕਾਂਤਵਾਸ ਖਤਮ ਹੁੰਦਿਆ ਸਭ ਕੁਝ ਸਪੱਸ਼ਟ ਕਰਾਂਗਾ।
ਇਹ ਵੀ ਪੜ੍ਹੋ : ਵੱਡੀ ਵਾਰਦਾਤ : 15 ਦੇ ਕਰੀਬ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢੇ ਪੁਲਸ ਮੁਲਾਜ਼ਮ
ਜਲੰਧਰ: ਕਰੰਟ ਲੱਗਣ ਨਾਲ ਹੋਈ ਪਿਤਾ-ਪੁੱਤਰ ਦੀ ਮੌਤ ਦੇ ਮਾਮਲੇ 'ਚ ਹਾਈਕੋਰਟ ਦੀ ਸਖ਼ਤ ਕਾਰਵਾਈ
NEXT STORY