ਅੰਮ੍ਰਿਤਸਰ (ਰਮਨ) - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੀਤੇ ਗਏ ਐਲਾਨ ਤਹਿਤ ਪਿਛਲੇ ਦਿਨਾਂ ’ਚ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਪਾਣੀ ਦੇ ਬਿੱਲ ਮੁਆਫ਼ ਕਰਨ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜਦੋਂ ਵੀ ਕੋਈ ਪਾਣੀ ਦਾ ਬਿੱਲ ਭਰਨ ਲਈ ਨਿਗਮ ਦੇ ਸੀ.ਐੱਫ਼.ਸੀ. ਸੈਂਟਰ ਦੇ ਕੈਸ਼ ਕਾਊਂਟਰ ’ਤੇ ਜਾਂਦਾ ਹੈ ਤਾਂ ਬਿੱਲ ਭਰਨ ਵਾਲੇ ਵਿਅਕਤੀ ਨੂੰ ਇਕ ਹੀ ਸ਼ਬਦ ਸੁਣਨ ਨੂੰ ਮਿਲਦਾ ਹੈ ਕਿ ਉਨ੍ਹਾਂ ਦਾ ਬਿੱਲ ਮੁਆਫ਼ ਹੋ ਗਿਆ ਹੈ। ਗੁਰੂ ਨਗਰੀ ਦੇ 52,704 ਪਰਿਵਾਰਾਂ ਦੇ ਪਾਣੀ ਦੇ ਬਿੱਲ ਜ਼ੀਰੋ ਹੋ ਗਏ ਹਨ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਦੁਕਾਨ ਮਾਲਕ ਨੇ ਤੇਜ਼ਾਬ ਪਿਲਾ ਨੌਜਵਾਨ ਦਾ ਕੀਤਾ ਕਤਲ (ਤਸਵੀਰਾਂ)
ਖਦਸ਼ਿਆਂ ਨੂੰ ਲੱਗੀ ਰੋਕ
ਨਗਰ ਨਿਗਮ ਰਿਕਾਰਡ ਅਨੁਸਾਰ ਸ਼ਹਿਰ ’ਚ ਕੁਲ 52,704 ਪਾਣੀ ਦੇ ਕੁਨੈਕਸ਼ਨ ਹਨ, ਜਿਨ੍ਹਾਂ ’ਚੋਂ 38,319 ਘਰੇਲੂ ਅਤੇ 14,385 ਕਮਰਸ਼ੀਅਲ ਹਨ। ਇਨ੍ਹਾਂ ਦਾ ਸਾਲਾਨਾ ਬਿੱਲ ਕਰੋੜਾਂ ਰੁਪਏ ਬਣਦਾ ਹੈ। ਬਿੱਲ ਮੁਆਫ਼ੀ ਸੰਬਧੀ ਕਈ ਲੋਕਾਂ ਦੇ ਮਨ ’ਚ ਇਹ ਵਿਚਾਰ ਚੱਲ ਰਿਹਾ ਹੈ ਕਿ ਸਰਕਾਰ ਵਲੋਂ ਕੀਤੇ ਗਏ ਐਲਾਨ ਚੋਣਾਵੀਂ ਸਟੰਟ ਹਨ ਪਰ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਨੇ ਸਾਰੇ ਖਦਸ਼ਿਆਂ ’ਤੇ ਰੋਕ ਲੱਗਾ ਦਿੱਤੀ ਹੈ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ
ਜਿੱਥੇ ਕੱਟੇ ਜਾਂਦੇ ਸੀ ਕੁਨੈਕਸ਼ਨ, ਹੁਣ ਬਿੱਲ ਹੀ ਕੱਟੇ ਗਏ
ਨਗਰ ਨਿਗਮ ਵਲੋਂ ਨਵੰਬਰ ਤੋਂ ਲੈ ਕੇ ਮਾਰਚ ਤੱਕ ਪਾਣੀ ਦੇ ਬਿੱਲ ਡਿਫਾਲਟਰਾਂ ’ਤੇ ਸ਼ਿਕੰਜਾ ਕੱਸਿਆ ਜਾ ਰਿਹਾ ਸੀ। ਉਨ੍ਹਾਂ ਦੇ ਪਾਣੀ ਦੇ ਕੁਨੈਕਸ਼ਨ ਕੱਟੇ ਜਾਂਦੇ ਸਨ ਪਰ ਮੁੱਖ ਮੰਤਰੀ ਵਲੋਂ ਹੁਣ ਬਿੱਲ ਹੀ ਮੁਆਫ਼ ਕਰ ਦਿੱਤੇ ਗਏ ਹਨ, ਜਿਸ ਨਾਲ ਹੁਣ ਬਿੱਲ ਹੀ ਕੱਟੇ ਗਏ ਹਨ। ਚੰਨੀ ਸਰਕਾਰ ਨੇ ਲੋਕਾਂ ਦੇ ਬਿੱਲ ਮੁਆਫ਼ ਕਰਕੇ ਉਨ੍ਹਾਂ ਦੇ ਦਿਲਾਂ ’ਚ ਜਗ੍ਹਾ ਬਣਾ ਲਈ ਹੈ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ
ਕੀ ਕਹਿਣਾ ਹੈ ਸੀ.ਐੱਫ਼.ਸੀ ਇੰਚਾਰਜ ਦਾ
ਸੀ.ਐੱਫ਼.ਸੀ. ਸੈਂਟਰ ਦੇ ਇੰਚਾਰਜ ਹਾਕਮ ਸਿੰਘ ਨੇ ਦੱਸਿਆ ਕਿ ਚੰਨੀ ਸਰਕਾਰ ਨੇ ਲੋਕਾਂ ਦੇ ਪਾਣੀ ਦੇ ਬਿੱਲ ਮੁਆਫ਼ ਕਰਕੇ ਉਨ੍ਹਾਂ ਨੂੰ ਇਕ ਤੋਹਫ਼ਾ ਦਿੱਤਾ ਹੈ। ਅਜੇ ਲੋਕ ਪੂਰੀ ਤਰ੍ਹਾਂ ਨਾਲ ਜਾਗਰੂਕ ਨਹੀਂ ਹਨ। ਹਰ ਰੋਜ਼ 3-4 ਲੋਕ ਬਿੱਲ ਭਰਨ ਲਈ ਆਉਂਦੇ ਹਨ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਬਿੱਲ ਮੁਆਫ਼ ਹੋ ਗਏ ਹਨ, ਤਾਂ ਉਹ ਕਾਂਗਰਸ ਸਰਕਾਰ ਦੀ ਵਾਹੋ-ਵਾਹੀ ਕਰਦੇ ਹਨ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਭਿਆਨਕ ਹਾਦਸੇ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, ਇਕ ਭਰਾ ਦੀ ਮੌਤ, ਦੂਜੇ ਦੀਆਂ ਕੱਟੀਆਂ ਗਈਆਂ ਲੱਤਾਂ ਤੇ ਬਾਂਹ
NEXT STORY