ਅੰਮ੍ਰਿਤਸਰ (ਦਲਜੀਤ) : ਏਅਰ ਏਸ਼ੀਆ ਦੀ ਫਲਾਈਟ ਰਾਹੀਂ ਮਲੇਸ਼ੀਆ ਤੋਂ ਆਉਣ ਵਾਲੇ ਗੁਰਦਾਸਪੁਰ ਵਾਸੀ ਹਾਕਮ ਸਿੰਘ (40) ਦੀ ਫਲਾਈਟ 'ਚ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਏਅਰਪੋਰਟ ਅਥਾਰਿਟੀ ਵਲੋਂ ਫਲਾਈਟ 'ਚੋਂ ਹਾਕਮ ਸਿੰਘ ਦੀ ਮ੍ਰਿਤਕ ਦੇਹ ਨੂੰ ਬਾਹਰ ਕਢਵਾਇਆ ਗਿਆ ਅਤੇ ਪੋਸਟਮਾਰਟਮ ਕਰਵਾਉਣ ਲਈ ਲਾਸ਼ ਸਿਵਲ ਹਸਪਤਾਲ ਭੇਜ ਦਿੱਤੀ ਗਈ ਹੈ। ਵਿਭਾਗ ਦੀ ਡਾਕਟਰ ਹਰਕੀਰਤ ਲੋੜੀਂਦੀ ਕਾਰਵਾਈ ਪੂਰੀ ਹੋਣ ਉਪਰੰਤ ਪੋਸਟਮਾਰਟਮ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਕਾਰਨ ਸ੍ਰੀ ਕਰਤਾਰਪੁਰ ਲਾਂਘਾ ਆਰਜ਼ੀ ਤੌਰ 'ਤੇ ਬੰਦ
ਡਾਕਟਰਾਂ ਨੇ ਦੱਸਿਆ ਕਿ ਮੌਤ ਦੇ ਕਾਰਨਾਂ ਦਾ ਫਿਲਹਾਲ ਕੁਝ ਪਤਾ ਨਹੀਂ ਲੱਗ ਸਕਿਆ ਹੈ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ 5 ਮਹੀਨੇ ਪਹਿਲਾਂ ਹੀ ਕੰਮ ਦੇ ਸਿਲਸਿਲੇ 'ਚ ਮਲੇਸ਼ੀਆ ਗਿਆ ਸੀ ਤੇ ਉਸ ਨੂੰ ਕੋਈ ਬੀਮਾਰੀ ਨਹੀਂ ਸੀ।
ਕੋਰੋਨਾ ਵਾਇਰਸ ਕਾਰਨ ਦਰਬਾਰ ਸਾਹਿਬ ਦੁਆਰ 'ਤੇ ਸਥਿਤ 'ਪਲਾਜ਼ਾ ਬੰਦ'
NEXT STORY