ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਪੁਲਸ ਨੇ ਹਥਿਆਰਾਂ ਸਮੇਤ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਉਕਤ ਗੈਂਗਸਟਰ ਕੁਝ ਦਿਨ ਪਹਿਲਾਂ ਕਪੂਰਥਲਾ ਦੇ ਸਿਵਲ ਹਸਪਤਾਲ 'ਚ ਫਾਇਰਿੰਗ ਕਰ ਗੁਰਭੇਜ ਸਿੰਘ ਨਾਂ ਦੇ ਗੈਂਗਸਟਰ ਨੂੰ ਭਜਾ ਕੇ ਲੈ ਗਏ ਸਨ। ਜਦਕਿ ਇਨ੍ਹਾਂ ਦੇ ਕੁਝ ਸਾਥੀ ਕਪੂਰਥਲਾ ਪੁਲਸ ਨੇ ਵਾਰਦਾਤ ਮਗਰੋਂ ਜਲਦ ਹੀ ਫੜ ਲਏ ਸਨ। ਪੁਲਸ ਮੁਤਾਬਕ ਇਨ੍ਹਾਂ ਮੁਲਜ਼ਮਾਂ ਨੇ ਕੁਝ ਦਿਨ ਪਹਿਲਾਂ ਮਜੀਠਾ ਰੋਡ 'ਤੇ ਇਕ ਠੇਕੇ 'ਚ ਵੀ ਫਾਇਰਿੰਗ ਕਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਪੁੱਛਗਿੱਛ ਦੌਰਾਨ ਇਨ੍ਹਾਂ ਤੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਹੈ।
12ਵੀਂ ਜਮਾਤ ਦੇ ਨਤੀਜਿਆਂ ਤੋਂ ਸਿੱਖਿਆ ਮੰਤਰੀ ਬਾਗੋ-ਬਾਗ
NEXT STORY