ਅੰਮ੍ਰਿਤਸਰ (ਸੰਜੀਵ) : ਥਾਣਾ ਘਰਿੰਡਾ ਅਧੀਨ ਪੈਂਦੇ ਪਿੰਡ ਨੇਸ਼ਟਾ ਸਥਿਤ ਇਕ ਸਕੂਲ 'ਚ 4 ਸਾਲਾ ਬੱਚੀ ਨਾਲ ਹੋਏ ਜਬਰ-ਜ਼ਨਾਹ ਦੇ ਮਾਮਲੇ 'ਚ ਦਿਹਾਤੀ ਪੁਲਸ ਨੇ ਸਕੂਲ ਟੀਚਰ ਅਸ਼ਵਨੀ ਕੁਮਾਰ ਅਤੇ ਮਹਿਲਾ ਸੇਵਾਦਾਰ ਕੰਵਲ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਦੀ ਪੁਸ਼ਟੀ ਅੱਜ ਐੱਸ. ਐੱਸ. ਪੀ. ਦਿਹਾਤੀ ਵਿਕਰਮਜੀਤ ਦੁੱਗਲ ਨੇ ਕੀਤੀ। ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਘਟਨਾ ਹੈ, ਜਿਸ ਵਿਚ ਇਕ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ। ਪੁਲਸ ਨੇ ਬੱਚੀ ਦੀ ਮਾਂ ਸ਼ਿਕਾਇਤ 'ਤੇ ਉਕਤ ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਸੀ, ਜਿਸ ਵਿਚ ਉਸ ਦਾ ਕਹਿਣਾ ਸੀ ਕਿ ਉਸ ਦੀਆਂ ਦੋਵੇਂ ਲੜਕੀਆਂ ਸਕੂਲ ਪੜ੍ਹਨ ਜਾਂਦੀਆਂ ਸਨ ਅਤੇ 2 ਵਜੇ ਵੈਨ 'ਚ ਵਾਪਸ ਆਈਆਂ ਤਾਂ ਉਸ ਦੀ ਛੋਟੀ ਲੜਕੀ ਨੇ ਕਿਹਾ ਕਿ ਉਸ ਨੂੰ ਦਰਦ ਹੋ ਰਹੀ ਹੈ, ਜਦੋਂ ਉਸ ਨੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਅਸ਼ਵਨੀ ਸਰ ਨੇ ਬੈਡ ਟੱਚ ਕੀਤਾ ਸੀ ਅਤੇ ਮਹਿਲਾ ਸੇਵਾਦਾਰ ਕੰਵਲ ਨੇ ਉਸ ਦੇ ਕੱਪੜੇ ਧੋਤੇ ਸਨ। ਪੁਲਸ ਦੋਸ਼ੀਆਂ ਤੋਂ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਚੰਦਰ ਗ੍ਰਹਿਣ ਦਾ ਅਸਰ, ਭਾਰਤ ਸਣੇ ਇਨ੍ਹਾਂ 9 ਦੇਸ਼ਾਂ 'ਚ ਆ ਸਕਦੈ ਵਿਨਾਸ਼ਕਾਰੀ ਭੂਚਾਲ
NEXT STORY