ਅੰਮ੍ਰਿਤਸਰ (ਸੰਜੀਵ) : ਲੋਕਾਂ ਨੂੰ ਖਾਣ-ਪੀਣ ਦੇ ਸ਼ੌਕ ਦੇ ਨਾਲ-ਨਾਲ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ, ਅਜਿਹੇ 'ਚ ਜੇਕਰ ਉਨ੍ਹਾਂ ਨੂੰ ਘਰੋਂ ਬਾਹਰ ਦਾ ਖਾਣਾ ਪੌਸ਼ਟਿਕ ਮਿਲੇ ਤਾਂ ਉਹ ਰੋਜ਼ ਹੀ ਇਸ ਦਾ ਆਨੰਦ ਮਾਣ ਸਕਦੇ ਹਨ। ਇਹ ਸਰਵੇ ਅਮਰੀਕਾ ਮੂਲ ਦੀ ਵਾਸੀ ਅਤੇ ਫੈਬਕੈਫੇ ਦੀ ਸੰਸਥਾਪਕ 'ਰੈਬੇਕ ਬਲੈਂਕ' ਨੇ ਕਰਵਾਇਆ, ਜੋ ਗੁਰੂ ਨਗਰੀ ਦੇ ਵਾਸੀਆਂ ਲਈ ਖਾਣ-ਪੀਣ ਅਤੇ ਸਿਹਤ ਨੂੰ ਧਿਆਨ 'ਚ ਰੱਖ ਕੇ ਨਵੇ ਤਰ੍ਹਾਂ ਦੇ ਭੋਜਨਾਂ ਨੂੰ ਉਨ੍ਹਾਂ ਦੇ ਰੂ-ਬ-ਰੂ ਕਰਵਾਉਣ ਲਈ ਅੱਜ ਖਾਸ ਤੌਰ 'ਤੇ ਅੰਮ੍ਰਿਤਸਰ ਪਹੁੰਚੀ। 'ਰੈਬੇਕ' ਦਾ ਪੂਰਾ ਜੀਵਨ ਭਾਰਤ ਵਿਚ ਲੰਘਣ ਕਾਰਨ ਉਹ ਇਥੋਂ ਹਰ ਕੋਨੇ ਤੋਂ ਭਲੀਭਾਂਤ ਵਾਕਿਫ਼ ਹੈ।
ਰੈਬੇਕ ਜੋ ਕਿ ਹਿੰਦੀ ਭਾਸ਼ਾ 'ਚ ਵਧੀਆ ਢੰਗ ਨਾਲ ਗੱਲਬਾਤ ਕਰਦੀ ਹੈ, ਨੇ ਦੱਸਿਆ ਕਿ ਭਾਰਤੀ ਭੋਜਨ ਦੁਨੀਆ ਭਰ ਵਿਚ ਸਭ ਤੋਂ ਸ਼ਾਨਦਾਰ ਹੈ, ਜਿਸ ਵਿਚ ਖਾਸ ਤੌਰ 'ਤੇ ਪੰਜਾਬ ਹੈ, ਜਿਥੇ ਲੋਕਾਂ ਨੂੰ ਖਾਣਾ-ਪੀਣਾ ਬਹੁਤ ਪਸੰਦ ਹੈ। ਇਸ ਸੋਚ ਦੇ ਨਾਲ ਉਹ ਅੰਮ੍ਰਿਤਸਰ 'ਚ ਆਪਣਾ ਨਵਾਂ ਆਊਟਲੁੱਟ ਸ਼ੁਰੂ ਕਰ ਰਹੀ ਹੈ ਤਾਂ ਕਿ ਇਥੋਂ ਦੇ ਲੋਕਾਂ ਨੂੰ ਸਾਫ-ਸੁਥਰਾ ਖਾਣਾ ਉਪਲਬਧ ਕਰਵਾਇਆ ਜਾ ਸਕੇ। ਰੈਬੇਕ ਦਾ ਕਹਿਣਾ ਹੈ ਕਿ ਉਨ੍ਹਾਂ ਅਜਿਹਾ ਮੈਨਿਊ ਪੇਸ਼ ਕੀਤਾ ਹੈ, ਜੋ ਪੂਰੀ ਤਰ੍ਹਾਂ ਸਿਹਤਮੰਦ ਅਤੇ ਭਾਰਤੀ ਹੈ। ਇਸ ਐਡੀਸ਼ਨ ਵਿਚ ਨਵਾਂ ਸਲਾਦ ਮੈਨਿਊ ਵੀ ਸ਼ਾਮਿਲ ਹੈ, ਜੋ ਭਾਰਤੀ ਸਟਰੀਟ ਫੂਡ ਤੋਂ ਪ੍ਰੇਰਿਤ ਬੇਹੱਦ ਹਲਕਾ ਅਤੇ ਸੁਆਦੀ ਖਾਣਾ ਹੈ। ਅਸੀਂ ਕਈ ਸੁਆਦੀ ਖਾਣੇ ਤੇ ਵੈਗਨ ਵਿਕਲਪ ਵੀ ਆਪਣੇ ਮੈਨਿਊ ਵਿਚ ਸ਼ਾਮਿਲ ਕੀਤੇ ਹਨ ਤਾਂ ਜੇਕਰ ਤੁਸੀਂ ਆਪਣੇ ਦੋਸਤ ਨੂੰ ਲੰਚ ਲਈ ਮਿਲ ਰਹੇ ਹੋ ਜਾਂ ਸਨੈਕਸ ਦਾ ਆਨੰਦ ਚੁੱਕਣਾ ਚਾਹੁੰਦੇ ਹੋ ਜਾਂ ਹਲਕੇ ਡਿਨਰ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਫੈਬਕੈਫੇ ਦਾ ਮੈਨਿਊ 2019 ਤੁਹਾਡੇ ਲਈ ਚੰਗੇਰੇ ਅਤੇ ਸੁਆਦਿਸ਼ਟ ਵਿਕਲਪ ਪੇਸ਼ ਕਰਦਾ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਲੋਕ ਹਮੇਸ਼ਾ ਤੋਂ ਹੀ ਸ਼ੁੱਧ ਭੋਜਨ ਖਾ ਕੇ ਆਪਣੀ ਸਿਹਤ ਦਾ ਧਿਆਨ ਰੱਖਦੇ ਆਏ ਹਨ। ਇਸ ਗੱਲ ਨੂੰ ਲੈ ਕੇ ਉਹ ਵੀ ਅੱਗੇ ਵੱਧ ਰਹੀ ਹੈ ਕਿਉਂਕਿ ਉਹ ਅਮਰੀਕਾ ਦੀ ਰਹਿਣ ਵਾਲੀ ਹੈ ਪਰ ਭਾਰਤ ਦੇ ਲੋਕਾਂ ਦੇ ਸੁਆਦ ਨੂੰ ਪਰਖਣ ਲਈ ਪਹਿਲਾਂ ਉਨ੍ਹਾਂ ਨੇ ਇਥੋਂ ਦੇ ਲੋਕਾਂ ਦੀ ਨਬਜ਼ ਪਛਾਣੀ ਅਤੇ ਉਸ ਤੋਂ ਬਾਅਦ ਆਪਣੇ ਇਸ ਕਾਂਸੈਪਟ ਨੂੰ ਲੈ ਕੇ ਆਈ ਹੈ।
ਰੇਲਵੇ ਵਿਭਾਗ ਦਿਖਾ ਰਿਹਾ ਸੁਸਤੀ, ਲੰਬੇ ਰੂਟ ਦੀਆਂ ਗੱਡੀਆਂ ਨਾ ਰੁਕਣ 'ਤੇ ਸੰਗਤਾਂ 'ਚ ਰੋਸ
NEXT STORY