ਅੰਮ੍ਰਿਤਸਰ : ਖੇਡ ਵਿਭਾਗ ਵਲੋਂ ਨਾਮ ਭੇਜਣ 'ਚ ਦੇਰੀ ਦੇ ਕਾਰਨ ਖੇਡ ਰਤਨ ਨਾ ਮਿਲਣ ਦਾ ਮਲਾਲ ਭਾਵੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਗੇਂਦਬਾਜ ਹਰਭਜਨ ਸਿੰਘ ਨੂੰ ਨਹੀਂ ਹੈ ਪਰ ਉਹ ਚਾਹੁੰਦੇ ਹਨ ਕਿ ਅਜਿਹਾ ਅੱਗੇ ਕਿਸੇ ਖਿਡਾਰੀ ਨਾਲ ਨਾ ਹੋਵੇ। ਭੱਜੀ ਬੁੱਧਵਾਰ ਨੂੰ ਅਮਨਦੀਪ ਕ੍ਰਿਕਟ ਅਕੈਡਮੀ 'ਚ ਸ਼ੁਰੂ ਹੋਣ ਵਾਲੀ ਹਰਭਜਨ ਇੰਸਟੀਚਿਊਟ ਆਫ ਕ੍ਰਿਕਟ ਅਕੈਡਮੀ ਦੇ ਬਾਰੇ 'ਚ ਦੱਸਣ ਅੰਮ੍ਰਿਤਸਰ ਪਹੁੰਚੇ ਸਨ।
ਇਸ ਮੌਕੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਨਾਮ ਖੇਡ ਰਤਨ ਲਈ ਭੇਜਿਆ ਗਿਆ ਸੀ ਪਰ ਫਾਇਲ ਭੇਜਣ 'ਚ ਦੇਰੀ ਕਰ ਦਿੱਤੀ ਗਈ, ਜਿਸ ਕਾਰਨ ਇਹ ਐਵਾਰਡ ਇਨ੍ਹਾਂ ਨੂੰ ਨਹੀਂ ਮਿਲ ਸਕਿਆ। ਉਨ੍ਹਾਂ ਨੂੰ ਇਸ ਐਵਾਰਡ ਦੀ ਲਾਲਸਾ ਨਹੀਂ ਸੀ ਪਰ ਇਹ ਐਵਾਰਡ ਹਰ ਖਿਡਾਰੀ ਲਈ ਬਹੁਤ ਵੱਡਾ ਹੈ। ਅਜਿਹੇ 'ਚ ਖੇਡ ਵਿਭਾਗ ਨੂੰ ਚਾਹੀਦਾ ਹੈ ਕਿ ਨਾਮ ਭੇਜਣ 'ਚ ਅੱਗੇ ਕਦੀ ਦੇਰੀ ਨਾ ਕੀਤੀ ਜਾਵੇ।
ਉਨ੍ਹਾਂ ਦੱਸਿਆ ਕਿ ਸਪੋਰਟਸ ਵਿਭਾਗ ਹਰਿਆਣਾ 'ਚ ਕੁਝ ਤਾਂ ਵਧੀਆ ਹੈ, ਜਿਸ ਕਰਕੇ ਉਥੋ ਵਧੀਆ ਖਿਡਾਰੀ ਆ ਰਹੇ ਹਨ। ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਦੌਰਾਨ ਉਨ੍ਹਾਂ ਨੇ ਵਰਲਡ ਕੱਪ 'ਚੋਂ ਹਾਰਨ 'ਤੇ ਵੀ ਅਫਸੋਸ ਜਤਾਇਆ। ਉਨ੍ਹਾਂ ਕਿਹਾ ਕਿ ਟੀਮ ਸੈਮੀਫਾਈਨਲ ਤੱਕ ਪਹੁੰਚ ਗਈ ਸੀ ਪਰ ਸ਼ਾਇਦ ਉਹ ਦਿਨ ਹੀ ਚੰਗਾ ਨਹੀਂ ਰਿਹਾ।
ਭੱਜੀ ਨੇ ਕਿਹਾ ਕਿ ਉਨ੍ਹਾਂ ਨੂੰ ਵਧੀਆ ਖਿਡਾਰੀਆਂ ਦੀ ਜ਼ਰੂਰਤ ਹੈ। ਇਸ ਦੇ ਲਈ ਉਹ ਵੱਖ-ਵੱਖ ਪਿੰਡਾਂ 'ਚ ਜਾਣਗੇ ਪਰ ਉਨ੍ਹਾਂ ਨੂੰ 6 ਫੁੱਟ ਤੋਂ ਲੰਬੇ ਖਿਡਾਰੀਆਂ ਦੀ ਜ਼ਰੂਰਤ ਹੈ। ਜੋ ਵੀ ਖਿਡਾਰੀ 6 ਫੁੱਟ ਤੋਂ ਉੱਚਾ ਹੋਵੇਗਾ ਤੇ ਉਹ ਕ੍ਰਿਕਟ ਖੇਡਣ ਦਾ ਚਾਹਵਾਨ ਹੈ, ਉਸ ਨੂੰ ਅਕੈਡਮੀ 'ਚ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ।
ਮਾਮਲਾ ਸਕੂਲ ਬੱਸ ਤੋਂ ਉਤਰੀਆਂ 2 ਵਿਦਿਆਰਥਣਾਂ ਦੇ ਲਾਪਤਾ ਹੋਣ ਦਾ, ਦੂਜੀ ਦੀ ਭਾਲ ਜਾਰੀ
NEXT STORY