ਅੰਮ੍ਰਿਤਸਰ (ਦਲਜੀਤ): ਸਿਹਤ ਵਿਭਾਗ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਮਰੀਜ਼ਾਂ ਦੇ ਗਲਤ ਅੰਕੜੇ ਜਗ- ਜ਼ਾਹਿਰ ਕਰ ਕੇ ਲੋਕਾਂ 'ਚ ਦਹਿਸ਼ਤ ਪੈਦਾ ਕਰ ਰਿਹਾ ਹੈ। ਵਿਭਾਗ ਵੱਲੋਂ 93 ਸਾਲਾ ਇਕ ਕੋਰੋਨਾ ਪਾਜ਼ੇਟਿਵ ਜ਼ਿੰਦਾ ਮਰੀਜ਼ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਵਿਭਾਗ ਦੀ ਇਸ ਗਲਤੀ ਕਾਰਣ ਜਿੱਥੇ ਪੀੜਤ ਪਰਿਵਾਰ ਨੂੰ ਮਾਨਸਿਕ ਤੌਰ 'ਤੇ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਵਿਭਾਗ ਦੀ ਗਲਤੀ ਸਾਹਮਣੇ ਆਉਣ ਤੋਂ ਬਾਅਦ ਕੋਈ ਵੀ ਉੱਚ ਅਧਿਕਾਰੀ ਇਸ ਸਬੰਧੀ ਆਪਣਾ ਸਪੱਸ਼ਟੀਕਰਨ ਨਹੀਂ ਦੇ ਰਿਹਾ ਹੈ।
ਇਹ ਵੀ ਪੜ੍ਹੋ : ਇੰਡੀਅਨ ਮਿਸ਼ਨ ਇਕੱਠਾ ਕਰ ਰਿਹੈ ਪ੍ਰਵਾਸੀ ਭਾਰਤੀ ਸਿੱਖਾਂ ਦਾ ਡਾਟਾ
ਜਾਣਕਾਰੀ ਅਨੁਸਾਰ ਮਜੀਠਾ ਰੋਡ 'ਤੇ ਸਥਿਤ ਪਿੰਡ ਬੱਲ ਕਲਾਂ ਵਾਸੀ ਮਹਿੰਦਰ ਸਿੰਘ ਨੂੰ ਪੇਟ 'ਚ ਗੈਸ ਦੀ ਸ਼ਿਕਾਇਤ ਸੀ । ਦਰਦ ਜ਼ਿਆਦਾ ਹੋਣ ਕਾਰਣ ਉਨ੍ਹਾਂ ਦੇ ਪਰਿਵਾਰ ਵਾਲੇ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਲੈ ਆਏ । ਬੁੱਧਵਾਰ ਉਨ੍ਹਾਂ ਨੂੰ ਦਾਖ਼ਲ ਕਰਨ ਤੋਂ ਬਾਅਦ ਕੋਰੋਨਾ ਜਾਂਚ ਲਈ ਸੈਂਪਲ ਲਿਆ ਗਿਆ। ਉਨ੍ਹਾਂ ਦਾ ਰੈਪਿਡ ਐਂਟੀਜਨ ਟੈਸਟ ਕੀਤਾ ਗਿਆ । ਰਿਪੋਰਟ ਵਿਚ ਉਹ ਪਾਜ਼ੇਟਿਵ ਪਾਏ ਗਏ । ਵੀਰਵਾਰ ਮਹਿੰਦਰ ਸਿੰਘ ਦਾ ਪਰਿਵਾਰ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਹੁੰਦਾ ਵੇਖ ਕੇ ਦੇਰ ਰਾਤ ਉਸਨੂੰ ਆਪਣੇ ਨਾਲ ਘਰ ਲੈ ਗਿਆ।
ਇਹ ਵੀ ਪੜ੍ਹੋ : 6 ਸਾਲਾ ਬੱਚੀ ਨਾਲ ਹੋਈ ਹੈਵਾਨੀਅਤ ਮਾਮਲੇ 'ਚ ਮੁੱਖ ਮੰਤਰੀ ਨੇ ਡੀ.ਜੀ.ਪੀ. ਨੂੰ ਦਿੱਤੇ ਸਖ਼ਤ ਨਿਰਦੇਸ਼
ਉਨ੍ਹਾਂ ਦੇ ਜਾਣ ਤੋਂ ਬਾਅਦ ਸਟਾਫ 'ਚ ਹੜਕੰਪ ਮਚ ਗਿਆ । ਮਾਮਲੇ ਦੀ ਜਾਣਕਾਰੀ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਨੂੰ ਦਿੱਤੀ ਗਈ। ਨਾਲ ਹੀ ਸਿਵਲ ਸਰਜਨ ਦਫ਼ਤਰ ਨੂੰ ਉਨ੍ਹਾਂ ਦੇ ਪਾਜ਼ੇਟਿਵ ਹੋਣ ਅਤੇ ਹਸਪਤਾਲ ਤੋਂ ਚਲੇ ਜਾਣ ਦੀ ਸੂਚਨਾ ਦਿੱਤੀ। ਸਿਵਲ ਸਰਜਨ ਦਫ਼ਤਰ ਦੇ ਇੰਟੀਗ੍ਰੇਟਿਡ ਡਿਜ਼ੀਜ਼ ਸਰਵਿਲਾਂਸ ਪ੍ਰੋਗਰਾਮ (ਆਈ. ਡੀ. ਐੱਸ. ਪੀ.) ਵਿਭਾਗ ਨੇ ਬੁੱਧਵਾਰ ਸ਼ਾਮ ਕੋਰੋਨਾ ਅੱਪਡੇਟ ਜਾਰੀ ਕੀਤਾ। ਇਸ ਵਿਚ ਮਹਿੰਦਰ ਸਿੰਘ ਨੂੰ ਮ੍ਰਿਤਕ ਦੱਸਿਆ ਗਿਆ। ਮਹਿੰਦਰ ਦੇ ਪੋਤਰੇ ਅੰਮ੍ਰਿਤ ਸਿੰਘ ਅਨੁਸਾਰ ਸਿਹਤ ਵਿਭਾਗ ਦੀ ਲਾਪ੍ਰਵਾਹੀ ਕਾਰਣ ਸਾਡੇ ਪਰਿਵਾਰ ਨੂੰ ਭਾਰੀ ਮਾਨਸਿਕ ਪ੍ਰੇਸ਼ਾਨੀ ਹੋਈ ਹੈ । ਆਸਪਾਸ ਦੇ ਲੋਕ ਅਤੇ ਰਿਸ਼ਤੇਦਾਰ ਫੋਨ ਕਰ ਕੇ ਹੌਸਲਾ ਦੇ ਰਹੇ ਹਨ ਪਰ ਦਾਦਾ ਦੀ ਜ਼ਿੰਦਾ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਦਾਦਾ ਜੀ ਦੇ ਕੋਰੋਨਾ ਪਾਜ਼ੇਟਿਵ ਹੋਣ ਬਾਰੇ ਵੀ ਉਨ੍ਹਾਂ ਨੂੰ ਨਹੀਂ ਦੱਸਿਆ ਗਿਆ।
ਇਹ ਵੀ ਪੜ੍ਹੋ : ਹੱਸਦੇ-ਖੇਡਦੇ ਪਰਿਵਾਰ 'ਚ ਪਏ ਕੀਰਨੇ: ਕੰਮ ਤੋਂ ਵਾਪਸ ਆ ਰਹੇ ਪਤੀ-ਪਤਨੀ ਦੀ ਦਰਦਨਾਕ ਹਾਦਸੇ 'ਚ ਮੌਤ
ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਜੇ. ਪੀ. ਅੱਤਰੀ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ। ਉਨ੍ਹਾਂ ਨੇ ਡਾਟਾ ਐਂਟਰੀ ਆਪ੍ਰੇਟਰ ਤੋਂ ਪੁੱਛਿਆ ਕਿ ਇਹ ਗਲਤੀ ਕਿਵੇਂ ਹੋਈ। ਆਪ੍ਰੇਟਰ ਨੇ ਬੁੱਧਵਾਰ ਦੀ ਸੂਚੀ ਵਿਖਾਈ, ਜਿਸ ਵਿਚ ਸਪੱਸ਼ਟ ਸੀ ਕਿ ਮਹਿੰਦਰ ਸਿੰਘ ਕੋਰੋਨਾ ਪਾਜ਼ੇਟਿਵ ਹਨ ਅਤੇ ਹਸਪਤਾਲੋਂ ਘਰ ਚਲੇ ਗਏ ਹਨ। ਇਸ ਵਿਚ ਕਿਤੇ ਇਹ ਦਰਜ ਨਹੀਂ ਸੀ ਕਿ ਉਨ੍ਹਾਂ ਦੀ ਮੌਤ ਹੋ ਗਈ ਹੈ। ਹਸਪਤਾਲ ਤੋਂ ਇਹ ਰਿਪੋਰਟ ਸਿਵਲ ਸਰਜਨ ਦਫ਼ਤਰ ਭੇਜੀ ਗਈ ਸੀ। ਉੱਥੇ ਹੀ ਆਈ. ਡੀ. ਐੱਸ. ਪੀ. ਵਿਭਾਗ ਨੇ ਮਹਿੰਦਰ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਇਹ ਵੀ ਪੜ੍ਹੋ : ਕੇਂਦਰ ਨੇ ਅਮਰਿੰਦਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਹਲਕੇ 'ਚ ਲਿਆ
ਉੱਧਰ ਇਸ ਸਬੰਧੀ ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਚੁੱਪ ਧਾਰ ਲਈ ਹੈ ਅਤੇ ਵਾਰ-ਵਾਰ ਫੋਨ ਕਰਨ 'ਤੇ ਵੀ ਫੋਨ ਨਹੀਂ ਚੁੱਕਿਆ। ਦੱਸਣਯੋਗ ਹੈ ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿਚ 2 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਲਾਸ਼ ਬਦਲ ਦਿੱਤੀ ਗਈ ਸੀ। ਇੰਨੀ ਵੱਡੀ ਗਲਤੀ ਸਬੰਧੀ ਅਜੇ ਤਕ ਕਿਸੇ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਹੁਣ ਸਿਹਤ ਵਿਭਾਗ ਨੇ ਵੱਡੀ ਗਲਤੀ ਕਰ ਦਿੱਤੀ ਹੈ। ਜੇਕਰ ਸਿਹਤ ਵਿਭਾਗ ਗਲਤ ਅੰਕੜੇ ਪੇਸ਼ ਕਰ ਕੇ ਕੋਰੋਨਾ ਦੇ ਮਰੀਜ਼ਾਂ ਨੂੰ ਦਹਿਸ਼ਤ ਵਿਚ ਪਾਏਗਾ ਤਾਂ ਮਰੀਜ਼ ਕਿੱਥੇ ਜਾਣਗੇ। ਦੱਸਣਯੋਗ ਹੈ ਕਿ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਲਿਸਟ ਸਿਵਲ ਸਰਜਨ ਦਫ਼ਤਰ 'ਚ ਆਈ. ਡੀ. ਐੱਸ. ਪੀ. ਵਿਭਾਗ ਵੱਲੋਂ ਬਣਾਈ ਜਾਂਦੀ ਹੈ। ਵਿਭਾਗ ਵੱਲੋਂ ਇਸ ਸਬੰਧੀ ਦੋ ਡਾਕਟਰਾਂ ਨੂੰ ਤਾਇਨਾਤ ਕੀਤਾ ਗਿਆ ਹੈ ।
ਦੁਖ਼ਦ ਖ਼ਬਰ: ਦੋ ਭੈਣਾਂ ਦੇ ਇਕਲੌਤੇ ਭਰਾ ਦੀ ਕੈਨੇਡਾ 'ਚ ਹੋਈ ਮੌਤ, ਸਦਮੇ 'ਚ ਪਰਿਵਾਰ
NEXT STORY