ਅੰਮ੍ਰਿਤਸਰ (ਸੁਮਿਤ ਖੰਨਾ) - ਪੁਲਸ ਵੱਲੋਂ ਹੈਰੋਇਨ ਦੇ ਸੌਦਾਗਰ ਮਾਂ-ਪੁੱਤ ਤੇ ਉਨ੍ਹਾਂ ਦੇ ਸਾਥੀਆਂ ਨੂੰ 260 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਕ ਲੋਹਾਰਕਾ ਦੀ ਰਹਿਣ ਵਾਲੀ ਮਨਜੀਤ ਕੌਰ ਆਪਣੇ ਬੇਟੇ ਨਾਲ ਮਿਲ ਕੇ ਅੰਮ੍ਰਿਤਸਰ 'ਚ ਹੈਰੋਇਨ ਵੇਚਣ ਦਾ ਕੰਮ ਕਰਦੀ ਸੀ। ਗੁਪਤ ਸੂਚਨਾ ਦੇ ਆਧਾਰ 'ਤੇ ਜਦੋਂ ਪੁਲਸ ਨੇ ਰੇਡ ਮਾਰੀ ਤਾਂ ਇਹ ਪੁਲਸ ਦੇ ਹੱਥੇ ਚੜ੍ਹ ਗਏ। ਦੋਸ਼ੀਆਂ ਦਾ ਪਹਿਚਾਣ ਹਰਭੇਜ ਸਿੰਘ, ਜਗਦੀਪ ਸਿੰਘ ਉਰਫ ਜੱਗਾ, ਜਗਰੂਪ ਸਿੰਘ ਉਰਫ ਜੱਗੂ ਤੇ ਮਨਜੀਤ ਕੌਰ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ 'ਚ ਹਰਭੇਜ ਸਿੰਘ ਖਿਲਾਫ ਪਹਿਲਾਂ ਵੀ ਮੋਬਾਇਲ ਲੁੱਟ ਤੇ ਹੈਰੋਇਨ ਵੇਚਣ ਦੇ ਮਾਮਲੇ ਦਰਜ ਸਨ।
ਅਣਪਛਾਤਾ ਲੁਟੇਰਾ ਰਿਕਸ਼ੇ ਤੋਂ ਬੈਗ ਚੋਰੀ ਕਰ ਕੇ ਫਰਾਰ
NEXT STORY