ਮੋਗਾ (ਆਜ਼ਾਦ) - ਕਿਸੇ ਅਣਪਛਾਤੇ ਲੁਟੇਰੇ ਵੱਲੋਂ ਰਿਕਸ਼ੇ 'ਤੇ ਰੱਖੇ ਹੈਂਡ ਬੈਗ ਨੂੰ ਚੋਰੀ ਕਰ ਕੇ ਲਿਜਾਣ ਦਾ ਪਤਾ ਲੱਗਾ ਹੈ। ਇਸ ਸਬੰਧੀ ਥਾਣਾ ਸਿਟੀ ਮੋਗਾ ਵੱਲੋਂ ਅਪਨੀਤ ਸਿੰਘ ਪੁੱਤਰ ਗੁਰਬਚਨ ਸਿੰਘ ਨਿਵਾਸੀ ਹੁਸ਼ਿਆਰਪੁਰ ਰੋਡ ਜਲੰਧਰ ਦੀ ਸ਼ਿਕਾਇਤ 'ਤੇ ਅਣਪਛਾਤੇ ਲੁਟੇਰੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਮੰਗਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਅਪਨੀਤ ਸਿੰਘ ਨੇ ਇਸ ਸਬੰਧ 'ਚ ਜ਼ਿਲਾ ਪੁਲਸ ਮੁਖੀ ਨੂੰ ਸ਼ਿਕਾਇਤ ਪੱਤਰ ਦਿੱਤਾ ਸੀ, ਜਿਸ 'ਚ ਉਸ ਨੇ ਕਿਹਾ ਸੀ ਕਿ ਉਹ ਘਰੇਲੂ ਕੰਮ ਦੇ ਸਬੰਧ 'ਚ ਮੋਗਾ ਆਇਆ ਸੀ, ਜਦ ਉਹ ਰਿਕਸ਼ੇ 'ਤੇ ਬੈਠ ਕੇ ਬੱਸ ਸਟੈਂਡ ਤੋਂ ਮੋਗਾ ਮੇਨ ਬਾਜ਼ਾਰ ਜਾ ਰਿਹਾ ਸੀ ਤਾਂ ਰਸਤੇ 'ਚ ਰੇਲਵੇ ਫਾਟਕ ਬੰਦ ਹੋਣ 'ਤੇ ਉਹ ਰਿਕਸ਼ੇ ਤੋਂ ਉਤਰ ਕੇ ਪੈਦਲ ਫਾਟਕ ਕਰਾਸ ਕਰਨ ਲੱਗਾ ਤੇ ਉਸ ਦਾ ਹੈਂਡ ਬੈਗ, ਜਿਸ 'ਚ ਰਜਿਸਟਰੀ ਅਤੇ ਹੋਰ ਦਸਤਾਵੇਜ਼ ਸਨ, ਰਿਕਸ਼ੇ 'ਤੇ ਪਿਆ ਸੀ, ਜਦ ਉਸ ਨੇ ਰਿਕਸ਼ੇ 'ਤੇ ਦੇਖਿਆ ਤਾਂ ਪਤਾ ਲੱਗਾ ਕਿ ਉਸ ਦਾ ਹੈਂਡ ਬੈਗ ਕੋਈ ਅਣਪਛਾਤਾ ਲੁਟੇਰਾ ਲੈ ਗਿਆ। ਜਾਂਚ ਅਧਿਕਾਰੀ ਨੇ ਕਿਹਾ ਕਿ ਉਹ ਲੁਟੇਰੇ ਲੜਕੇ ਦੀ ਤਲਾਸ਼ ਕਰ ਰਹੇ ਹਨ।
ਪ੍ਰਬੰਧਾ ਦੀ ਗਾਟ ਕਾਰਨ ਮੁੱਦਕੀ ਦੇ ਪੁਰਾਣੇ ਮੁੱਖ ਮਾਰਗ ਦੀ ਹੋਂਦ ਖਤਰੇ 'ਚ
NEXT STORY