ਅੰਮ੍ਰਿਤਸਰ (ਸਫਰ) : ਆਉਣ ਵਾਲੀ 18 ਤਰੀਕ 'ਤੇ ਪੁਲਸ ਦੇ ਨਾਲ-ਨਾਲ ਪੰਜਾਬ ਦੇ ਖੁਫੀਆ ਵਿਭਾਗ ਤੋਂ ਲੈ ਕੇ ਕੇਂਦਰ ਸਰਕਾਰ ਅਧੀਨ ਆਉਂਦੀਆਂ ਖੁਫੀਆ ਅਤੇ ਸੁਰੱਖਿਆ ਏਜੰਸੀਆਂ ਦੀ ਵੀ ਨਜ਼ਰ ਹੈ। 18 ਸਤੰਬਰ ਨੂੰ ਮੋਹਾਲੀ 'ਚ ਭਾਰਤ ਅਤੇ ਸਾਊਥ ਅਫਰੀਕਾ 'ਚ ਖੇਡੇ ਜਾਣ ਵਾਲੇ 'ਟੀ-20' ਇੰਟਰਨੈਸ਼ਨਲ ਕ੍ਰਿਕਟ ਮੈਚ 'ਤੇ ਖੁਫੀਆ ਪਹਿਰਾ ਲਾਉਣ ਲਈ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਤੇਜ਼-ਤਰਾਰ ਅਧਿਕਾਰੀਆਂ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ। ਇਹ ਅਧਿਕਾਰੀ ਖੁਫੀਆ ਵਿਭਾਗ ਲਈ ਜਿਥੇ ਪਲ-ਪਲ ਦੀ ਰਿਪੋਰਟ ਤਿਆਰ ਕਰ ਕੇ ਭੇਜਣਗੇ, ਉਥੇ ਹੀ ਦਰਸ਼ਕ ਗੈਲਰੀ 'ਚ ਬਤੌਰ ਦਰਸ਼ਕ ਦੇਸ਼ ਦੀ ਸੁਰੱਖਿਆ ਦੀ ਰਾਖੀ ਦੀ ਜ਼ਿੰਮੇਵਾਰੀ ਵੀ ਨਿਭਾਉਣਗੇ।
ਮੋਹਾਲੀ ਦੇ ਆਈ. ਏ. ਐੱਸ. ਬਿੰਦਰਾ ਕ੍ਰਿਕਟ ਸਟੇਡੀਅਮ 'ਚ ਖੇਡੇ ਜਾਣ ਵਾਲੇ ਮੈਚ 'ਚ ਵਿਦੇਸ਼ੀ ਸੈਲਾਨੀਆਂ ਸਬੰਧੀ ਜਿਥੇ ਖੁਫੀਆ ਵਿਭਾਗ ਦੇਸ਼ ਦੇ ਸਾਰੇ ਹਵਾਈ ਅੱਡਿਆਂ ਤੋਂ ਲੈ ਕੇ ਸੜਕ ਰਸਤੇ ਆਉਣ ਵਾਲੇ ਕ੍ਰਿਕਟ ਪ੍ਰੇਮੀਆਂ ਲਈ ਖਾਸ ਤੌਰ 'ਤੇ ਸਾਰੀ ਜਾਣਕਾਰੀ ਦਾ ਇਕੱਠਾ ਡਾਟਾ ਬਣਾਇਆ ਜਾ ਰਿਹਾ ਹੈ, ਉਥੇ ਹੀ ਖੁਫੀਆ ਵਿਭਾਗ ਪੰਜਾਬ 'ਚ ਸਰਗਰਮ ਅਜਿਹੇ ਲੋਕਾਂ ਦੀ ਕ੍ਰਾਈਮ ਕੁੰਡਲੀ ਕੱਢ ਕੇ ਉਨ੍ਹਾਂ ਦੀ ਤਲਾਸ਼ ਕਰ ਰਿਹਾ ਹੈ, ਜੋ ਪੈਸਿਆਂ ਖਾਤਿਰ ਸਰਹੱਦ ਪਾਰ ਬੈਠੇ ਅੱਤਵਾਦੀਆਂ ਲਈ ਕੰਮ ਕਰਨ ਦੇ ਦੋਸ਼ 'ਚ ਵਾਂਟੇਡ ਹਨ। ਮੋਹਾਲੀ 'ਚ ਹੋਣ ਵਾਲੇ ਮੈਚ ਨੂੰ ਲੈ ਕੇ ਅੰਮ੍ਰਿਤਸਰ ਤੋਂ ਵੀ ਸੁਰੱਖਿਆ ਅਤੇ ਖੁਫੀਆ ਵਿੰਗ ਦੀ ਕਮਾਨ ਸੰਭਾਲਣ ਲਈ ਕਈ ਉੱਚ ਅਧਿਕਾਰੀਆਂ ਨੂੰ ਭੇਜਿਆ ਜਾ ਰਿਹਾ ਹੈ ਪਰ ਸਕਿਓਰਿਟੀ ਕਾਰਨ ਉਨ੍ਹਾਂ ਦਾ ਨਾਂ ਸਰਵਜਨਕ ਨਹੀਂ ਕੀਤਾ ਜਾ ਸਕਦਾ।
'ਅੱਤਵਾਦੀ ਪਰਛਾਵੇਂ' ਤੋਂ ਦੂਰ ਰੱਖਣ ਲਈ ਖਾਸ ਚੱਕਰਵਿਊ ਬਣਾਇਆ
ਮੋਹਾਲੀ 'ਚ ਹੋਣ ਵਾਲੇ ਕ੍ਰਿਕਟ ਮੈਚ ਨੂੰ ਲੈ ਕੇ ਜਿਥੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ, ਉਥੇ ਹੀ ਸੂਬੇ ਦੇ ਕਈ ਸ਼ਹਿਰਾਂ ਦੇ ਉੱਚ ਅਧਿਕਾਰੀਆਂ ਨੂੰ ਮੋਹਾਲੀ ਦੀ ਘੇਰਾਬੰਦੀ ਨੂੰ ਲੈ ਕੇ ਵੱਖ-ਵੱਖ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਮੋਹਾਲੀ 'ਚ ਹੋਣ ਵਾਲੇ ਕ੍ਰਿਕਟ ਮੈਚ ਨੂੰ 'ਅੱਤਵਾਦੀ ਪਰਛਾਵੇਂ' ਤੋਂ ਦੂਰ ਰੱਖਣ ਲਈ ਖਾਸ ਚੱਕਰਵਿਊ ਬਣਾਇਆ ਗਿਆ ਹੈ, ਜਿਸ ਨਾਲ ਮੈਚ ਤੋਂ 24 ਘੰਟੇ ਪਹਿਲਾਂ ਮੋਹਾਲੀ ਨੂੰ ਚਾਰੇ ਪਾਸਿਓਂ ਸੀਲ ਕਰ ਦਿੱਤਾ ਜਾਵੇਗਾ।
ਅਟਾਰੀ ਬਾਰਡਰ ਤੋਂ ਆਉਣ ਵਾਲੇ ਕ੍ਰਿਕਟ ਪ੍ਰੇਮੀਆਂ 'ਤੇ ਰਹੇਗੀ ਨਜ਼ਰ
ਕ੍ਰਿਕਟ ਦੇ ਸ਼ੌਕੀਨ ਗੁਆਂਢੀ ਦੇਸ਼ ਪਾਕਿਸਤਾਨ 'ਚ ਵੀ ਬਹੁਤ ਹਨ, ਅਜਿਹੇ 'ਚ ਭਾਰਤ-ਪਾਕਿ 'ਚ ਜਦੋਂ-ਜਦੋਂ ਦੋਵਾਂ ਮੁਲਕਾਂ 'ਚ ਕ੍ਰਿਕਟ ਮੈਚ ਹੋਏ ਹਨ ਤਾਂ ਪਾਕਿਸਤਾਨ ਤੋਂ ਕ੍ਰਿਕਟ ਪ੍ਰੇਮੀ ਭਾਰਤ ਤੇ ਭਾਰਤ ਤੋਂ ਪਾਕਿਸਤਾਨ ਜਾਂਦੇ ਰਹੇ ਹਨ। ਅਜਿਹੇ 'ਚ ਇਸ ਵਾਰ ਮੋਹਾਲੀ 'ਚ ਹੋਣ ਵਾਲੇ ਭਾਰਤ ਅਤੇ ਸਾਊਥ ਅਫਰੀਕਾ ਦੇ ਕ੍ਰਿਕਟ ਮੈਚ 'ਚ ਅਟਾਰੀ ਸਰਹੱਦ ਤੋਂ ਆਉਣ ਵਾਲੇ ਵਿਦੇਸ਼ੀ ਕ੍ਰਿਕਟ ਪ੍ਰੇਮੀਆਂ 'ਤੇ ਨਜ਼ਰ ਰੱਖਣ ਲਈ ਅੰਮ੍ਰਿਤਸਰ 'ਚ ਖੁਫੀਆ ਵਿਭਾਗ ਨੇ ਸਪੈਸ਼ਲ ਵਿੰਗ ਦਾ ਗਠਨ ਕਰ ਦਿੱਤਾ ਹੈ।
ਕਈ ਹੋਰ ਵਿਧਾਇਕਾਂ ਨੂੰ ਵੀ ਹੋਈ ਸੀ 'ਕੈਬਨਿਟ ਰੈਂਕ' ਦੇਣ ਦੀ ਪੇਸ਼ਕਸ਼
NEXT STORY