ਅੰਮ੍ਰਿਤਸਰ (ਸੰਜੀਵ, ਸੁਮਿਤ ਖੰਨਾ) : 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ 'ਚ ਹੋਏ ਹੱਤਿਆਕਾਂਡ ਦੇ 100 ਸਾਲ ਪੂਰੇ ਹੋਣ ਜਾ ਰਹੇ ਹਨ। ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਜਲ੍ਹਿਆਂਵਾਲਾ ਬਾਗ 'ਚ ਮਨਾਏ ਜਾ ਰਹੇ ਸ਼ਤਾਬਦੀ ਸਮਾਰੋਹ ਨੂੰ ਲੈ ਕੇ ਜਿੱਥੇ ਕੇਂਦਰ ਅਤੇ ਰਾਜ ਸਰਕਾਰ ਇਸ 'ਤੇ ਆਪਣੀ ਪੂਰੀ ਰਾਜਨੀਤੀ ਕਰ ਰਹੀ ਹੈ, ਉਥੇ ਹੀ ਕਮਿਸ਼ਨੇਟ ਪੁਲਸ ਨੇ ਵੀ ਜਲ੍ਹਿਆਂਵਾਲਾ ਬਾਗ ਦੀ ਸੁਰੱਖਿਆ ਨੂੰ ਲੈ ਕੇ ਫੁਲ ਪਰੂਫ ਇੰਤਜਾਮ ਕਰਨੇ ਸ਼ੁਰੂ ਕਰ ਦਿੱਤੇ ਹਨ। ਅੱਜ ਦਿਨ ਭਰ ਬਾਗ 'ਚ ਡਾਗ ਸਕੁਐਡ ਨੇ ਚੱਪਾ-ਚੱਪਾ ਖੰਗਾਲਿਆ, ਉਥੇ ਹੀ ਬਾਗ ਦੇ ਪ੍ਰਵੇਸ਼ ਦੁਆਰ ਤੇ ਮੈਟਲ ਡਿਟੈਕਟਰ ਲਗਾ ਦਿੱਤੇ ਹਨ। ਸ਼ਤਾਬਦੀ ਸਮਾਰੋਹ 'ਚ ਦੇਸ਼ ਦੇ ਉਪ ਰਾਸ਼ਟਰਪਤੀ ਵੈਂਕਇਆ ਨਾਇਡੂ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਹੋਰ ਪ੍ਰਤੀਨਿਧੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ। ਇਸ ਸਮਾਗਮ 'ਚ ਕਰੀਬ 10 ਹਜ਼ਾਰ ਲੋਕਾਂ ਦੇ ਹਿਸਾਬ ਨਾਲ ਇੰਤਜ਼ਾਮ ਕੀਤਾ ਗਿਆ ਹੈ ਜਦਕਿ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੇ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ। ਲੋਕ ਸਭਾ ਚੋਣਾਂ ਦੇ ਚੱਲਦੇ ਸ਼ਹਿਰ 'ਚ ਧਾਰਾ 144 ਲੱਗ ਗਈ ਹੈ। ਅਜਿਹੇ 'ਚ ਇੰਨੇ ਲੋਕਾਂ ਨੂੰ ਸੰਭਾਲਣਾ ਤੇ ਪੁਖਤਾ ਸੁਰੱਖਿਆ ਦਾ ਇੰਤਜ਼ਾਮ ਕਰਨਾ ਪ੍ਰਸ਼ਾਸਨ ਲਈ ਟੇਡੀ ਖੀਰ ਸਾਬਿਤ ਹੋਣ ਵਾਲਾ ਹੈ।
ਮੁੱਖ ਮੰਤਰੀ ਕੱਢਣਗੇ ਕੈਂਡਲ ਮਾਰਚ
ਜਲ੍ਹਿਆਂਵਾਲਾ ਬਾਗ ਦੇ ਸ਼ਤਾਬਦੀ ਸਮਾਰੋਹ ਦੀ ਪਹਿਲੀ ਸ਼ਾਮ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਟਾਊਨ ਹਾਲ ਤੋਂ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ, ਜੋ ਜਲ੍ਹਿਆਂਵਾਲਾ ਬਾਗ 'ਚ ਸ਼ਹੀਦੀ ਸਮਾਰੋਹ 'ਤੇ ਜਾਵੇਗਾ, ਜਿਸ 'ਚ ਅੰਮ੍ਰਿਤਸਰ ਦੇ ਹੀ ਨਹੀਂ ਸਗੋਂ ਸਮੁੱਚੀ ਕਾਂਗਰਸ ਦੇ ਨੇਤਾ ਹਿੱਸਾ ਲੈਣਗੇ।
ਇਸ ਸਬੰਧੀ ਪੁਲਸ ਕਮਿਸ਼ਨਰ ਐੱਸ.ਐੱਸ. ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਜਲ੍ਹਿਆਂਵਾਲਾ ਬਾਗ 'ਚ ਮਨਾਏ ਜਾ ਰਹੇ ਸ਼ਤਾਬਦੀ ਸਮਾਰੋਹ ਨੂੰ ਲੈ ਕੇ ਪੁਲਸ ਪੂਰੀ ਤਰ੍ਹਾਂ ਨਾਲ ਗੰਭੀਰ ਹੈ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਦਿਨ ਜਿੱਥੇ ਵਿਸਾਖੀ ਅਤੇ ਰਾਮ ਨੌਮੀ ਦਾ ਪਾਵਨ ਤਿਉਹਾਰ ਹੈ, ਲੋਕ ਪੁਲਸ ਦੇ ਨਾਲ ਸਹਿਯੋਗ ਕਰਨ।
ਅਕਾਲੀ ਦਲ ਨੂੰ ਪੁੱਠੀ ਪੈਣ ਲੱਗੀ ਕੁੰਵਰ ਵਿਜੇ ਪ੍ਰਤਾਪ ਦੇ ਅਹੁਦੇ 'ਤੇ ਚੱਲੀ ਤਲਵਾਰ
NEXT STORY