ਅੰਮ੍ਰਿਤਸਰ (ਇੰਦਰਜੀਤ): ਐਕਸਾਈਜ਼ ਐਂਡ ਟੈਕਸੇਸ਼ਨ ਮੋਬਾਇਲ ਵਿੰਗ ਅੰਮ੍ਰਿਤਸਰ 'ਚ 32 ਲੱਖ ਰੁਪਏ ਦੇ ਕਰੀਬ ਸੋਨੇ ਦੇ ਗਹਿਣੇ ਫੜੇ ਹਨ, ਜਿਸਨੂੰ ਦੂਜੇ ਸੂਬੇ ਤੋਂ ਲਿਆਂਦਾ ਜਾ ਰਿਹਾ ਸੀ। ਪਿਛਲੇ ਕਈ ਸਾਲਾਂ ਤੋਂ ਸੋਨੇ ਦੇ ਬਿਨਾਂ ਬਿੱਲ ਦੇ ਵਪਾਰ 'ਤੇ ਕੋਈ ਰੋਕ ਨਹੀਂ ਰਹੀ ਸੀ, ਉਥੇ ਹੀ ਅੱਜ ਇਸਦੀ ਦੁਬਾਰਾ ਸ਼ੁਰੂਆਤ ਹੋ ਚੁੱਕੀ ਹੈ। ਬਰਾਮਦ ਕੀਤੇ ਗਏ ਗਹਿਣੇ ਅੰਮ੍ਰਿਤਸਰ ਦੇ ਇਕ ਜਿਊਲਰਸ ਦੇ ਸਨ।
ਇਹ ਵੀ ਪੜ੍ਹੋ : ਹੈਵਾਨੀਆਂ ਦੀਆਂ ਹੱਦਾਂ ਪਾਰ, 30 ਸਾਲਾ ਜਨਾਨੀ ਨੂੰ ਨੌਜਵਾਨਾਂ ਨੇ ਬਣਾਇਆ ਆਪਣੀ ਹਵਸ ਦਾ ਸ਼ਿਕਾਰ
ਜਾਣਕਾਰੀ ਮੁਤਾਬਕ ਐਕਸਾਈਜ਼ ਐਂਡ ਟੈਕਸੇਸ਼ਨ ਮੋਬਾਇਲ ਵਿੰਗ ਦੀ ਡਿਪਟੀ ਕਮਿਸ਼ਨਰ ਹਰਦੀਪ ਕੌਰ ਭਾਵਰਾ ਨੂੰ ਇਸ ਬਾਰੇ ਇਨਪੁੱਟ ਸੀ ਕਿ ਸੋਨੇ ਦੇ ਗਹਿਣਿਆਂ ਦੀ ਇਕ ਵੱਡੀ ਖੇਪ ਨੂੰ ਲਿਜਾਇਆ ਜਾ ਰਿਹਾ ਹੈ, ਜਿਸ ਲਈ ਸਹੀ ਦਸਤਾਵੇਜ਼ ਪੂਰਾ ਕਰਨ ਵਾਲਿਆਂ ਦੇ ਕੋਲ ਨਹੀਂ ਹਨ। ਇਸ ਸੂਚਨਾ ਬਾਰੇ ਕਾਰਵਾਈ ਕਰਨ ਲਈ ਮੈਡਮ ਭਾਵਰਾ ਨੇ ਅੰਮ੍ਰਿਤਸਰ ਦੇ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਰਾਜੂ ਧਮੀਜਾ ਅਤੇ ਈ . ਟੀ. ਓ. ਜਸਵਿੰਦਰ ਚੌਧਰੀ ਨੂੰ ਐਕਸ਼ਨ ਲੈਣ ਸਬੰਧੀ ਨਿਰਦੇਸ਼ ਦਿੱਤੇ। ਇਸ 'ਤੇ ਤੁਰੰਤ ਕਾਰਵਾਈ ਕਰਦਿਆਂ ਮੋਬਾਇਲ ਵਿੰਗ ਦੀ ਟੀਮ ਨੇ ਈ . ਟੀ. ਓ. ਜਸਵਿੰਦਰ ਚੌਧਰੀ ਦੀ ਅਗਵਾਈ ਵਿਚ ਭਾਰੀ ਲਾਮ-ਲਸ਼ਕਰ ਸਮੇਤ ਸਬੰਧਤ ਥਾਵਾਂ 'ਤੇ ਘੇਰਾਬੰਦੀ ਕਰ ਦਿੱਤੀ। ਇਸ ਵਿਚ ਮੋਬਾਇਲ ਵਿੰਗ ਅਧਿਕਾਰੀ ਅਸ਼ਵਨੀ ਕੁਮਾਰ ਅਤੇ ਰਾਜੀਵ ਮਰਵਾਹਾ (ਸਿੰਘ ਫੇਮ) ਸ਼ਾਮਿਲ ਸਨ।
ਇਹ ਵੀ ਪੜ੍ਹੋ : ਦੁਖਦ ਖ਼ਬਰ: ਟੈਕਸਾਸ 'ਚ ਰਹਿੰਦੇ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਹਾਦਸੇ 'ਚ ਮੌਤ
ਇਸ 'ਚ ਮੋਬਾਇਲ ਵਿੰਗ ਦੀ ਟੀਮ ਨੇ ਇਕ ਸਵਿਫਟ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ, ਜਿਸਦੇ ਅੰਦਰ ਪਏ ਹੋਏ ਬੈਗ ਦੀ ਤਲਾਸ਼ੀ ਲੈਣ 'ਤੇ ਵਪਾਰੀ ਤੋਂ ਸੋਨੇ ਦੇ ਗਹਿਣਿਆਂ ਦੀ ਖੇਪ ਫੜੀ। ਸਹਾਇਕ ਕਮਿਸ਼ਨਰ ਮੋਬਾਇਲ ਵਿੰਗ ਰਾਜੂ ਧਮੀਜਾ ਨੇ ਸਪੱਸ਼ਟ ਕਰਦਿਆਂ ਦੱਸਿਆ ਕਿ ਵਿਭਾਗ ਬਰਾਮਦ ਕੀਤੇ ਗਏ ਸੋਨੇ ਦੇ ਗਹਿਣਿਆਂ 'ਤੇ ਟੈਕਸ ਅਤੇ ਪੈਨਲਟੀ ਦੀ ਵਸੂਲੀ ਕਰੇਗਾ। ਇਸ ਸਬੰਧੀ ਡਿਪਟੀ ਕਮਿਸ਼ਨਰ ਮੋਬਾਇਲ ਵਿੰਗ ਹਰਦੀਪ ਕੌਰ ਭਾਵਰਾ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਗਹਿਣਿਆਂ ਦੀ ਕੀਮਤ 31 ਲੱਖ 80 ਹਜ਼ਾਰ ਰੁਪਏ ਹੈ। ਉਨ੍ਹਾਂ ਕਿਹਾ ਕਿ ਸੋਨੇ ਦੀ ਨਜਾਇਜ਼ ਤੌਰ 'ਤੇ ਵਿਕਰੀ ਨੂੰ ਰੋਕਿਆ ਜਾਵੇਗਾ ਕਿਉਂਕਿ ਇਸ ਨਾਲ ਸੂਬੇ ਦੇ ਵੱਡੇ ਪੱਧਰ 'ਤੇ ਰੈਵੀਨਿਊ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਐਕਸ਼ਨ ਲੈਣ ਲਈ ਪੂਰੇ ਪੰਜਾਬ ਵਿਚ ਸਖ਼ਤ ਨਿਰਦੇਸ਼ ਦਿੱਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਕੁੜੀ ਨਾਲ ਸਬੰਧ ਬਣਾਉਂਦਿਆਂ ਨੌਜਵਾਨ ਨੇ ਕੀਤੀ ਅਜਿਹੀ ਹਰਕਤ ਕਿ ਹੋ ਗਈ 12 ਸਾਲ ਦੀ ਸਜ਼ਾ
ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਕਿਸਾਨ ਅੰਦੋਲਨ ਦੇ ਦੇਸ਼-ਪੱਧਰੀ ਪਸਾਰ ਲਈ ਹੋਈਆਂ ਪੱਬਾਂ-ਭਾਰ
NEXT STORY