ਅੰਮ੍ਰਿਤਸਰ (ਨੀਰਜ) : ਜੰਮੂ-ਕਮਸ਼ੀਰ 'ਚ ਸੀਜ਼ ਫਾਇਰ ਹੋਣ ਦੇ ਬਾਵਜੂਦ ਪਾਕਿਸਤਾਨੀ ਸੈਨਾ ਵਲੋਂ ਕੀਤੀ ਜਾ ਰਹੀ ਗੋਲਾਬਾਰੀ ਦਾ ਅਸਰ ਅਟਾਰੀ ਬਾਰਡਰ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਈਦ ਦੇ ਮੌਕੇ 'ਤੇ ਜਿਥੇ ਆਮ ਤੌਰ 'ਤੇ ਬੀ. ਐੱਸ. ਐੱਫ. ਵਲੋਂ ਪਾਕਿਸਤਾਨੀ ਰੇਂਜਰਸ ਨੂੰ ਮਠਿਆਈ ਦਿੱਤੀ ਜਾਂਦੀ ਸੀ ਪਰ ਇਸ ਵਾਰ ਬੀ. ਐੱਸ. ਐੱਫ. ਨੇ ਪਾਕਿਸਤਾਨ ਰੇਂਜਰਸ ਨੂੰ ਮਠਿਆਈ ਨਹੀਂ ਦਿੱਤੀ ਹੈ ਤੇ ਜੰਮੂ-ਕਸ਼ਮੀਰ 'ਚ ਸੀਜ਼ ਫਾਇਰ ਦੀ ਉਲੰਘਣਾ ਦਾ ਵਿਰੋਧ ਜਤਾਇਆ। ਇਨ੍ਹਾਂ ਹੀ ਨਹੀਂ ਬੀ. ਐੱਸ. ਐੱਫ ਤੇ ਪਾਕਿਸਤਾਨ ਰੇਂਜਰਸ 'ਚ ਹੋਣ ਵਾਲੀ ਪਰੇਡ 'ਚ ਵੀ ਇਸ ਕੁੜੱਤਣ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਗਰਮੀਆਂ ਦੀਆਂ ਛੁੱਟੀਆਂ ਦੇ ਚਲਦੇ ਚਾਲੀ ਹਜ਼ਾਰ ਤੋਂ ਜ਼ਿਆਦਾ ਦਰਸ਼ਕਾਂ ਦੇ ਸਾਹਮਣੇ ਬੀ. ਐੱਸ. ਐੱਫ ਤੇ ਪਾਕਿਸਤਾਨ ਰੇਂਜਰਸ ਦੇ ਨੌਜਵਾਨ ਇਕ-ਦੂਜੇ ਨੂੰ ਲਾਲ ਅੱਖਾਂ ਨਾਲ ਵੇਖ ਰਹੇ ਹਨ ਹਾਲਾਂਕਿ ਪਾਕਿਸਤਾਨ ਰੇਂਜਰਸ ਵਲੋਂ ਬੀ. ਐੱਸ. ਐੱਫ. ਨੂੰ ਮਠਿਆਈ ਦੇਣ ਦਾ ਸੁਨੇਹਾ ਦਿੱਤਾ ਗਿਆ ਸੀ ਪਰ ਬੀ. ਐੱਸ. ਐੱਫ ਨੇ ਮਠਿਆਈ ਲੈਣ ਤੋਂ ਮਨ੍ਹਾ ਕਰ ਦਿੱਤਾ। ਅਟਾਰੀ ਬਾਰਡਰ 'ਤੇ ਪਰੇਡ ਦੇਖਣ ਆਏ ਦਰਸ਼ਕਾ ਨੇ ਜਿਨਾਂ 'ਚ ਰਾਜਸਥਾਨ ਤੋਂ ਆਏ ਅਨਿਲ ਸੌਲੰਕੀ ਤੇ ਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਕ ਪਾਸੇ ਤਾਂ ਪਾਕਿਸਤਾਨ ਸੈਨਾ ਈਦ ਦੀ ਦੁਹਾਈ ਦੇ ਕੇ ਸੀਜ਼ ਫਾਇਰ ਦੀ ਗੱਲ ਕਰ ਰਹੀ ਹੈ ਤੇ ਦੂਜੇ ਪਾਸੇ ਲਗਾਤਾਰ ਭਾਰਤੀ ਚੌਕੀਆਂ 'ਚ ਗੋਲੀਬਾਰੀ ਕਰ ਰਹੀ ਹੈ। ਪਿੱਠ 'ਚ ਛੁਰਾ ਮਾਰਨ ਦੀ ਆਦਤ ਪਾਕਿਸਤਾਨ ਦੀ ਫਿਤਰਤ ਹੈ, ਇਸ ਲਈ ਪਾਕਿਸਤਾਨ 'ਤੇ ਇਕ ਵਾਰ ਫਿਰ ਤੋਂ ਸਰਜੀਕਲ ਸਟਰਾਇਕ ਕੀਤੀ ਜਾਣੀ ਚਾਹੀਦੀ ਹੈ।
ਟਰੇਨ ਦੇ ਡੱਬੇ 'ਚੋਂ ਡਿੱਗਣ ਨਾਲ ਫੌਜੀ ਦੀ ਮੌਤ
NEXT STORY