ਅੰਮ੍ਰਿਤਸਰ (ਨੀਰਜ) : ਪੁਲਵਾਮਾ ਹਮਲੇ ਅਤੇ ਪੀ. ਓ. ਕੇ. (ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ) 'ਤੇ ਹਵਾਈ ਸੈਨਾ ਵੱਲੋਂ ਸਰਜੀਕਲ ਸਟ੍ਰਾਈਕ ਕੀਤੇ ਜਾਣ ਤੋਂ ਬਾਅਦ ਭਾਰਤ ਸਰਕਾਰ ਨੇ ਪਹਿਲੀ ਵਾਰ ਪਾਕਿਸਤਾਨ ਦੇ 16 ਕੈਦੀਆਂ ਨੂੰ ਰਿਹਾਅ ਕੀਤਾ। ਇਸ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਨੇ 360 ਭਾਰਤੀ ਕੈਦੀਆਂ ਨੂੰ ਰਿਹਾਅ ਕੀਤਾ ਸੀ, ਜਿਨ੍ਹਾਂ 'ਚ 355 ਭਾਰਤੀ ਮਛੇਰੇ ਅਤੇ 5 ਸਿਵਲ ਕੈਦੀ ਸ਼ਾਮਲ ਸਨ।
ਜਾਣਕਾਰੀ ਅਨੁਸਾਰ ਕੈਦੀਆਂ ਦੀ ਅਦਲਾ-ਬਦਲੀ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ 'ਚ ਹੋਏ ਸਮਝੌਤੇ ਤਹਿਤ ਇਨ੍ਹਾਂ ਪਾਕਿ ਕੈਦੀਆਂ ਨੂੰ ਰਿਹਾਅ ਕੀਤਾ ਗਿਆ ਹੈ। ਸਾਰੇ ਕੈਦੀ ਦੇਸ਼ ਦੀਆਂ ਵੱਖ-ਵੱਖ ਜੇਲਾਂ ਤੋਂ ਭਾਰੀ ਸੁਰੱਖਿਆ ਪ੍ਰਬੰਧਾਂ 'ਚ ਅਟਾਰੀ ਬਾਰਡਰ ਤੱਕ ਲਿਆਂਦੇ ਗਏ, ਜਿਨ੍ਹਾਂ ਨੂੰ ਜ਼ੀਰੋ ਲਾਈਨ 'ਤੇ ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੇ ਪਾਕਿ ਰੇਂਜਰਸ ਦੇ ਹਵਾਲੇ ਕਰ ਦਿੱਤਾ। ਪਾਕਿਸਤਾਨੀ ਕੈਦੀਆਂ 'ਚ ਜ਼ਿਆਦਾਤਰ ਕੈਦੀ ਗੈਰ-ਕਾਨੂੰਨੀ ਢੰਗ ਨਾਲ ਬਾਰਡਰ ਕਰਾਸ ਕਰਨ ਅਤੇ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਿਲ ਰਹਿਣ ਦੀ ਸਜ਼ਾ ਕੱਟ ਰਹੇ ਸਨ, ਜਿਨ੍ਹਾਂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ।
ਰੈਲੀ 'ਚ 'ਪਕੌੜਿਆਂ ਦੇ ਲੰਗਰ' 'ਤੇ ਟੁੱਟ ਪਏ ਲੋਕ, ਹੇਠੋਂ ਚੁੱਕ-ਚੁੱਕ ਖਾਂਦੇ ਰਹੇ (ਵੀਡੀਓ)
NEXT STORY