ਅੰਮ੍ਰਿਤਸਰ (ਅਰੁਣ) : ਕੇਂਦਰੀ ਜੇਲ ਫਤਾਹਪੁਰ 'ਚ ਕੱਪੜੇ ਚੋਰੀ ਹੋਣ 'ਤੇ ਤਕਰਾਰ ਪਿੱਛੋਂ 2 ਬੈਰਕਾਂ 'ਚ ਬੰਦ ਕੈਦੀ ਮਹਿਲਾਵਾਂ ਆਪਸ 'ਚ ਗੁੱਥਮ-ਗੁੱਥਾ ਹੋ ਗਈਆਂ। ਇਸ ਦੌਰਾਨ ਕੁੱਟ-ਮਾਰ ਦਾ ਸ਼ਿਕਾਰ ਹੋਈ ਇਕ ਗਰਭਵਤੀ ਔਰਤ ਨੂੰ ਸਿਵਲ ਹਸਪਤਾਲ ਰੈਫਰ ਕੀਤਾ ਗਿਆ। ਪੁਲਸ ਥਾਣਾ ਇਸਲਾਮਾਬਾਦ ਨੂੰ ਕੀਤੀ ਸ਼ਿਕਾਇਤ 'ਚ ਕੇਂਦਰੀ ਜੇਲ ਦੀ ਸਹਾਇਕ ਸੁਪਰਡੈਂਟ ਬਲਵਿੰਦਰ ਕੌਰ ਨੇ ਦੱਸਿਆ ਕਿ ਬੀਤੇ ਕੱਲ ਉਸ ਦੀ ਡਿਊਟੀ ਜੇਲ 'ਚ ਮਹਿਲਾ ਸੈੱਲ ਦੇ ਇੰਚਾਰਜ ਦੀ ਲੱਗੀ ਸੀ, ਜੇਲ 'ਚ ਬੰਦ ਨਾਈਜੀਰੀਅਨ ਔਰਤ ਲੀਓ ਨਾਲ ਨਵੀਂ ਦਿੱਲੀ ਅਤੇ ਨਾਈਜੀਰੀਅਨ ਔਰਤ ਫੇਥ ਨੇ ਉਸ ਨੂੰ ਆਪਣੇ ਕੱਪੜੇ ਚੋਰੀ ਹੋ ਜਾਣ ਸਬੰਧੀ ਸ਼ਿਕਾਇਤ ਕੀਤੀ ਸੀ। ਇਸ ਮਗਰੋਂ ਇਹ ਦੋਵੇਂ ਔਰਤਾਂ ਬਿਨਾਂ ਦੱਸੇ ਬੈਰਕ ਨੰਬਰ 2 ਵਿਚ ਜਾ ਕੇ ਆਪਣੇ ਕੱਪੜੇ ਲੱਭਣ ਲੱਗ ਪਈਆਂ। ਇਸੇ ਦੌਰਾਨ ਉਨ੍ਹਾਂ ਦੀ ਝੜਪ ਹੋ ਗਈ।
ਨਾਈਜੀਰੀਅਨ ਔਰਤ ਲੀਓ ਨੇ ਧੱਕਾ ਮਾਰ ਕੇ ਗਰਭਵਤੀ ਸ਼ਰਨਜੀਤ ਕੌਰ ਵਾਸੀ ਤਰਸਿੱਕਾ ਨੂੰ ਹੇਠਾਂ ਸੁੱਟ ਦਿੱਤਾ, ਉਸ ਨੇ ਮੌਕੇ 'ਤੇ ਜਾ ਕੇ ਸਥਿਤੀ 'ਤੇ ਕਾਬੂ ਪਾਇਆ। ਗਰਭਵਤੀ ਨੂੰ ਜੇਲ ਦੇ ਡਾਕਟਰਾਂ ਨੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਨਾਈਜੀਰੀਅਨ ਔਰਤ ਲੀਓ, ਫੇਥ ਅਤੇ ਸ਼ਰਨਜੀਤ ਕੌਰ ਤੋਂ ਇਲਾਵਾ ਗੁਰਪ੍ਰੀਤ ਕੌਰ ਵਾਸੀ ਬਾਬਾ ਬਕਾਲਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਸੁਬਰਾਮਣੀਅਮ ਸਵਾਮੀ ਦੇ ਬਿਆਨ 'ਤੇ ਅਕਾਲੀ ਆਗੂ ਆਪਣਾ ਸਟੈਂਡ ਸਪੱਸ਼ਟ ਕਰਨ : ਕਾਂਗਰਸ
NEXT STORY