ਅੰਮ੍ਰਿਤਸਰ (ਅਨਜਾਣ) : ਮੋਹਲੇਧਾਰ ਬਾਰਸ਼ ਤੇ ਠੰਢੀ-ਠੰਢੀ ਹਵਾ ਦੇ ਚੱਲਦਿਆਂ ਸੁਹਾਵਣੇ ਮੌਸਮ 'ਚ ਕਿਵਾੜ ਖੁੱਲ੍ਹਦਿਆਂ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ-ਦੀਦਾਰੇ ਕੀਤੇ। ਅੰਮ੍ਰਿਤ ਵੇਲੇ ਰੌਸ਼ਨੀਆਂ 'ਚ ਜਗਮਗਾਉਂਦਾ ਸ੍ਰੀ ਹਰਿਮੰਦਰ ਸਾਹਿਬ, ਬਾਰਸ਼ ਦੀਆਂ ਬੂੰਦਾਂ, ਬੱਦਲਵਾਹੀ ਤੇ ਹਵਾ ਦੇ ਠੰਢੇ ਬੁੱਲਿਆਂ ਨਾਲ ਸ੍ਰੀ ਹਰਿਮੰਦਰ ਸਾਹਿਬ ਦਾ ਨਜ਼ਾਰਾ ਦੇਖਣ ਹੀ ਵਾਲਾ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਚੱਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਤੇ ਸੰਗਤਾਂ ਵਲੋਂ ਗੁਲਾਬ ਦੀਆਂ ਪੰਖੜੀਆਂ ਦੀ ਵਰਖਾ ਮਾਨੋ ਅਰਸ਼ਾਂ ਤੋਂ ਫੁੱਲ ਬਰਸ ਰਹੇ ਹੋਣ ਇਕ ਅਲੌਕਿਕ ਨਜ਼ਾਰਾ ਤੱਕਣ ਨੂੰ ਮਿਲਿਆ। ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣ ਉਪਰੰਤ ਸੰਗਤਾਂ ਨੇ ਸਵੱਯੇ ਦਾ ਉਚਾਰਣ ਕੀਤਾ ਤੇ ਗ੍ਰੰਥੀ ਸਿੰਘ ਵੱਲੋਂ ਮੁਖ ਵਾਕ ਲਿਆ ਗਿਆ। ਜਿਸ ਦੀ ਕਥਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਈ। ਰਾਗੀ ਸਿੰਘਾਂ ਵਲੋਂ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਮੰਤਰ ਮੁਗਧ ਕੀਤਾ ਗਿਆ। ਗੁਰੂ ਕੀ ਬਾਣੀ ਨੇ ਸੰਗਤਾਂ ਦੇ ਹਿਰਦਿਆਂ ਨੂੰ ਰੌਸ਼ਨ ਕਰਦਿਆਂ ਠੰਢ ਵਰਤਾਈ। ਸਾਰਾ ਦਿਨ ਇਲਾਹੀ ਬਾਣੀ ਦੇ ਕੀਰਤਨ ਦਾ ਪ੍ਰਵਾਹ ਚੱਲਦਾ ਰਿਹਾ ਤੇ ਸੰਗਤਾਂ ਅੰਮ੍ਰਿਤਮਈ ਬਾਣੀ ਸੁਣ ਕੇ ਨਿਹਾਲ ਹੋ ਆਪਣੇ ਘਰਾਂ ਨੂੰ ਪਰਤਦੀਆਂ ਰਹੀਆਂ। ਪਰਿਕਰਮਾ ਦੇ ਇਸ਼ਨਾਨ ਦੀ ਸੇਵਾ ਦੇ ਨਾਲ-ਨਾਲ ਗੁਰੂ ਕੇ ਲੰਗਰ ਵਿਖੇ ਸੰਗਤਾਂ ਨੇ ਠੰਢੇ ਮੌਸਮ 'ਚ ਗਰਮਾ ਗਰਮ ਚਾਹ ਦਾ ਆਨੰਦ ਵੀ ਮਾਣਿਆਂ। ਦੁਪਹਰਿ ਸਮੇਂ ਚਾਰੇ ਪਾਸੇ ਲੱਗੀਆਂ ਛਬੀਲਾਂ ਤੋਂ ਠੰਢੇ-ਮਿੱਠੇ ਜਲ ਛਕੇ। ਸੰਗਤਾਂ ਨੇ ਗੁਰੂ ਕੇ ਲੰਗਰ ਦੇ ਇਲਾਵਾ, ਜੌੜੇ ਘਰ ਤੇ ਸਰੋਵਰ ਦੀ ਸਫ਼ਾਈ ਦੀ ਸੇਵਾ ਵੀ ਕੀਤੀ।
ਇਹ ਵੀ ਪੜ੍ਹੋਂ : ਇਕ ਤਰਫ਼ਾ ਪਿਆਰ 'ਚ ਮੁੰਡੇ ਨੇ ਕੀਤੀਆ ਦਰਿੰਦਗੀਆਂ ਦੀਆਂ ਹੱਦਾ ਪਾਰ, ਕੁੜੀ 'ਤੇ ਸੁੱਟਿਆ ਤੇਜ਼ਾਬ
ਗੁਰਦੁਆਰਾ ਥੜ੍ਹਾ ਸਾਹਿਬ ਵਿਖੇ ਸੰਗਤਾਂ ਨੇ ਧੁਰ ਕੀ ਬਾਣੀ ਦੇ ਕੀਰਤਨ ਕੀਤੇ
ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਥੜ੍ਹਾ ਸਾਹਿਬ ਵਿਖੇ ਗੁਰੂ ਕੀਆਂ ਸੰਗਤਾਂ ਨੇ ਰਲ ਮਿਲ ਕੇ ਧੁਰ ਕੀ ਬਾਣੀ ਦੇ ਰਸਭਿੰਨੇ ਕੀਰਤਨ ਕੀਤੇ। ਇਸ ਉਪਰੰਤ ਆਰਤੀ ਦਾ ਉਚਾਰਣ ਕੀਤਾ ਤੇ ਅਰਦਾਸ ਉਪਰੰਤ ਹੁਕਮਨਾਮਾ ਲਿਆ। ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਉਣ ਉਪਰੰਤ ਗ੍ਰੰਥੀ ਸਿੰਘ ਵੱਲੋਂ ਸਾਵਣ ਦੇ ਮਹੀਨੇ ਵਿੱਚ ਸੰਗਤਾਂ ਨੂੰ ਗੁਰੂ ਕੀ ਗੋਦ ਵਿੱਚ ਜੁੜਨ ਲਈ ਪ੍ਰੇਰਿਆ। ਉਨ੍ਹਾਂ ਕੋਰੋਨਾ ਮਹਾਂਮਾਰੀ ਤੋਂ ਪੂਰੇ ਸੰਸਾਰ ਨੂੰ ਨਿਜਾਤ ਦੇਣ ਲਈ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਜੋਦੜੀ ਕਰਦਿਆਂ ਸਰਬੱਤ ਨੂੰ ਖੁਸ਼ਹਾਲ ਜੀਵਨ ਦੇਣ ਲਈ ਕਾਮਨਾ ਕੀਤੀ।
ਇਹ ਵੀ ਪੜ੍ਹੋਂ : 'ਪੰਜਾਬ ਵਜ਼ਾਰਤ' ਦੀ ਅਹਿਮ ਬੈਠਕ ਅੱਜ, ਕਈ ਅਹਿਮ ਫ਼ੈਸਲਿਆਂ 'ਤੇ ਲੱਗ ਸਕਦੀ ਹੈ ਮੋਹਰ
ਢਾਡੀ ਵਾਰਾਂ ਨੇ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਿਆ
ਸ੍ਰੀ ਅਕਾਲ ਤਖ਼ਤ ਸਾਹਿਬ ' ਤੇ ਵੱਖ-ਵੱਖ ਢਾਡੀ ਜਥਿਆਂ ਵਲੋਂ ਢਾਡੀ ਵਾਰਾਂ ਗਾ ਕੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਗਿਆ। ਢਾਡੀ ਸਿੰਘਾਂ ਨੇ ਮੀਰੀ-ਪੀਰੀ ਦੇ ਮਾਲਿਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਲੜੀਆਂ ਛੇ ਜੰਗਾਂ ਦੀ ਵਿਸਥਾਰ ਨਾਲ ਵਿਆਖਿਆ ਕਰਦਿਆਂ ਸੰਗਤਾਂ ਨੂੰ ਜਿੱਥੇ ਬੀਰ ਰਸ ਪ੍ਰਦਾਨ ਕੀਤਾ ਓਥੇ ਆਉਣ ਵਾਲੀ ਪੀੜ੍ਹੀ ਨੂੰ ਅੰਮ੍ਰਿਤ ਛੱਕ ਗੁਰੂ ਵਾਲੇ ਬਣਕੇ ਬਾਣੀ ਤੇ ਬਾਣੇ ਦੇ ਧਾਰਨੀ ਹੋਣ ਲਈ ਕਿਹਾ।
ਇਹ ਵੀ ਪੜ੍ਹੋਂ : ਹਸਪਤਾਲ ਦੇ ਕਾਮੇ ਦਾ ਕਾਰਾ: ਸਸਤੇ ਇਲਾਜ਼ ਬਹਾਨੇ ਜਨਾਨੀ ਨੂੰ ਸੁੰਨਸਾਨ ਜਗ੍ਹਾ 'ਤੇ ਲਿਜਾ ਕੇ ਕੀਤਾ ਗ਼ਲਤ ਕੰਮ
'ਪੰਜਾਬ ਵਜ਼ਾਰਤ' ਦੀ ਅਹਿਮ ਬੈਠਕ ਅੱਜ, ਕਈ ਅਹਿਮ ਫ਼ੈਸਲਿਆਂ 'ਤੇ ਲੱਗ ਸਕਦੀ ਹੈ ਮੋਹਰ
NEXT STORY