ਗੁਰਦਾਸਪੁਰ (ਹਰਮਨ, ਵਿਨੋਦ) : ਪੁਲਸ ਥਾਣਾ ਤਿੱਬੜ ਅਧੀਨ ਇਕ ਪਿੰਡ ਦੇ ਨੌਜਵਾਨ ਵਲੋਂ 22 ਸਾਲਾਂ ਦੀ ਕੁੜੀ 'ਤੇ ਕਥਿਤ ਤੌਰ 'ਤੇ ਤੇਜ਼ਾਬ ਸੁੱਟਣ ਅਤੇ ਉਸ ਦਾ ਰਿਸ਼ਤਾ ਤੁੜਵਾਉਣ ਸਮੇਤ ਕਈ ਹੋਰ ਕਾਰਵਾਈ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ। ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਉਕਤ ਕੁੜੀ ਨੇ ਦੱਸਿਆ ਕਿ ਇਕ ਨੌਜਵਾਨ ਉਸ ਨਾਲ ਦੋਸਤੀ ਕਰਨਾ ਚਾਹੁੰਦਾ ਸੀ ਪਰ ਉਸ ਵਲੋਂ ਕਈ ਵਾਰ ਨਾਂਹ ਕੀਤੇ ਜਾਣ ਦੇ ਬਾਵਜੂਦ ਉਸ ਮੁੰਡੇ ਵਲੋਂ ਉਸ ਨੂੰ ਧਮਕਾਇਆ ਜਾਂਦਾ ਸੀ ਅਤੇ ਉਸ ਨੂੰ ਪਿਸਤੌਲ ਦੀ ਨੋਕ 'ਤੇ ਡਰਾਇਆ ਵੀ ਜਾਂਦਾ ਸੀ।
ਇਹ ਵੀ ਪੜ੍ਹੋਂ : ਹਸਪਤਾਲ ਦੇ ਕਾਮੇ ਦਾ ਕਾਰਾ: ਸਸਤੇ ਇਲਾਜ਼ ਬਹਾਨੇ ਜਨਾਨੀ ਨੂੰ ਸੁੰਨਸਾਨ ਜਗ੍ਹਾ 'ਤੇ ਲਿਜਾ ਕੇ ਕੀਤਾ ਗ਼ਲਤ ਕੰਮ
ਕੁੜੀ ਨੇ ਦੋਸ਼ ਲਾਇਆ ਕਿ ਕੁਝ ਦਿਨ ਪਹਿਲਾਂ ਉਕਤ ਨੌਜਵਾਨ ਨੇ ਉਸ 'ਤੇ ਤੇਜ਼ਾਬ ਸੁੱਟ ਦਿੱਤਾ ਜੋ ਉਸ ਦੇ ਚਿਹਰੇ 'ਤੇ ਪੈਣ ਦੀ ਬਜਾਏ ਲੱਤ ਅਤੇ ਬਾਂਹ 'ਤੇ ਪੈ ਗਿਆ। ਉਕਤ ਨੌਜਵਾਨ ਅਤੇ ਉਸ ਦੇ ਸਾਥੀ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਉਹ ਉਸ ਦੇ ਭਰਾ ਅਤੇ ਪਿਤਾ ਨੂੰ ਮਾਰ ਦੇਣਗੇ। ਇਸ ਕਾਰਮ ਉਸ ਨੇ ਆਪਣੇ ਜ਼ਖਮ ਲੁਕਾ ਲਏ ਪਰ ਬਾਅਦ ਵਿਚ ਉਸ ਦੀ ਮਾਂ ਨੇ ਉਹ ਜ਼ਖਮ ਦੇਖ ਲਏ। ਕੁੜੀ ਨੇ ਇਹ ਵੀ ਦੱਸਿਆ ਕਿ ਪਹਿਲਾਂ ਵੀ ਉਕਤ ਮੁੰਡਾ ਦੋ ਵਾਰ ਉਸ ਦਾ ਰਿਸ਼ਤਾ ਤੁੜਵਾ ਚੁੱਕਾ ਹੈ ਅਤੇ ਹੁਣ ਵੀ 30 ਜੁਲਾਈ ਨੂੰ ਉਸ ਦਾ ਵਿਆਹ ਨਿਰਧਾਰਤ ਹੋਇਆ ਸੀ ਪਰ 29 ਜੁਲਾਈ ਨੂੰ ਉਕਤ ਮੁੰਡੇ ਨੇ ਕੁਝ ਹੋਰ ਸਾਥੀਆਂ ਨਾਲ ਉਸ ਦੇ ਘਰ ਆ ਕੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਉਸ ਦਾ ਭਰਾ ਅਤੇ ਪਿਤਾ ਉਸ ਨੂੰ ਬਚਾਉਣ ਆਏ ਤਾਂ ਉਨ੍ਹਾਂ ਨੂੰ ਵੀ ਜ਼ਖਮੀ ਕਰ ਦਿੱਤਾ।
ਇਹ ਵੀ ਪੜ੍ਹੋਂ : ਹਵੇਲੀ 'ਚ ਨਹਾਉਣ ਗਈ ਮਾਸੂਮ ਬੱਚੀ ਨਾਲ ਹੈਵਾਨੀਅਤ, ਹੱਥ-ਪੈਰ ਬੰਨ੍ਹ ਕੇ ਬੇਰਹਿਮੀ ਨਾਲ ਕੀਤਾ ਕਤਲ
ਪੀੜਤਾ ਦੇ ਪਿਤਾ ਨੇ ਦੋਸ਼ ਲਾਏ ਕਿ ਮੁੰਡੇ ਦਾ ਇਕ ਕਰੀਬੀ ਰਿਸ਼ਤੇਦਾਰ ਪੁਲਸ ਵਿਚ ਹੈ, ਜਿਸ ਕਾਰਣ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਉਸ ਦੀ ਬੇਟੀ ਦਾ ਰਿਸ਼ਤਾ ਵੀ ਵਾਰ-ਵਾਰ ਤੁੜਵਾਇਆ ਜਾ ਰਿਹਾ ਹੈ। ਜੇਕਰ ਹੁਣ ਵੀ ਪੁਲਸ ਨੇ ਇਨਸਾਫ ਨਾ ਦਿੱਤਾ ਤਾਂ ਉਹ ਪੂਰੇ ਪਰਿਵਾਰ ਸਮੇਤ ਆਤਮਦਾਹ ਕਰ ਲੈਣਗੇ। ਇਸ ਸਬੰਧੀ ਸਬੰਧਤ ਥਾਣਾ ਮੁਖੀ ਨੇ ਕਿਹਾ ਕਿ ਪੁਲਸ ਵੱਲੋਂ ਕੁੜੀ ਦੇ ਬਿਆਨ ਲਏ ਜਾ ਰਹੇ ਹਨ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋਂ : ਗ੍ਰੰਥੀ ਦੀ ਕਰਤੂਤ: ਪਾਠ ਸਿੱਖਣ ਆਈ ਨਾਬਾਲਗ ਕੁਡ਼ੀ ਨਾਲ ਕੀਤਾ ਗਲਤ ਕੰਮ, ਵਾਇਰਲ ਹੋਈ ਵੀਡੀਓ
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪ੍ਰਾਈਵੇਟ ਐਂਬੂਲੈਂਸਾਂ ਦੇ ਰੇਟ ਤੈਅ, ਹੁਣ ਸੰਚਾਲਕ ਨਹੀਂ ਵਸੂਲ ਸਕਣਗੇ ਜ਼ਿਆਦਾ ਕਿਰਾਇਆ
NEXT STORY