ਅੰਮ੍ਰਿਤਸਰ (ਜਸ਼ਨ) - ਸੀਜ਼ਨ ਦੀ ਪਹਿਲੀ ਧੁੰਦ ਬੁੱਧਵਾਰ ਨੂੰ ਗੁਰੂ ਨਗਰੀ ’ਚ ਪਈ। ਪਿਛਲੇ ਕੁਝ ਦਿਨਾਂ ਤੋਂ ਹਰ ਕਿਸੇ ਦੀ ਜ਼ੁਬਾਨ ’ਤੇ ਇਹ ਗੱਲ ਸੀ ਕਿ ਇਸ ਵਾਰ ਠੰਡ ਨਹੀਂ ਪੈ ਰਹੀ। ਬੀਤੀ ਸ਼ਾਮ 4 ਵਜੇ ਤੋਂ ਬਾਅਦ ਹੀ ਸ਼ਹਿਰ ’ਚ ਧੁੰਦ ਪੈਣੀ ਸ਼ੁਰੂ ਹੋ ਗਈ ਅਤੇ ਸ਼ਾਮ 7-8 ਵਜੇ ਤੱਕ ਇਹ ਧੁੰਦ ਇੰਨੀ ਗਹਿਰੀ ਹੋ ਗਈ ਕਿ ਵਾਹਨਾਂ ਦੀ ਰਫ਼ਤਾਰ ਬਿਲਕੁਲ ਘੱਟ ਗਈ। ਇਸ ਦੇ ਨਾਲ ਹੀ ਅੱਜ ਸਵੇਰੇ ਵੀ ਧੁੰਦ ਬਹੁਤ ਪਈ, ਜਿਸ ਨਾਲ ਲੋਕ ਇਕ ਦੂਜੇ ਨੂੰ ਵੇਖ ਨਹੀਂ ਸੀ ਸਕਗੇ। ਧੁੰਦ ਨੇ ਕਈ ਟਰੇਨਾਂ ਅਤੇ ਬੱਸਾਂ ਦੀ ਰਫ਼ਤਾਰ ਵੀ ਮੱਠੀ ਕਰ ਦਿੱਤੀ ਹੈ, ਜਿਸ ਦਾ ਸਿੱਧਾ ਨੁਕਸਾਨ ਯਾਤਰੀਆਂ ਨੂੰ ਹੋਇਆ ਹੈ। ਇਸ ਤੋਂ ਇਲਾਵਾ ਵਿਜ਼ੀਬਿਲਟੀ ਬਹੁਤ ਘੱਟ ਹੋਣ ਕਾਰਨ ਵਾਹਨ ਚਾਲਕਾਂ ਨੂੰ ਸੜਕਾਂ ’ਤੇ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਇਨਸਾਨੀਅਤ ਸ਼ਰਮਸਾਰ : ਸਿਰਫ਼ 1 ਘੰਟੇ ਦੇ ਨਵਜੰਮੇ ਬੱਚੇ ਨੂੰ ਰੋਂਦੇ ਹੋਏ ਸੜਕ ’ਤੇ ਸੁੱਟਿਆ
ਬੱਸ ਟਰਮੀਨਲ ਦੀ ਹਾਲਤ :
ਅੰਮ੍ਰਿਤਸਰ ਦੇ ਸ਼ਹੀਦ ਮਦਨ ਲਾਲ ਢੀਂਗਰਾ ਬੱਸ ਟਰਮੀਨਲ ’ਤੇ ਬੁੱਧਵਾਰ ਨੂੰ ਕਾਫ਼ੀ ਹਫ਼ੜਾ-ਦਫ਼ੜੀ ਰਹੀ। ਸੀਜ਼ਨ ਦੀ ਪਹਿਲੀ ਧੁੰਦ ਕਾਰਨ ਬੱਸਾਂ ਦੇ ਚੱਕੇ ਵੀ ਜਾਮ ਹੋ ਗਏ। ਬੀਤੀ ਸ਼ਾਮ 4 ਵਜੇ ਤੋਂ ਹੀ ਧੁੰਦ ਕਾਰਨ ਸ਼ਹਿਰ ਵਿਚ ਬੱਸਾਂ ਘੱਟ ਨਜ਼ਰ ਆਈਆਂ। ਮੁਸਾਫ਼ਰ ਵੀ ਸਟੈਂਡ ’ਤੇ ਆਪਣੀ ਮੰਜ਼ਿਲ ਵੱਲ ਜਾਣ ਲਈ ਉਤਾਵਲੇ ਨਜ਼ਰ ਆਏ। ਇਸ ਦੌਰਾਨ ਜ਼ਿਆਦਾਤਰ ਬੱਸਾਂ ਦੀ ਦੇਰੀ ਹੁੰਦੀ ਰਹੀ ਅਤੇ ਕਈ ਬੱਸਾਂ ਅੰਮ੍ਰਿਤਸਰ ਬੱਸ ਅੱਡੇ ’ਤੇ ਖੜ੍ਹੀਆਂ ਦੇਖੀਆਂ ਗਈਆਂ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਦੁਕਾਨ ਮਾਲਕ ਨੇ ਤੇਜ਼ਾਬ ਪਿਲਾ ਨੌਜਵਾਨ ਦਾ ਕੀਤਾ ਕਤਲ (ਤਸਵੀਰਾਂ)
ਰੰਜਿਸ਼ ਦੇ ਚੱਲਦਿਆਂ ਹਥਿਆਰਬੰਦ ਵਿਅਕਤੀਆਂ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ, 7 ਨਾਮਜ਼ਦ
NEXT STORY