ਅੰਮ੍ਰਿਤਸਰ (ਸੁਮਿਤ ਖੰਨਾ) : ਸੱਸ ਤੋਂ ਦੁਖੀ ਇਕ ਮਹਿਲਾ ਵਲੋਂ ਰੇਲ ਗੱਡੀ ਹੇਠਾਂ ਆ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਸਤਿੰਦਰ ਕੌਰ ਵਜੋਂ ਹੋਈ ਹੈ, ਜਿਸ ਦੀ ਲਾਸ਼ ਵੱਲ੍ਹੇ ਫਾਟਕ ਕੋਲੋਂ ਮਿਲੀ ਪਰ ਤਿੰਨ ਦਿਨ ਤੱਕ ਉਸਦੀ ਸ਼ਨਾਖਤ ਨਹੀਂ ਸਕੀ, ਜਿਸ ਤੋਂ ਬਾਅਦ ਪੁਲਸ ਨੇ ਅਣਪਛਾਤੀ ਲਾਸ਼ ਸਮਝ ਕੇ ਉਸ ਦਾ ਸੰਸਕਾਰ ਕਰ ਦਿੱਤਾ। ਹੁਣ ਜਦੋਂ ਮਾਪਿਆਂ ਨੂੰ ਧੀ ਦੀ ਮੌਤ ਦੀ ਖਬਰ ਮਿਲੀ ਤਾਂ ਉਨ੍ਹਾਂ ਲੜਕੀ ਦੇ ਸਹੁਰਿਆਂ 'ਤੇ ਗੰਭੀਰ ਦੋਸ਼ ਲਾਉਂਦੇ ਹੋਏ ਕਾਰਵਾਈ ਦੀ ਮੰਗ ਕੀਤੀ। ਮ੍ਰਿਤਕਾ ਦੇ ਪਿਤਾ ਦਾ ਦੋਸ਼ ਹੈ ਕਿ ਉਸਦੀ ਧੀ ਦੀ ਹੱਤਿਆ ਕੀਤਾ ਗਈ ਹੈ। ਇਸ ਮਾਮਲੇ ਸਬੰਧੀ ਪੁਲਸ ਦਾ ਕਹਿਣਾ ਹੈ ਕਿ ਲਾਸ਼ ਦੀ ਸ਼ਨਾਖਤ ਨਾ ਹੋਣ ਕਰਕੇ ਫਿਲਹਾਲ 174 ਦੀ ਕਾਰਵਾਈ ਕੀਤੀ ਗਈ ਸੀ ਪਰ ਹੁਣ ਮਾਪਿਆਂ ਦੇ ਬਿਆਨਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਧਰਮਿੰਦਰ ਨੇ ਪ੍ਰਨੀਤ ਕੌਰ ਕਰਕੇ ਛੱਡਿਆ ਸੀ ਪਟਿਆਲਾ (ਵੀਡੀਓ)
NEXT STORY