ਅੰਮ੍ਰਿਤਸਰ (ਸੁਮੀਤ ਖੰਨਾ) : ਅੰਮ੍ਰਿਤਸਰ ਰੇਲਵੇ ਸਟੇਸ਼ਨ 'ਚ 2 ਨਵੇਂ ਪਲੇਟਫਾਰਮ ਨੰਬਰ 6 ਤੇ 7 ਬਣੇ ਹੋਏ ਹਨ। ਇਸ ਦਾ ਉਦਘਾਟਨ ਕੱਲ ਸਾਂਸਦ ਗੁਰਜੀਤ ਔਜਲਾ ਨੇ ਕਰਨਾ ਸੀ ਪਰ ਉਸ ਤੋਂ ਪਹਿਲਾਂ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਇਸਦਾ ਉਦਘਾਟਨ ਕਰ ਦਿੱਤਾ। ਇਸ ਨੂੰ ਲੈ ਕੇ ਹੁਣ ਦੋਹਾਂ 'ਚ ਕਰੈਡਿਟ ਵਾਰ ਛਿੜ ਚੁੱਕੀ ਹੈ। ਇਸ ਸਬੰਧੀ ਸ਼ਵੇਤ ਮਲਿਕ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਭਾਜਪਾ ਦੇ ਸਦਕਾ ਹੀ ਅੱਜ ਅੰਮ੍ਰਿਤਸਰ 'ਚ ਆਜ਼ਾਦੀ ਤੋਂ ਬਾਅਦ 2 ਨਵੇਂ ਪਲੇਟਫਾਰਮ 6 ਤੇ 7 ਨੰਬਰ ਬਣੇ ਹਨ। ਉਨ੍ਹਾਂ ਕਿਹਾ ਕਿ 10 ਸਾਲ ਕਾਂਗਰਸ ਦੀ ਸਰਕਾਰ ਰਹੀਂ ਉਸ ਸਮੇਂ ਅੰਮ੍ਰਿਤਸਰ ਨੂੰ ਕੁਝ ਵੀ ਨਹੀਂ ਮਿਲਿਆ। ਜਦੋਂ ਇਸ ਮਾਮਲੇ ਬਾਰੇ ਗੁਰਜੀਤ ਔਜਲਾ ਨਾਲ ਗੱਲ ਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੀ ਉਦਘਾਟਨ ਕਰ ਸਕਦਾ ਹੈ।
ਇੱਕ ਪਾਸੇ ਸ਼ਵੇਤ ਮਲਿਕ ਨਵੇਂ ਬਣੇ ਪਲੇਟਫਾਰਮਾਂ ਦਾ ਸਿਹਰਾ ਆਪਣੀ ਪਾਰਟੀ ਦੇ ਸਿਰ ਬੰਨ੍ਹ ਰਹੇ ਹਨ ਤੇ ਦੂਜੇ ਪਾਸੇ ਗੁਰਜੀਤ ਔਜਲਾ ਦਾ ਕਹਿਣਾ ਕਿ ਇਹ ਸਭ ਕਰਕੇ ਸ਼ਵੇਤ ਮਲਿਕ ਸ਼ੋਸ਼ੇਬਾਜ਼ੀ ਕਰ ਰਹੇ ਹਨ।
ਪੰਜਾਬ ਬਜਟ ਸੈਸ਼ਨ : ਫੂਲਕਾ ਨੇ ਮੁੜ ਚੁੱਕਿਆ ਐੱਸ. ਜੀ. ਪੀ. ਸੀ. ਚੋਣਾਂ ਦਾ ਮੁੱਦਾ
NEXT STORY