ਅੰਮ੍ਰਿਤਸਰ (ਅਵਦੇਸ਼) - ਕੇਂਦਰ ਦੀ ਮੋਦੀ ਸਰਕਾਰ ਵਲੋਂ ਜਾਰੀ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ 26 ਮਾਰਚ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਸੱਦੇ ਦੇ ਤਹਿਤ ਅੱਜ ਅੰਮ੍ਰਿਤਸਰ ਜ਼ਿਲ੍ਹਾ ਪੂਰਨ ਰੂਪ ਵਿੱਚ ਬੰਦ ਰਿਹਾ। ਭਾਰਤ ਬੰਦ ਦੇ ਮੌਕੇ ’ਤੇ ਲੋਕਾਂ ਦੀ ਸੁਰੱਖਿਆਂ ਨੂੰ ਲੈ ਕੇ ਅੰਮ੍ਰਿਤਸਰ ਭੰਡਾਰੀ ਪੁਲ ’ਤੇ ਡੀ.ਐੱਸ.ਪੀ ਨੇ ਪੰਜਾਬ ਪੁਲਸ ਦੇ ਅਧਿਕਾਰੀ ਵੱਡੀ ਗਿਣਤੀ ’ਚ ਤਾਇਨਾਤ ਕਰ ਦਿੱਤੇ । ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰੀਏ ਤਾਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਸ਼ਹਿਰ ’ਚ 22 ਜਗ੍ਹਾ ਰੋਸ ਧਰਨੇ ਦਿੰਦਿਆਂ ਬੰਦ ਦੀ ਇਸ ਕਾਲ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ ਗਈ। ਆਮ ਲੋਕਾਂ ਨੇ ਕਿਸਾਨਾਂ ਦੀ ਇਸ ਭਾਰਤ ਬੰਦ ਦੀ ਕਾਲ ਨੂੰ ਪੂਰਨ ਹਮਾਇਤ ਦਿੰਦਿਆਂ ਆਪਣੇ ਕਾਰੋਬਾਰੀ ਅਦਾਰਿਆਂ ਨੂੰ ਬੰਦ ਰੱਖਿਆ।
ਅੱਜ ਭਾਰਤ ਬੰਦ ਦੇ ਸਬੰਧ ’ਚ ਅੱਜ ਸਵੇਰ ਤੜਕਸਰਾਰ ਤੋਂ ਹੀ ਪੁਲਸ ਦੀ ਭਾਰੀ ਫੋਰਸ ਸ਼ਹਿਰ ਦੇ ਚੱਪੇ-ਚੱਪੇ ’ਤੇ ਤਾਇਨਾਤ ਰਹੀ। ਪੁਲਸ ਦੇ ਉਡਣ ਦਸਤਿਆਂ ਤੋਂ ਇਲਾਵਾ ਸਿਵਲ ਵਰਦੀਧਾਰੀ ਮੁਲਾਜ਼ਮ ਸੜਕਾਂ ਤੇ ਬਾਜ਼ਾਰਾਂ ਵਿਚ ਘੁੰਮਦੇ ਨਜ਼ਰ ਆਏ। ਡੀ. ਸੀ. ਪੀ. ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਵੱਲੋਂ ਸਮੇਂ-ਸਮੇਂ ਸਿਰ ਸਥਿਤੀ ਦਾ ਜਾਇਜ਼ਾ ਲੈਣ ਲਈ ਸ਼ਹਿਰ ਦੇ ਵੱਖ ਵੱਖ ਖੇਤਰਾਂ ਦਾ ਦੌਰਾ ਕੀਤਾ ਗਿਆ।
ਭਾਰਤ ਬੰਦ ਦੇ ਮੌਕੇ ਆਵਾਜਾਈ ਤੋਂ ਇਲਾਵਾ ਰੇਲ ਦਾ ਵੀ ਚੱਕਾ ਜਾਮ ਕੀਤਾ ਗਿਆ ਹੈ।ਉੱਥੇ ਦੂਜੇ ਪਾਸੇ ਪੁਲਸ ਪ੍ਰਸ਼ਾਸਨ ਵਲੋਂ ਵੀ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ।
ਭਾਰਤ ਬੰਦ ਦੌਰਾਨ ਰੂਪਨਗਰ ’ਚ ਖੁੱਲ੍ਹੇ ਸ਼ਰਾਬ ਦੇ ਠੇਕੇ ਤੇ ਮੌਲ, ਕਿਸਾਨਾਂ ਨੇ ਬੋਲਿਆ ਧਾਵਾ
NEXT STORY