ਚੰਡੀਗੜ੍ਹ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਐਤਵਾਰ ਨੂੰ ਰਾਜਾਸਾਂਸੀ ਦੇ ਪਿੰਡ ਅਦਲੀਵਾਲਾ 'ਚ ਸਥਿਤ ਨਿਰੰਕਾਰੀ ਭਵਨ 'ਚ ਸਤਿਸੰਗ ਦੌਰਾਨ ਹੋਏ ਗ੍ਰਨੇਡ ਹਮਲੇ ਪਿੱਛੇ ਬਲਜੀਤ ਦਾਦੂਵਾਲ ਦਾ ਹੱਥ ਦੱਸਿਆ ਹੈ। ਸੁਖਬੀਰ ਨੇ ਕਿਹਾ ਕਿ ਕਾਂਗਰਸ ਦੇ ਐੱਮ. ਪੀ. ਰਵਨੀਤ ਬਿੱਟੂ ਵੀ ਅੰਮ੍ਰਿਤਸਰ ਬੰਬ ਧਮਾਕੇ ਵਿਚ ਬਰਗਾੜੀ 'ਚ ਧਰਨੇ 'ਤੇ ਬੈਠੇ ਲੋਕਾਂ ਦਾ ਹੱਥ ਹੋਣ ਦੀ ਗੱਲ ਆਖ ਚੁੱਕੇ ਹਨ। ਸੁਖਬੀਰ ਨੇ ਕਿਹਾ ਕਿ ਕੈਪਟਨ ਸਰਕਾਰ ਬਰਗਾੜੀ ਮੋਰਚੇ ਦੇ ਲੀਡਰਾਂ ਨੂੰ ਸ਼ਹਿ ਦੇ ਰਹੀ ਹੈ। ਮੋਰਚੇ ਦੇ ਲੀਡਰ ਬਲਜੀਤ ਸਿੰਘ ਦਾਦੂਵਾਲ ਭੜਕਾਊ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਜਾਣਬੁੱਝ ਪੰਜਾਬ ਨੂੰ ਕਾਰੇ ਦੌਰ ਵੱਲ ਧੱਕ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਫਿਰ ਉਹ ਦੌਰ ਚੇਤੇ ਆ ਗਿਆ ਹੈ ਜਦੋਂ ਕਾਲਜਾਂ-ਯੂਨੀਵਰਸਿਟੀਆਂ ਦੇ ਹੋਸਟਲਾਂ ਵਿਚ ਏ.ਕੇ. ਸੰਤਾਲੀ ਤੇ ਗ੍ਰਨੇਡ ਵੇਖੇ ਜਾਂਦੇ ਸਨ। ਸੁਖਬੀਰ ਨੇ ਕਿਹਾ ਕਿ ਵਿਦੇਸ਼ਾਂ ਵਿਚ ਬੈਠੇ ਖਾਲਿਸਤਾਨੀ ਪੰਜਾਬ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਸੁਖਬੀਰ ਨੇ ਕਿਹਾ ਕਿ ਉਹ ਕਦੇ ਵੀ ਪੰਜਾਬ ਤੋਂ ਬਾਹਰ ਅਕਸ਼ੈ ਕੁਮਾਰ ਨੂੰ ਨਹੀਂ ਮਿਲੇ ਹਨ।
ਅੰਮ੍ਰਿਤਸਰ ਧਮਾਕਾ : ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਕਾਰਨ ਪਰਿਵਾਰਾਂ 'ਚ ਰੋਸ (ਵੀਡੀਓ)
NEXT STORY