ਅੰਮ੍ਰਿਤਸਰ (ਸੁਮਿਤ ਖੰਨਾ) : ਬੀਤੇ ਦਿਨ ਸਿਵਲ ਹਸਪਤਾਲ 'ਚੋਂ ਅਗਵਾ ਹੋਏ ਨਵਜੰਮੇ ਮਾਸੂਮ ਬੱਚੇ ਦੀ ਘਟਨਾ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੂਜੇ ਪਾਸੇ ਕਈ ਭੇਤ ਵੀ ਖੁੱਲ੍ਹ ਰਹੇ ਹਨ। ਸਭ ਤੋਂ ਵੱਡੀ ਲਾਪ੍ਰਵਾਹੀ ਹਸਪਤਾਲ ਦੀ ਸਾਹਮਣੇ ਆ ਰਹੀ ਹੈ, ਜਿਸ ਨੂੰ ਇਸ ਘਟਨਾ ਦੀ ਭਿਣਕ ਨਹੀਂ ਪਈ। ਬੱਚੇ ਨੂੰ ਅਗਵਾ ਕਰਨ ਦੀ ਸੀ.ਸੀ.ਟੀ.ਵੀ. ਫੁਟੇਜ਼ ਵੀ ਸਾਹਮਣੇ ਆਈ ਹੈ, ਜਿਸ 'ਚ ਇਕ ਔਰਤ ਬੱਚੀ ਚੁੱਕ ਕੇ ਲੈ ਕੇ ਜਾਂਦੀ ਦਿਖਾਈ ਦੇ ਰਹੀ ਹੈ। ਸੀਸੀਟੀਵੀ ਫੁਟੇਜ 'ਚ ਸਾਫੀ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਇਕ ਔਰਤ ਭੱਜੀ ਆਉਂਦੀ ਹੈ ਤੇ ਬਾਹਰ ਖੜ੍ਹੇ ਬੁਲਟ ਮੋਟਰਸਾਈਕਲ ਸਵਾਰ ਇਕ ਵਿਅਕਤੀ ਨਾਲ ਫਰਾਰ ਹੋ ਜਾਂਦੀ ਹੈ।
ਇਸ ਘਟਨਾ ਕਾਰਨ ਆਮ ਲੋਕਾਂ ਦਾ ਸਰਕਾਰੀ ਹਸਪਤਾਲਾਂ ਤੋਂ ਵਿਸ਼ਵਾਸ ਉਠਦਾ ਨਜ਼ਰ ਆ ਰਿਹਾ ਹੈ। ਬੱਚੇ ਦੇ ਅਗਵਾ ਦੀ ਵਾਰਦਾਤ ਨੇ ਹਸਪਤਾਲ ਪ੍ਰਸ਼ਾਸਨ 'ਤੇ ਇਸ ਗੱਲ ਦੀ ਮੋਹਰ ਲਾ ਦਿੱਤੀ ਹੈ ਕਿ ਇੱਥੇ ਆਮ ਲੋਕਾਂ ਦਾ ਜੀਵਨ ਸੁਰੱਖਿਅਤ ਨਹੀਂ ਹੈ। ਲੋਕ ਇਸ ਗੱਲ ਦੀ ਵੀ ਚਰਚਾ ਕਰਨ ਲੱਗੇ ਹਨ ਕਿ ਸਰਕਾਰੀ ਹਸਪਤਾਲ 'ਚ ਮੋਟੀ ਤਨਖਾਹ ਲੈਣ ਵਾਲਿਆਂ ਨਾਲੋਂ ਪ੍ਰਾਈਵੇਟ ਹਸਪਤਾਲਾਂ ਦੇ ਮਾਮੂਲੀ ਤਨਖਾਹ 'ਤੇ ਕੰਮ ਕਰਦੇ ਕਰਮਚਾਰੀ ਜ਼ਿਆਦਾ ਸਮਝਦਾਰ ਹਨ।
ਥਾਣਾ ਰਾਮਬਾਗ ਦੀ ਪੁਲਸ ਨੇ ਇਸ ਵਾਰਦਾਤ ਲਈ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 363/120 ਅਧੀਨ ਕੇਸ ਦਰਜ ਕਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਪਣੇ ਬਿਆਨ ਵਿਚ ਪੁਲਸ ਨੇ ਲੋਕਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਜੇਕਰ ਉਕਤ ਲੋਕਾਂ ਬਾਰੇ ਕਿਸੇ ਨੂੰ ਜਾਣਕਾਰੀ ਮਿਲੇ ਤਾਂ ਉਹ ਪੁਲਸ ਨਾਲ ਸੰਪਰਕ ਕਰ ਸਕਦਾ ਹੈ।
ਅੰਮ੍ਰਿਤਸਰ : ਅੱਤਵਾਦੀ ਸਾਜਨਪ੍ਰੀਤ 5 ਦਿਨ ਦੇ ਰਿਮਾਂਡ 'ਤੇ
NEXT STORY