ਅੰਮ੍ਰਿਤਸਰ (ਅਵਦੇਸ਼) : ਅੰਮ੍ਰਿਤਸਰ ਪੁਲਸ ਤੇ ਨਾਰਕੋਟਿਕ ਸਟਾਫ ਵਲੋਂ ਨਸ਼ੇ ਵਾਲੀਆਂ ਗੋਲੀਆਂ ਤੇ ਕੈਪਸੂਲਾਂ ਸਮੇਤ ਐੱਮ.ਡੀ. ਡਾਕਟਰ ਤੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰਕੇ ਦਿੱਤੀ ਹੈ।
ਜਾਣਕਾਰੀ ਮੁਤਾਬਕ ਐੱਸ. ਆਈ. ਪਲਵਿੰਦਰ ਸਿੰਘ ਨਾਰਕੋਟਿਕ ਸਟਾਫ ਅੰਮ੍ਰਿਤਸਰ ਸਮੇਤ ਪੁਲਸ ਪਾਰਟੀ ਚੌਕ ਕਟੜਾ ਸ਼ੇਰ ਸਿੰਘ ਵਲੋਂ ਗੋਦਾਮ ਮੁਹੱਲਾ ਡੀ.ਏ.ਵੀ. ਕਾਲਜ ਵੱਲ ਜਾ ਰਹੇ ਸੀ। ਇਸ ਦੌਰਾਨ ਉਨ੍ਹਾਂ ਨੇ ਡੀ.ਏ.ਵੀ. ਕਾਲਜ ਵਲੋਂ ਆਉਂਦੇ ਮੋਟਸਾਈਕਲ ਸਵਾਰ ਸ਼ੱਕੀ ਵਿਅਕਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਰੁਕਣ ਦੀ ਬਜਾਏ ਪਿਛੇ ਮੁੜਨ ਹੀ ਲੱਗੇ ਸੀ ਕਿ ਜਿਨ੍ਹਾਂ ਨੂੰ ਤੁਰੰਤ ਪੁਲਸ ਪਾਰਟੀ ਨੇ ਕਾਬੂ ਕਰ ਲਿਆ। ਇਸ ਉਪਰੰਤ ਜਦੋਂ ਉਕਤ ਵਿਅਕਤੀਆਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 2500 ਨਸ਼ੀਲੀਆਂ ਗੋਲੀਆਂ ਤੇ 13,000 ਨਸ਼ੇ ਵਾਲੇ ਕੈਪਸੂਲ ਬਰਾਮਦ ਹੋਏ। ਪੁੱਛਗਿੱਛ ਦੌਰਾਨ ਮੁਲਜ਼ਮਾਂ ਦੀ ਪਛਾਣ ਐੱਮ.ਡੀ. ਡਾਕਟਰ ਅਸ਼ਵਨੀ ਕੁਮਾਰ ਵਾਸੀ ਕਟੜਾ ਕਰਮ ਸਿੰਘ ਅੰਮ੍ਰਿਤਸਰ, ਕੁਸ਼ਲ ਮਹਿਤਾ ਵਾਸੀ ਕਟੜਾ ਸ਼ੇਰ ਸਿੰਘ ਅੰਮ੍ਰਿਤਸਰ ਤੇ ਨਵੀਨ ਅਰੋੜਾ ਵਾਸੀ ਨਰਮ ਮੰਡੀ ਅੰਮ੍ਰਿਤਸਰ ਵਜੋਂ ਹੋਈ ਹੈ। ਐੱਸ. ਆਈ ਪਲਵਿੰਦਰ ਸਿੰਘ ਨੇ ਦੱਸਿਆ ਕਿ ਐੱਮ.ਡੀ. ਡਾਕਟਰ ਅਸ਼ਵਨੀ ਖਿਲਾਫ ਵੱਖ-ਵੱਖ ਥਾਣਿਆਂ 'ਚ ਪਹਿਲਾਂ ਵੀ ਤਿੰਨ ਮਾਮਲੇ ਦਰਜ ਹਨ।
ਪ੍ਰਧਾਨ ਗੁਰਵਿੰਦਰ ਸਿੰਘ ਡਿੱਬੀਪੁਰ ਦੀ ਅਗਵਾਈ 'ਚ ਵਰਕਰ ਰੈਲੀ 'ਚ ਹੋਏ ਸ਼ਾਮਲ
NEXT STORY