ਅੰਮ੍ਰਿਤਸਰ,(ਸੁਮਿਤ ਖੰਨਾ/ਸੰਜੀਵ): ਸ਼ਹਿਰ 'ਚ ਅਪਰਾਧ ਦਾ ਗ੍ਰਾਫ ਵੱਧਦਾ ਜਾ ਰਿਹਾ ਹੈ। ਇੰਨੀ ਦਿਨੀਂ ਸ਼ਹਿਰ 'ਚ ਹੋ ਰਹੀਆਂ ਵਾਰਦਾਤਾਂ ਪੁਲਸ ਪ੍ਰਸ਼ਾਸਨ ਦੇ ਸਿਸਟਮ ਦੀ ਪੋਲ ਖੋਲ ਰਹੀਆਂ ਹਨ। ਇਸੇ ਤਰ੍ਹਾਂ ਦੀ ਇਕ ਘਟਨਾ ਮੰਗਲਵਾਰ ਸ਼ਹਿਰ ਦੇ ਮਜੀਠਾ ਰੋਡ 'ਤੇ ਪੁਲਸ ਦੇ ਨਾਕੇ ਤੋਂ 100 ਮੀਟਰ ਦੀ ਦੂਰੀ 'ਤੇ ਹੋਈ। ਜਿਸ 'ਚ ਲੁਟੇਰਿਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਦੌਰਾਨ ਲੁਟੇਰਿਆਂ ਵਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਸ਼ਰਾਬ ਦੇ ਇਕ ਠੇਕੇ ਨੂੰ ਲੁੱਟ ਦਾ ਸ਼ਿਕਾਰ ਵੀ ਬਣਾਇਆ ਗਿਆ ਹੈ। ਮਜੀਠਾ ਰੋਡ 'ਤੇ ਸਥਿਤ ਹੁਸ਼ਿਆਰਪੁਰ ਵਾਈਨ ਸ਼ਾਪ ਦੇ ਨਾਂ ਨਾਲ ਚੱਲ ਰਹੇ ਠੇਕੇ ਨੂੰ ਲੁੱਟਣ ਆਏ 4 ਨਕਾਬਪੋਸ਼ ਲੁਟੇਰੇ ਠੇਕੇ 'ਤੇ ਖੜ੍ਹੇ ਕਰਿੰਦਿਆਂ ਹਰਦੀਪ ਸਿੰਘ ਤੇ ਰੁਪਿੰਦਰ ਸਿੰਘ 'ਤੇ ਤਾਬੜਤੋੜ ਗੋਲੀਆਂ ਚਲਾ ਕੇ ਗੱਲੇ 'ਚੋਂ 60 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਖੂਨ ਨਾਲ ਲਥਪਥ ਹਰਦੀਪ ਸਿੰਘ ਤੇ ਰੁਪਿੰਦਰ ਸਿੰਘ ਨੂੰ ਤੁਰੰਤ ਇਲਾਜ ਲਈ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀ. ਸੀ. ਪੀ. ਸੁਰੱਖਿਆ ਜਗਮੋਹਨ ਸਿੰਘ, ਏ. ਸੀ. ਪੀ. ਸਰਬਜੀਤ ਸਿੰਘ ਤੇ ਇੰਚਾਰਜ ਸੀ. ਆਈ. ਏ. ਸੁਖਵਿੰਦਰ ਸਿੰਘ ਰੰਧਾਵਾ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਸਾਢੇ 8 ਵਜੇ ਦੇ ਕਰੀਬ 2 ਮੋਟਰਸਾਈਕਲਾਂ 'ਤੇ 4 ਨਕਾਬਪੋਸ਼ ਲੁਟੇਰੇ ਹੁਸ਼ਿਆਰਪੁਰ ਵਾਈਨ ਸ਼ਾਪ ਦੇ ਬਾਹਰ ਆ ਕੇ ਰੁਕੇ, ਜਿਨ੍ਹਾਂ 'ਚੋਂ 2 ਠੇਕੇ 'ਤੇ ਆਏ ਤੇ ਪਿਸਤੌਲ ਨਾਲ ਧਮਕਾ ਕੇ ਕੈਸ਼ ਵਾਲਾ ਗੱਲਾ ਚੁੱਕਣ ਲੱਗੇ। ਉਸੇ ਦੌਰਾਨ ਠੇਕੇ 'ਤੇ ਮੌਜੂਦ ਹਰਦੀਪ ਸਿੰਘ ਤੇ ਰੁਪਿੰਦਰ ਸਿੰਘ ਲੁਟੇਰਿਆਂ ਨਾਲ ਉਲਝ ਪਏ, ਜਿਵੇਂ ਹੀ ਉਨ੍ਹਾਂ ਲੁਟੇਰਿਆਂ ਦੇ ਹੱਥੋਂ ਗੱਲਾ ਖੋਹਿਆ ਤਾਂ ਲੁਟੇਰਿਆਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਦੋਵੇਂ ਜ਼ਖਮੀ ਹੋ ਕੇ ਉਥੇ ਹੀ ਡਿੱਗ ਪਏ ਤੇ ਲੁਟੇਰੇ ਗੱਲੇ 'ਚੋਂ ਕੈਸ਼ ਕੱਢ ਕੇ ਫਰਾਰ ਹੋ ਗਏ।
ਅੰਮ੍ਰਿਤਸਰ : ਰੰਜੀਸ਼ ਕਾਰਨ ਨੌਜਵਾਨ 'ਤੇ ਅੰਨ੍ਹੇਵਾਹ ਫਾਈਰਿੰਗ
NEXT STORY