ਅੰਮ੍ਰਿਤਸਰ (ਸੁਮਿਤ) - ਪੰਜਾਬ 'ਚ ਅੱਜ-ਕੱਲ ਬੱਚਾ ਚੋਰੀ ਕਰਕੇ ਲੈ ਜਾਣ ਦੀਆਂ ਬਹੁਤ ਸਾਰਿਆ ਝੂਠੀਆਂ ਅਫਵਾਹਾਂ ਫੈਲ ਰਹੀਆਂ ਹਨ। ਅਜਿਹੀ ਹੀ ਇਕ ਘਟਨਾ ਅੰਮ੍ਰਿਤਸਰ ਦੇ ਮਜੀਠਾ ਰੋਡ 'ਤੇ ਵੀ ਦੇਖਣ ਨੂੰ ਮਿਲੀ, ਜਿਥੇ ਇਕ ਮਹੀਨਾ 14 ਦਿਨ ਦੀ ਮਾਸੂਮ ਬੱਚੀ ਨੂੰ ਕੋਈ ਵਿਅਕਤੀ ਚੁੱਕ ਕੇ ਲੈ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਅੰਮ੍ਰਿਤਸਰ ਮਜੀਠਾ ਰੋਡ ਪੁਲਸ ਥਾਣਾ ਸਦਰ ਦੇ ਮੁੱਖੀ ਪ੍ਰੇਮਪਾਲ ਅਤੇ ਐੱਸ.ਪੀ. ਸਰਬਜੀਤ ਸਿੰਘ ਰੰਧਾਵਾ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਨੇ ਬੱਚੀ ਦੇ ਅਗਵਾ ਹੋਣ ਦਾ ਮਾਮਲਾ ਦਰਜ ਕਰਕੇ ਭਾਲ ਕਰਨੀ ਸ਼ੁਰੂ ਕਰ ਦਿੱਤੀ।
ਬੱਚੀ ਦੇ ਦਾਦਾ ਫੈਲਾ ਹਾਲਦਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਰਾਤ 9 ਵਜੇ ਦੇ ਕਰੀਬ ਸੋ ਗਏ ਸਨ। 3.30 ਕੁ ਵਜੇ ਜਦੋਂ ਉਨ੍ਹਾਂ ਨੂੰ ਜਾਗ ਆਈ ਤਾਂ ਦੇਖਿਆ ਕਿ ਬੱਚੀ ਆਪਣੀ ਜਗ੍ਹਾ 'ਤੇ ਨਹੀਂ, ਜਿਸ ਤੋਂ ਬਾਅਦ ਉਨ੍ਹਾਂ ਨੇ ਚਾਰੇ ਪਾਸੇ ਉਸ ਦੀ ਭਾਲ ਕੀਤੀ ਪਰ ਕੁਝ ਪਤਾ ਨਹੀਂ ਲੱਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੇ ਪੁਲਸ ਨੂੰ ਬੱਚੀ ਦੀ ਭਾਲ ਜਲਦੀ ਤੋਂ ਜਲਦੀ ਕਰਨ ਦੀ ਗੁਹਾਰ ਲਾਈ ਹੈ।
ਸੜਕ ਹਾਦਸੇ 'ਚ ਅਧਿਆਪਕ ਦੀ ਮੌਤ
NEXT STORY