ਅੰਮ੍ਰਿਤਸਰ (ਸੁਮਿਤ ਖੰਨਾ) : ਸੁਨਿਆਰੇ ਦੀ ਦੁਕਾਨ ਇਕ ਨੌਜਵਾਨ ਵਲੋਂ ਕੁਝ ਹੀ ਮਿੰਟਾਂ ਚੋਰੀ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਛੇਹਰਟਾ ਦੇ ਇਲਾਕੇ ਖੰਡਵਾਲਾ ਵਿਖੇ ਚਰਨਜੀਤ ਜਿਊਲਰ ਦੀ ਦੁਕਾਨ 'ਤੇ ਵਿਆਹ ਲਈ ਮੁੰਦਰੀ ਦੇਖਣ ਆਇਆ ਇਹ ਨੌਜਵਾਨ, ਦੁਕਾਨਦਾਰ ਤੋਂ ਮੁੰਦਰੀਆਂ ਕੱਢਵਾ ਕੇ ਦੇਖ ਰਿਹਾ ਸੀ ਤੇ ਦੋ ਕੁ ਮਿੰਟਾ ਇਹ ਲੜਕਾ ਮੰਮੀ-ਮੰਮੀ ਕਰਦਾ ਦੁਕਾਨ ਤੋਂ ਬਾਹਰ ਨਿਕਲ ਗਿਆ। ਪਹਿਲਾਂ ਤਾਂ ਦੁਕਾਨਦਾਰ ਨੂੰ ਵੀ ਸਮਝ ਨਹੀਂ ਆਇਆ ਕਿ ਇਹ ਕੀ ਹੋ ਰਿਹਾ ਹੈ ਪਰ ਜਦੋਂ ਤੱਕ ਉਨ੍ਹਾਂ ਨੂੰ ਸਮਝ ਆਈ, ਉਦੋਂ ਤੱਕ ਉਹ ਠੱਗੀ ਦੇ ਸ਼ਿਕਾਰ ਹੋ ਚੁੱਕੇ ਸੀ।
ਖੈਰ ਸ਼ਾਤਿਰ ਦਿਮਾਗ ਇਹ ਠੱਗ ਲਾੜਾ ਤਾਂ ਪੁਲਸ ਦੇ ਹੱਥੇ ਚੜ੍ਹ ਹੀ ਜਾਵੇਗਾ ਕਿਉਂਕਿ ਉਹ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਚੁੱਕਾ ਹੈ ਪਰ ਇਸ ਦੇ ਨਾਲ ਹੀ ਪੁਲਸ ਦੀ ਦੁਕਾਨਦਾਰਾਂ ਨੂੰ ਸਲਾਹ ਹੈ ਕਿ ਉਹ ਸਕਿਓਰਿਟੀ ਲਈ ਦੁਕਾਨਾਂ 'ਤੇ ਸੀਸੀਟੀਵੀ ਕੈਮਰੇ ਜ਼ਰੂਰ ਲਗਵਾਉਣ ਕਿਉਂਕਿ ਜ਼ਿਆਦਾਤਰ ਮਾਮਲੇ ਇਸ ਦੀ ਮਦਦ ਨਾਲ ਹੱਲ ਹੋ ਜਾਂਦੇ ਹਨ।
ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੇਰਗਿੱਲ ਹੀ ਚੋਣ ਮੈਦਾਨ 'ਚ ਉਤਰਨਗੇ : ਭਗਵੰਤ ਮਾਨ
NEXT STORY