ਅੰਮ੍ਰਿਤਸਰ (ਦਲਜੀਤ)- ਉੱਤਰੀ ਭਾਰਤ ਦੀ ਸਭ ਤੋਂ ਵੱਡੀ ਰੀਜਨਲ ਰੈਬੀਜ਼ ਡਾਇਗਨੋਸਟਿਕ ਲੈਬ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵਿਚ ਬਣਨ ਜਾ ਰਹੀ ਹੈ। ਇਸ ਲੈਬ ਵਿਚ ਜਿੱਥੇ ਰੈਬੀਜ਼ ਵਾਇਰਸ ਬਾਰੇ ਖੋਜ਼ ਹੋਵੇਗੀ, ਉਥੇ ਇਲਾਜ ਅਤੇ ਐਂਟੀਬਾਡੀਜ਼ ਵਿਕਸਿਤ ਕਰਨ ਲਈ ਵਿਸ਼ੇਸ਼ ਤਕਨੀਕ ਤਹਿਤ ਖੋਜ ਕੀਤੀ ਜਾਵੇਗੀ। ਅੰਮ੍ਰਿਤਸਰ ਵਿਚ ਲੈਬ ਖੁੱਲ੍ਹਣ ਤੋਂ ਬਾਅਦ ਪੰਜਾਬ ਦੇ ਨਾਲ ਲੱਗਦੇ ਸਮੂਹ ਰਾਜਾਂ ਨੂੰ ਕਾਫ਼ੀ ਲਾਭ ਮਿਲੇਗਾ। ਜਾਣਕਾਰੀ ਅਨੁਸਾਰ ਭਾਰਤ ਸਰਕਾਰ ਵਲੋਂ ਦਿੱਲੀ ਸਥਿਤ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐੱਨ. ਸੀ. ਡੀ. ਸੀ. ਵਿਚ ਹੋਈ ਮੀਟਿੰਗ, ਜਿਸ ਵਿਚ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕੇ. ਡੀ. ਸਿੰਘ ਨੇ ਹਿੱਸਾ ਲਿਆ।
ਪੜ੍ਹੋ ਇਹ ਵੀ ਖ਼ਬਰ - ਰਸਤਾ ਨਾ ਦੇਣ ਨੂੰ ਲੈ ਕੇ ਅੰਮ੍ਰਿਤਸਰ ਦੇ ਪਿੰਡ ਅਨੈਤਪੁਰਾ ਵਿਖੇ ਚੱਲੀਆਂ ਤਾਬੜਤੋੜ ਗੋਲੀਆਂ, 2 ਦੀ ਮੌਤ
ਦਰਅਸਲ ਲੈਬ ਵਿਚ ਰੈਬੀਜ਼ ਵਾਇਰਸ ’ਤੇ ਖੋਜ, ਇਲਾਜ ਤੇ ਐਂਟੀ-ਬਾਡੀ ਵਿਕਸਿਤ ਕੀਤੀ ਜਾਵੇਗੀ। ਮਾਇਕਰੋਬਾਇਓਲੋਜੀ ਵਿਭਾਗ ਦੇ ਪ੍ਰੋਫ਼ੈਸਰ ਡਾ. ਕੇ.ਡੀ. ਸਿੰਘ ਨੇ ਐੱਨ.ਸੀ.ਡੀ.ਸੀ. ਦਿੱਲੀ ਵਿਚ ਅਧਿਕਾਰੀਆਂ ਦੀ ਬੈਠਕ ਵਿਚ ਸ਼ਾਮਲ ਹੋਏ। ਬੈਠਕ ਵਿਚ ਐੱਨ.ਸੀ.ਡੀ.ਸੀ. ਨੇ ਡਾਇਗਨੋਸਟਿਕ ਲੈਬ ਸੰਬੰਧੀ ਕੁਝ ਜ਼ਰੂਰੀ ਬੁਨਿਆਦੀ ਢਾਂਚਾ ਤਿਆਰ ਕਰਨ ਲਈ 30 ਜੂਨ ਤੱਕ ਦਾ ਸਮਾਂ ਦਿੱਤਾ। ਇਸ ਤੋਂ ਬਾਅਦ ਅਗਲੀ ਮੀਟਿੰਗ ਵਿਚ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ।
ਪੜ੍ਹੋ ਇਹ ਵੀ ਖ਼ਬਰ - ਹੋਲੇ-ਮਹੱਲੇ ’ਤੇ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਇੰਝ ਹੋਈ ਮੌਤ, ਲਾਸ਼ ਘਰ ਪੁੱਜਣ ’ਤੇ ਪਿਆ ਚੀਕ ਚਿਹਾੜਾ
ਜ਼ਿਕਰਯੋਗ ਹੈ ਕਿ ਡਾ. ਕੇ.ਡੀ. ਇਕ ਕੁਸ਼ਲ ਪ੍ਰਸ਼ਾਸਕ ਹਨ ਅਤੇ ਉਨ੍ਹਾਂ ਦੀ ਅਗਵਾਈ ਵਿਚ ਪੰਜਾਬ ਦੀ ਚੰਗੇਰੇ ਢੰਗ ਨਾਲ ਕੋਰੋਨਾ ਲੈਬਾਰਟਰੀ ਚੱਲ ਰਹੀ ਹੈ। ਕੋਰੋਨਾ ਵਿਚ ਉਨ੍ਹਾਂ ਵਲੋਂ ਵਿਸ਼ੇਸ਼ ਤਕਨੀਕਾਂ ਨਾਲ ਕੰਮ ਕੀਤਾ ਗਿਆ ਸੀ, ਜਿਸ ਦੀ ਪੰਜਾਬ ਸਰਕਾਰ ਵਲੋਂ ਵੀ ਪ੍ਰਸ਼ੰਸਾ ਕੀਤੀ ਗਈ ਸੀ ਅਤੇ ਡਾ. ਕੇ. ਡੀ. ਦੀ ਅਗਵਾਈ ਵਿਚ ਇਹ ਵਧੀਆ ਪ੍ਰਦਰਸ਼ਨ ਕਰੇਗੀ।
ਪੜ੍ਹੋ ਇਹ ਵੀ ਖ਼ਬਰ - ਰੂਹ ਕੰਬਾਊ ਵਾਰਦਾਤ: ਬੱਚੇ ਦੇ ਖੇਡਣ ਨੂੰ ਲੈ ਕੇ ਹੋਈ ਤਕਰਾਰ ਮਗਰੋਂ ਪਿਓ ਵੱਲੋਂ ਘੋਟਣਾ ਮਾਰ ਕੇ ਦਾਦੇ ਦਾ ਕਤਲ
ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਲਾਭਾ ਮਿਲੇਗਾ
ਡਾ. ਕੇ. ਡੀ. ਨੇ ਦੱਸਿਆ ਕਿ ਰਾਜਸਥਾਨ ਵਿਚ ਰੀਜਨਲ ਰੈਬੀਜ਼ ਡਾਇਗਨੋਸਟਿਕ ਲੈਬ ਤੋਂ ਬਾਅਦ ਇਹ ਉੱਤਰ ਭਾਰਤ ਦੀ ਦੂਜੀ ਲੈਬ ਹੋਵੇਗੀ। ਇਸ ਨਾਲ ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਲਾਭਾ ਮਿਲੇਗਾ। ਉਨ੍ਹਾਂ ਦੱਸਿਆ ਕਿ ਅਤਿ-ਆਧੁਨਿਕ ਤਕਨੀਕਾਂ ਨਾਲ ਇਹ ਲੈਬਾਰਟਰੀ ਵਿਸ਼ੇਸ਼ ਢੰਗ ਨਾਲ ਆਪਣਾ ਕੰਮ ਕਰੇਗੀ।
ਪੜ੍ਹੋ ਇਹ ਵੀ ਖ਼ਬਰ - ਪ੍ਰੇਮ ਸਬੰਧ ਸਿਰੇ ਨਾ ਚੜ੍ਹਨ ’ਤੇ ਵਿਆਹੁਤਾ ਜਨਾਨੀ ਅਤੇ ਕੁਆਰੇ ਮੁੰਡੇ ਨੇ ਜ਼ਹਿਰ ਖਾ ਕੀਤੀ ਖ਼ੁਦਕੁਸ਼ੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਮਜੀਠਾ ’ਚ ਵੱਡੀ ਵਾਰਦਾਤ, ਹੋਮਗਾਰਡ ਦੇ ਜਵਾਨ ਦਾ ਸ਼ਰੇਆਮ ਕਤਲ
NEXT STORY